ਸਿਹਤ ਹੀ ਅਸਲ ਦੌਲਤ ਹੈ : ਸੰਸਦ ਮੈਂਬਰ ਮਨੀਸ਼ ਤਿਵਾੜੀ
ਸੁਖਨਾ ਐਨਕਲੇਵ ਅਤੇ ਟ੍ਰਿਬਿਊਨ ਕਲੋਨੀ ਵਿੱਚ ਦੋ ਨਵੇਂ ਓਪਨ ਏਅਰ ਜਿੰਮ ਲੋਕਾਂ ਨੂੰ ਸਮਰਪਿਤ
5 Dariya News
ਨਵਾਂ ਗਾਓਂ 16-Nov-2022
ਸਿਹਤ ਹੀ ਅਸਲ ਧਨ ਹੈ ਅਤੇ ਇਸ ਦੌਲਤ ਦੀ ਰਾਖੀ ਲਈ ਸਾਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ। ਇਹ ਸ਼ਬਦ ਸ੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਆਪਣੇ ਸੰਸਦੀ ਕੋਟੇ ਵਿੱਚੋਂ ਜਾਰੀ ਗਰਾਂਟ ਤਹਿਤ ਸਥਾਪਿਤ ਨਵਾਂ ਗਾਓਂ ਵਿੱਚ ਸੁਖਨਾ ਐਨਕਲੇਵ ਅਤੇ ਟ੍ਰਿਬਿਊਨ ਕਲੋਨੀ ਵਿੱਚ ਦੋ ਨਵੇਂ ਓਪਨ ਏਅਰ ਜਿੰਮ ਸਥਾਨਕ ਵਾਸੀਆਂ ਨੂੰ ਸਮਰਪਿਤ ਕਰਨ ਮੌਕੇ ਕਹੇ।
ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਸਿਹਤ ਹੀ ਅਸਲ ਧਨ ਹੈ ਅਤੇ ਇਸ ਦੌਲਤ ਨੂੰ ਸੰਭਾਲਣ ਲਈ ਸਾਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ। ਜਿਸ ਕਾਰਨ ਸੁਖਨਾ ਐਨਕਲੇਵ ਅਤੇ ਟ੍ਰਿਬਿਊਨ ਕਲੋਨੀ ਵਿੱਚ ਇਹ ਓਪਨ ਏਅਰ ਜਿੰਮ ਸਥਾਪਿਤ ਕੀਤੇ ਗਏ ਹਨ, ਤਾਂ ਜੋ ਹਰ ਉਮਰ ਵਰਗ ਦੇ ਲੋਕ ਖੁੱਲ੍ਹੀ ਹਵਾ ਵਿੱਚ ਕਸਰਤ ਕਰ ਸਕਣ। ਲੋਕ ਸਭਾ ਹਲਕੇ ਦੇ ਸਰਬਪੱਖੀ ਵਿਕਾਸ ਲਈ ਸੰਸਦੀ ਕੋਟੇ ਵਿੱਚੋਂ ਲਗਾਤਾਰ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਤੋਂ ਇਲਾਵਾ, ਲਾਈਟਾਂ ਦੀਆਂ ਹੋਰ ਸਮੱਸਿਆਵਾਂ ਸਬੰਧੀ ਵੀ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਕੌਂਸਲਰ ਸੁਸ਼ੀਲ ਕੁਮਾਰ, ਕੌਂਸਲਰ ਜਸਪ੍ਰੀਤ ਸਿੰਘ ਗਿੱਲ, ਪੀ.ਐਸ ਭਿੰਡਰ, ਸਤੀਸ਼ ਕੁਮਾਰ ਮਿੱਤਲ, ਮੋਨੀਟਾ ਭਾਰਦਵਾਜ, ਡਾ: ਅਨੁਪਮ ਸ਼ਰਮਾ, ਬੀ.ਐਸ ਬੱਗਾ ਆਦਿ ਹਾਜ਼ਰ ਸਨ।