5 Dariya News

ਉੱਤਰੀ ਭਾਰਤ ਦੇ ਸਭ ਤੋਂ ਵੱਡੇ ਡਾਟਾ ਸੈਂਟਰ ਦੀ ਸ਼ੁਰੂਆਤ, ਤਕਨਾਲੋਜੀ ਦੇ ਖੇਤਰ ਵਿਚ ਮੋਹਾਲੀ ਦਾ ਨਾਮ ਹੋਇਆ ਹੋਰ ਉੱਚਾ

ਨੌਜਵਾਨਾਂ ਲਈ ਤਕਨੀਕੀ ਖੇਤਰ ਵਿਚ ਨੌਕਰੀਆਂ ਦੇ ਨਵੇਂ ਰਾਹ ਖੁੱਲ੍ਹੇ

5 Dariya News

ਮੋਹਾਲੀ 24-Nov-2022

ਇਕ ਪਾਸੇ ਜਿੱਥੇ ਮੋਹਾਲੀ ਨੂੰ ਆਈ ਹੱਬ ਬਣਾਉਣ ਲਈ ਸਰਕਾਰਾਂ ਪੱਬਾਂ ਭਾਰ ਹਨ। ਉੱਥੇ ਹੀ ਕੰਪਨੀਆਂ ਵੱਲੋਂ ਵੀ ਵੱਡੇ ਪੱਧਰ ਤੇ ਮੋਹਾਲੀ ਵਿਚ ਦਿਲਚਸਪੀ ਵਿਖਾਈ ਜਾ ਰਹੀ ਹੈ। ਇਸੇ ਲੜੀ ਵਿਚ ਹੁਣ ਮੋਹਾਲੀ ਦਾ ਨਾਮ ਉਸ ਸਮੇਂ ਹੋਰ ਉੱਚਾ ਹੋ ਗਿਆ ਜਦ ਤਕਨੀਕ ਦੇ ਇਸ ਸ਼ਹਿਰ ਵਿਚ ਉੱਤਰੀ ਭਾਰਤ ਦੀ ਸਭ ਤੋਂ ਵੱਡੇ ਡਾਟਾ ਸੈਂਟਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਮੋਹਾਲੀ ਦੇ ਇੰਡਸਟਰੀਅਲ ਏਰੀਆ ਦੇ ਫ਼ੇਜ਼ 8 ਵਿਚ ਕੇਨੀਜ਼ ਇੰਡੀਆ ਸੈਂਟਰ ਵੱਲੋਂ ਕੀਤਾ ਜਾ ਰਿਹਾ ਹੈ।

ਇਸ ਡਾਟਾ ਸੈਂਟਰ ਦੇ ਉਦਘਾਟਨ ਮੌਕੇ ਤੇ ਮੁੱਖ ਮਹਿਮਾਨ ਏਸ਼ੀਅਨ- ਅਫ਼ਰੀਕਣ ਚੈਂਬਰ ਆਫ਼ ਕਾਮਰਸ ਅਤੇ ਇੰਡਸਟਰੀ ਦੇ ਚੇਅਰਮੈਨ ਡਾ. ਜੀ ਡੀ ਸਿੰਘ ਸਨ। ਜਦ ਕਿ  ਨਾਈਜੀਰੀਆ ਦੇ ਸਾਬਕਾ ਰਾਜਦੂਤ ਮਹੇਸ਼ ਸਹਿਦੇਵ, ਬੰਗਲਾਦੇਸ਼ ਤੋਂ ਐਕਸਪਰੋ ਕੰਪਨੀ ਦੇ ਮਾਲਕ ਰਹਿਮਾਨ, ਡਾ, ਵਿਸ਼ਾਲ ਕਾਲਰਾ, ਸੀ ਈ ੳ ਡਿਜ਼ਾਇਟਿਕ ਗਲੋਬਲ ਪ੍ਰਾ ਲਿ ਅਤੇ ਐਨ ਆਰ ਆਈ ਕਮੇਟੀ ਪੰਜਾਬ ਦੇ ਸੀਨੀਅਰ ਕੋਰਡੀਨੇਟਰ ਮਨਦੀਪ ਸਿੰਘ ਨਿੱਝਰ ਖ਼ਾਸ ਮਹਿਮਾਨ ਸਨ।

ਇਸ ਮੌਕੇ ਤੇ ਮੁੱਖ ਮਹਿਮਾਨ ਏਸ਼ੀਅਨ- ਅਫ਼ਰੀਕਣ ਚੈਂਬਰ ਆਫ਼ ਕਾਮਰਸ ਅਤੇ ਇੰਡਸਟਰੀ ਦੇ ਚੇਅਰਮੈਨ ਡਾ. ਜੀ ਡੀ ਸਿੰਘ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਜਿਸ ਤਰਾਂ ਨਾਲ ਮੋਹਾਲੀ ਆਈ ਟੀ ਹੱਬ ਵਜੋਂ ਵਿਕਸਿਤ ਹੋ ਰਿਹਾ ਹੈ। ਯਕੀਨਨ ਥੋੜੇ ਸਮੇਂ ਵਿਚ ਹੀ ਇਹ ਸ਼ਹਿਰ ਬੰਗਲੌਰ ਜਿਹੇ ਆਈ ਸਿਟੀ ਨੂੰ ਪਿੱਛੇ ਛੱਡਦਾ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਦੇ ਖੁੱਲਣ ਜਾ ਰਹੇ ਸਭ ਤੋਂ ਵੱਡੇ ਇਸ ਡਾਟਾ ਸੈਂਟਰ ਦੇ ਆਉਣ ਨਾਲ ਜਿੱਥੇ ਨੌਜਵਾਨਾ ਲਈ ਰੁਜ਼ਗਾਰ ਦੇ ਮੌਕੇ ਹਾਸਿਲ ਹੋਣਗੇ ਉੱਥੇ ਹੀ ਪੰਜਾਬ ਵਿਚ ਇਸ ਉਦਯੋਗ ਦੇ ਖੁੱਲਣ ਨਾਲ ਵੱਡੇ ਪੱਧਰ ਤੇ ਵਿੱਤੀ ਫ਼ਾਇਦੇ ਵੀ ਹੋਣਗੇ।