5 Dariya News

75ਵੇਂ ਸਲਾਨਾ ਨਿਰੰਕਾਰੀ ਸੰਤ ਸਮਾਗਮ ਦੇ ਪਹਿਲੇ ਦਿਨ ਸੇਵਾਦਲ ਰੈਲੀ ਦਾ ਆਯੋਜਨ

5 Dariya News

ਚੰਡੀਗੜ੍ਹ 17-Nov-2022

75ਵੇ ਨਿਰੰਕਾਰੀ ਸੰਤ ਸਮਾਗਮ ਦਾ ਪਹਿਲਾ ਦਿਨ ਬੁੱਧਵਾਰ ਨੂੰ ਸੇਵਾਦਲ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਸੇਵਾਦਲ ਦੀਆਂ ਅਣਥੱਕ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਨਿਰੰਕਾਰੀ ਅਧਿਆਤਮਿਕ ਸਥਾਨ, ਸਮਾਲਖਾ (ਹਰਿਆਣਾ) ਵਿਖੇ ਇੱਕ ਵਿਸ਼ਾਲ ਸੇਵਾਦਲ ਰੈਲੀ ਕੀਤੀ ਗਈ।ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਉਨ੍ਹਾਂ ਦੇ ਜੀਵਨ ਸਾਥੀ ਨਿਰੰਕਾਰੀ ਰਾਜਪਿਤਾ ਰਮਿਤ ਜੀ ਦਾ ਸੇਵਾਦਲ ਦੀ ਰੈਲੀ ਵਿੱਚ ਪਹੁੰਚਣ ’ਤੇ ਸੇਵਾ ਦਲ ਦੇ ਕੇਂਦਰੀ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। 

ਖੁੱਲੀ ਗੱਡੀ ਵਿੱਚ ਬੈਠ ਕੇ ਨੂਰਾਨੀ ਜੋੜੀ ਨੇ ਸੇਵਾਦਲ ਦੀ ਸਮੁੱਚੀ ਰੈਲੀ ਦਾ ਨਿਰੀਖਣ ਕੀਤਾ ਅਤੇ ਰੈਲੀ ਵਿੱਚ ਭਾਗ ਲੈਣ ਵਾਲੀਆਂ ਸੇਵਾਦਲ ਭੈਣਾਂ ਅਤੇ ਭਰਾਵਾਂ ਨੂੰ ਆਪਣੀ ਇਲਾਹੀ ਮਿੱਠੀ ਮੁਸਕਰਾਹਟ ਨਾਲ ਨਮਸਕਾਰ ਕਰਦੇ ਹੋਏ ਆਸ਼ੀਰਵਾਦ ਦਿੱਤਾ। ਇਹ ਜਾਣਕਾਰੀ  ਸੰਯੋਜਕ ਬ੍ਰਾਂਚ ਚੰਡੀਗੜ੍ਹ ਨੇ ਦੀ ।ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਨੇ ਸੇਵਾਦਲ ਦੀ ਵਰਦੀ ਪਹਿਨ ਕੇ ਮਾਨਵ ਸੇਵਾ ਦੀ ਭਾਵਨਾ ਨੂੰ ਪ੍ਰਫੁੱਲਤ ਕੀਤਾ।

ਇਸ ਰੈਲੀ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੇਵਾਦਲ ਦੇ ਭਰਾਵਾਂ ਤੇ ਭੈਣਾਂ ਨੇ ਆਪਣੀਆਂ ਖਾਕੀ-ਨੀਲੀ ਵਰਦੀਆਂ ਵਿੱਚ ਅਤੇ ਦੂਰ ਦਰਾਡੇ ਦੇਸ਼ਾਂ ਤੋਂ ਆਏ ਸੇਵਾਦਾਰਾਂ ਨੇ ਵੀ ਆਪਣੀ ਨਿਰਧਾਰਿਤ ਵਰਦੀ ਵਿੱਚ ਸ਼ਮੂਲੀਅਤ ਕੀਤੀ।ਇਸ ਰੈਲੀ ਵਿੱਚ ਸਮਾਗਮ ਦੇ ਮੁੱਖ ਵਿਸ਼ੇ ‘ਰੂਹਾਨੀਅਤ ਅਤੇ ਇਨਸਾਨੀਅਤ ਸੰਗ ਸੰਗ’ ਵਿਸ਼ੇ ’ਤੇ ਆਧਾਰਿਤ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਭਾਸ਼ਣ, ਕਵਿਤਾਵਾਂ, ਸਮੂਹ ਗਾਨ ਅਤੇ ਸਕਿੱਟ ਆਦਿ ਪੇਸ਼ ਕੀਤੇ  ਇਸ ਤੋਂ ਇਲਾਵਾ ਸਰੀਰਕ ਕਸਰਤ, ਖੇਡਾਂ ਅਤੇ ਕਰਤੱਬ ਦਿਖਾਏ।

ਜ਼ਿਕਰਯੋਗ ਹੈ ਕਿ ਨਿਰੰਕਾਰੀ ਸੇਵਾਦਲ ਸੰਤ ਸਮਾਗਮ ਦੇ ਮੌਕੇ 'ਤੇ ਹੀ ਨਹੀਂ ਬਲਕਿ ਪੂਰਾ ਸਾਲ ਮਾਨਵ ਸੇਵਾ ਦੇ ਵੱਖ-ਵੱਖ ਕੰਮਾਂ 'ਚ ਆਪਣਾ ਵੱਡਮੁੱਲਾ ਯੋਗਦਾਨ ਪਾਉਂਦੇ ਰਹਿੰਦੇ ਹਨ, ਜਿਸ 'ਚ ਖੂਨਦਾਨ ਕੈਂਪ, ਕੁਦਰਤੀ ਆਫਤ 'ਚ ਰਾਹਤ ਅਤੇ ਪੁਨਰਵਾਸ ਦੇ ਕੰਮ, ਸਫ਼ਾਈ ਅਭਿਆਨ, ਰੁੱਖ ਲਗਾਉਣਾ, ਅੱਖਾਂ ਦੇ ਚੈੱਕਅਪ ਕੈਂਪ ਦਾ ਆਯੋਜਨ ਆਦਿ ਸ਼ਾਮਲ ਹਨ। ਕੋਵਿਡ-19 ਦੀ ਮਹਾਂਮਾਰੀ ਦੌਰਾਨ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਕਰਦੇ ਹੋਏ ਇਹਨਾਂ ਸੇਵਾਦਾਰਾਂ ਨੇ ਮਿਸ਼ਨ ਵਲੋਂ ਘਰ-ਘਰ ਜਾ ਕੇ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਤੋਂ ਇਲਾਵਾ ਨਿਰੰਕਾਰੀ ਸਤਿਸੰਗ ਭਵਨਾਂ ਨੂੰ ਕੋਵਿਡ ਕੇਅਰ ਸੈਂਟਰਾਂ ਅਤੇ ਟੀਕਾਕਰਨ ਕੈਂਪਾਂ ਵਿੱਚ ਤਬਦੀਲ ਕੀਤਾ ਗਿਆ।