5 Dariya News

ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵੱਲੋਂ ਰੋਚਕ ਖੇਡਾਂ ਦਾ ਆਯੋਜਨ, ਵਿਦਿਆਰਥੀਆਂ ਨੇ ਪੂਰਾ ਦਿਨ ਮਨੋਰੰਜਨ ਭਰਿਆ ਗੁਜ਼ਾਰਿਆ

5 Dariya News

ਮੁਹਾਲੀ 23-Nov-2022

ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵੱਲੋਂ  ਵਿਦਿਆਰਥੀਆਂ ਨੂੰ ਪੜਾਈ ਤੋਂ ਥੋੜਾ ਸਮਾਂ ਆਰਾਮ ਦਿੰਦੇ ਹੋਏ ਕੈਂਪਸ ਵਿਚ ਪੂਰਾ ਦਿਨ ਖੇਡਾਂ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਰਾਹੀਂ ਗੁਜ਼ਾਰਿਆ। ਵਿਦਿਆਰਥੀਆਂ ਅੰਦਰ ਤਾਜ਼ਗੀ ਅਤੇ ਨਵੀਆਂ ਉਮੰਗਾਂ ਭਰਨ ਦੇ ਮੰਤਵ ਨਾਲ ਰੱਖੀਆਂ ਵੱਖ ਵੱਖ ਕੈਟਾਗਰੀਆਂ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਦੌਰਾਨ ਵਿਦਿਆਰਥੀਆਂ ਨੇ ਹੋਪ ਐਂਡ ਜੰਪ ਆਨ, ਪੈਬਲ ਜੰਪ, ਜੰਪ ਇਨ ਸਟਿਕਸ, ਕਮਰੇ ਵਿਚ ਬੈਲੰਸ ਬਣਾਉਣਾ, ਟੋਭੇ ਨੂੰ ਪਾਰ ਕਰਨਾ, ਰੱਸਾ ਕੱਸੀ ਜਿਹੇ ਮੁਕਾਬਲੇ ਕਰਵਾਏ ਗਏ। 

ਇਸ ਦੇ ਨਾਲ ਹੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਲਈ ਫ਼ੋਟੋ ਫਰੇਮ ਬਣਾ ਕੇ ਫ਼ੋਟੋਆਂ ਖਿਚਾਈਆਂ ਗਈਆਂ ਤਾ ਕਿ ਇਹ ਦਿਨ ਯਾਦਗਾਰ ਵਜੋਂ ਰੱਖਿਆਂ ਜਾ ਸਕੇ। ਇਸ ਦੇ ਇਲਾਵਾ ਗੀਤ ਗਾਉਣ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਵਿਦਿਆਰਥੀਆਂ ਨੇ ਬਿਨਾਂ ਕਿਸੇ ਤਿਆਰੀ ਦੇ ਆਪਣੀ ਪ੍ਰਤਿਭਾ ਵਿਖਾਈ।

ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਮਾਨਵ ਸਿੰਗਲਾ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ ਖੇਡ ਭਾਵਨਾ ਅਤੇ ਉਨ੍ਹਾਂ ਦੀ ਪੇਸ਼ਕਸ਼ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿੱਖਿਆਂ ਦੀ ਤਰਾਂ ਖੇਡਾਂ ਵੀ ਸਾਡੇ ਜੀਵਨ ਦਾ ਅੜਿਖਵਾਂ ਅੰਗ ਹਨ । ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿਤੀ ਕਿ ਜੇਕਰ ਉਹ ਜ਼ਿੰਦਗੀ 'ਚ ਇਕ ਕਾਮਯਾਬ ਹਸਤੀ ਬਣਨਾ ਚਾਹੁੰਦੇ ਹਨ ਤਾਂ ਪੜਾਈ ਅਤੇ ਖੇਡਾਂ 'ਚ ਵੱਧ ਤੋਂ ਵੱਧ ਭਾਗ ਲੈਣ । ਉਨ੍ਹਾਂ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਦੱਸਦੇ ਹੋਏ ਖੇਡਾਂ ਵਿਚੋਂ ਹਮੇਸ਼ਾ ਵਧ-ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।