5 Dariya News

ਰੂਹਾਨੀਅਤ ਅਤੇ ਇਨਸਾਨੀਅਤ ਸੰਗ ਸੰਗ : 75ਵਾਂ ਸਲਾਨਾ ਨਿਰੰਕਾਰੀ ਸੰਤ ਸਮਾਗਮ

5 Dariya News

ਸਮਾਲਖਾ (ਹਰਿਆਣਾ) 14-Nov-2022

ਰੂਹਾਨੀਅਤ ਅਤੇ ਇਨਸਾਨੀਅਤ ਦੇ ਇਲਾਹੀ ਸੰਦੇਸ਼ ਨੂੰ ਦਰਸਾਉਂਦੇ 75ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦਾ ਵਿਸ਼ਾਲ ਆਯੋਜਨ 16 ਨਵੰਬਰ ਤੋਂ 20 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ 18 ਸਤੰਬਰ ਨੂੰ ਸੰਤ ਨਿਰੰਕਾਰੀ ਅਧਿਆਤਮਿਕ ਸਥਾਨ ਸਮਾਲਖਾ ਵਿਖੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਾਵਨ ਅਸ਼ੀਰਵਾਦ ਨਾਲ ਸਮਾਗਮ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ।ਉਸ ਦਿਨ ਤੋਂ ਹੀ ਦਿੱਲੀ ਅਤੇ ਹੋਰ ਰਾਜਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਸੇਵਾਦਲ ਦੇ ਮੈਂਬਰ ਰੋਜ਼ਾਨਾ ਦੇ ਆਧਾਰ 'ਤੇ ਸੇਵਾ ਵਿਚ ਯੋਗਦਾਨ ਪਾ ਰਹੇ ਹਨ। 

ਇਸ ਦੇ ਨਾਲ ਹੀ ਸਮੂਹ ਸੰਗਤਾਂ ਸਤਿਗੁਰੂ ਦੇ ਪਾਵਨ ਦਰਸ਼ਨਾਂ ਨੂੰ ਪ੍ਰਾਪਤ ਕਰਕੇ ਨਿਹਾਲ ਹੋ ਰਹੀਆਂ ਹਨ।ਇਸ ਬਾਰੇ ਸੰਤ ਨਿਰੰਕਾਰੀ ਅਧਿਆਤਮਿਕ ਸਥਾਨ ਸਮਾਲਖਾ (ਹਰਿਆਣਾ) ਵਿਖੇ ਪੱਤਰਕਾਰ ਵਾਰਤਾ ਦੌਰਾਨ ਜਾਣਕਾਰੀ ਦਿੰਦੇ ਹੋਇਆਂ ਸ਼੍ਰੀਮਤੀ ਰਾਜ ਕੁਮਾਰੀ ਮੇਂਬਰ ਇੰਚਾਰਜ ਪ੍ਰੈਸ ਵਿਭਾਗ ਨੇ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਇਸ ਸਾਲ ਦਾ '75ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ' ਕਰਵਾਇਆ ਜਾ ਰਿਹਾ ਹੈ, ਜੋ ਲਗਭਗ 600 ਏਕੜ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ । 

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਭਾਰਤ ਤੋਂ ਅਤੇ ਦੂਰ-ਦੁਰਾਡੇ ਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸੰਤ ਸਮਾਗਮ ਵਿੱਚ ਭਾਗ ਲੈਣਗੇ ਅਤੇ ਇਸ  ਮਹਾਕੁੰਭ ਦਾ ਆਨੰਦ ਲੈਣਗੇ। ਇਸ ਮੌਕੇ ਤੇ ਰਾਕੇਸ਼  ਮੁਟਰੇਜਾ,ਵਿਵੇਕ ਮੌਜੀ, ਪਿਰਮਲ ਸਿੰਘ ਕੋਆਰਡੀਨੇਟਰ ਪ੍ਰੈਸ ਅਤੇ ਪਬ੍ਲਿਸਿਟੀ, ਸੰਦੀਪ ਚੌਧਰੀ ਵੀ ਮੌਜੂਦ ਸਨ।ਸੰਤ ਨਿਰੰਕਾਰੀ ਮੰਡਲ ਦੇ ਸਿਹਤ ਅਤੇ ਸਮਾਜ ਕਲਿਆਣ ਵਿਭਾਗ ਦੇ ਵਲੋਂ ਸਮਾਗਮ ਵਿੱਚ 9 ਡਿਸਪੈਂਸਰੀਆਂ ਜਿਨ੍ਹਾਂ ਵਿੱਚ 5 ਐਲੋਪੈਥਿਕ ਅਤੇ 4 ਹੋਮਿਓਪੈਥਿਕ ਡਿਸਪੈਂਸਰੀਆਂ ਸ਼ਾਮਲ ਹਨ।

ਇਸ ਤੋਂ ਇਲਾਵਾ 14 ਫਸਟ ਏਡ ਸੈਂਟਰ, 1 ਕਾਇਰੋਪ੍ਰੈਕਟਿਕ ਕੈਂਪ ਅਤੇ 4 ਐਕਯੂਪ੍ਰੈਸ਼ਰ/ਫਿਜ਼ੀਓਥੈਰੇਪੀ ਡਿਸਪੈਂਸਰੀਆਂ ਦੀਆਂ ਸਹੂਲਤਾਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ । 60 ਡਾਕਟਰਾਂ ਦੀ ਟੀਮ, ਲਗਭਗ 100 ਐਲੋਪੈਥਿਕ ਅਤੇ ਲਗਭਗ 40 ਹੋਮਿਓਪੈਥਿਕ ਡਾਕਟਰਾਂ ਦੀ ਟੀਮ ਕਾਇਰੋਪ੍ਰੈਕਟਿਕ ਪ੍ਰਣਾਲੀ ਅਧੀਨ ਸਥਾਨ 'ਤੇ ਕੰਮ ਕਰ ਰਹੀ  ਹੈ । ਸੰਤ ਨਿਰੰਕਾਰੀ ਮਿਸ਼ਨ ਦੀਆਂ 12 ਐਂਬੂਲੈਂਸਾਂ ਅਤੇ ਹਰਿਆਣਾ ਸਰਕਾਰ ਦੀਆਂ 20 ਐਂਬੂਲੈਂਸਾਂ ਇਸ ਸਥਾਨ 'ਤੇ ਤਿਆਰ ਰਹਿਣਗੀਆਂ। 

ਇਸ ਤੋਂ ਇਲਾਵਾ ਐਮਰਜੈਂਸੀ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਨੇੜਲੇ ਪਾਣੀਪਤ, ਸੋਨੀਪਤ ਅਤੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਲਿਜਾਣ ਲਈ ਵੀ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਸਮਾਗਮ ਵਾਲੀ ਥਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਸ ਵਿੱਚ 50 ਚੈੱਕ ਪੋਸਟਾਂ ਬਣਾਈਆਂ ਗਈਆਂ ਹਨ। ਮਿਸ਼ਨ ਦੇ ਸੇਵਾਦਾਰ ਪੂਰੀ ਜਾਗਰੂਕਤਾ ਨਾਲ ਦਿਨ ਰਾਤ ਟ੍ਰੈਫਿਕ ਕੰਟਰੋਲ ਕਰ ਰਹੇ ਹਨ। 

ਸੰਤ ਨਿਰੰਕਾਰੀ ਮੰਡਲ ਹਰਿਆਣਾ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ, ਜਿਸ ਨੇ ਇਸ ਨਿਰੰਕਾਰੀ ਸੰਤ ਸਮਾਗਮ ਲਈ ਬਿਜਲੀ, ਪਾਣੀ, ਸੀਵਰੇਜ ਅਤੇ ਅੱਗ ਬੁਝਾਊ ਯੰਤਰਾਂ ਦਾ ਵਿਆਪਕ ਪ੍ਰਬੰਧ ਕੀਤਾ ਹੈ। ਇਸ ਦੇ ਨਾਲ ਹੀ ਸੁਰੱਖਿਆ ਵਿਵਸਥਾ ਤਹਿਤ ਹਰਿਆਣਾ ਪੁਲਿਸ ਦੀਆਂ ਸਹੂਲਤਾਂ ਵੀ ਉਪਲਬਧ ਕਰਵਾਈਆਂ ਗਈ ਹੈ । ਹਰ ਗਰਾਊਂਡ ਵਿੱਚ ਲੰਗਰ ਬਣਾਉਣ ਅਤੇ ਵਰਤਾਉਣ ਦਾ ਢੁੱਕਵਾਂ ਪ੍ਰਬੰਧ ਕੀਤਾ ਗਿਆ ਹੈ। ਇਸ ਸਾਲ ਚਪਾਤੀਆਂ ਬਣਾਉਣ ਲਈ ਪੰਜ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ। 

ਸਮੂਹ ਸੰਗਤਾਂ ਨੂੰ ਸਟੀਲ ਦੀਆਂ ਪਲੇਟਾਂ ਵਿੱਚ ਲੰਗਰ ਵਰਤਾਇਆ ਜਾਵੇਗਾ ਤਾਂ ਜੋ ਪਲਾਸਟਿਕ ਦੇ ਸਾਧਨਾਂ ਦਾ ਦੁਰਉਪਯੋਗ ਨਾਂ ਹੋਵੇ। ਸਮਾਗਮ ਵਿੱਚ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਕੂੜੇ ਦੇ ਨਿਪਟਾਰੇ ਲਈ ਵੀ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਸ਼ਾਸਨ ਅਤੇ ਭਾਰਤੀ ਰੇਲਵੇ ਦੇ ਸਹਿਯੋਗ ਨਾਲ ਸਮੂਹ ਸ਼ਰਧਾਲੂਆਂ ਲਈ ਆਵਾਜਾਈ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਭਾਰਤੀ ਰੇਲਵੇ ਨੇ ਸ਼ਰਧਾਲੂਆਂ ਲਈ ਰੇਲ ਗੱਡੀਆਂ ਭੋਡਵਾਲ ਮਾਜਰੀ ਰੇਲਵੇ ਸਟੇਸ਼ਨ ਤੇ ਰੋਕਣ ਦਾ ਪ੍ਰਬੰਧ ਕੀਤਾ ਹੈ। 

"ਰੂਹਾਨੀਅਤ ਅਤੇ ਇਨਸਾਨੀਅਤ ਨਾਲ ਨਾਲ" ਦਾ ਸੰਦੇਸ਼ ਦਿੰਦਾ ਹੋਇਆ 75ਵਾਂ ਸਲਾਨਾ ਨਿਰੰਕਾਰੀ ਸੰਤ ਸਮਾਗਮ, ਭਰਪੂਰ ਅਸ਼ੀਰਵਾਦਾਂ ਨੂੰ ਬਿਖੇਰਦੇ ਹੋਏ ਇਸ ਸਾਲ ਬਹੁਤ ਹੀ ਸੁੰਦਰ ਅਤੇ ਸ਼ਾਨਦਾਰ ਰੂਪ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਨਿਰੰਕਾਰੀ ਪ੍ਰਦਰਸ਼ਨੀ ਵਿਚ 75 ਸਾਲਾਂ ਦੇ ਸਮੇਂ ਵਿਚ ਹੋਏ ਇਕੱਠਾਂ ਦੇ ਵਿਕਾਸ ਨੂੰ ਸੁੰਦਰ ਢੰਗ ਨਾਲ ਦਰਸਾਇਆ ਗਿਆ ਹੈ। ਸਟੂਡੀਓ ਡਿਵਾਇਨ ਪ੍ਰਦਰਸ਼ਨੀ ਵਿੱਚ ਨਿਊਜ਼ ਡਿਵਾਇਨ, ਕਿਡਜ਼ ਡਿਵਾਇਨ, ਵਾਈਸ ਡਿਵਾਇਨ, ਭਗਤੀ ਸੰਗੀਤ, ਮਹਿਫਿਲ-ਏ-ਰੁਹਾਨੀਅਤ, ਦੇ ਵੇਰਵੇ ਦਿੱਤੇ ਜਾ ਰਹੇ ਹਨ। ਬਾਲ ਪ੍ਰਦਰਸ਼ਨੀ ਬੱਚਿਆਂ ਵੱਲੋਂ ਮਾਡਲਾਂ ਅਤੇ ਐਨੀਮੇਸ਼ਨ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ।

ਸਿਹਤ ਅਤੇ ਸਮਾਜ ਭਲਾਈ ਵਿਭਾਗ ਦੀ ਪ੍ਰਦਰਸ਼ਨੀ ਵਿੱਚ ਵਣਨੇਸ ਵਨ ਸੈਵਨ (ਤਲਸ਼ਾਰੀ) ਪ੍ਰੋਜੈਕਟ, ਖੂਨਦਾਨ ਕੈਂਪ, ਰੁੱਖ ਲਗਾਉਣਾ, ਸਵੱਛਤਾ ਅਭਿਆਨ, ਯੁਵਾ ਅਤੇ ਮਹਿਲਾ ਸਸ਼ਕਤੀਕਰਨ, ਸਿੱਖਿਆ, ਕੁਦਰਤੀ ਆਫਤਾਂ ਵਿੱਚ ਮਦਦ ਆਦਿ ਪ੍ਰਮੁੱਖ ਹਨ।ਥੀਏਟਰ ਵਿੱਚ ਮਿਸ਼ਨ ਦਾ ਇਤਿਹਾਸ ਡਾਕੂਮੈਂਟਰੀ ਰਾਹੀਂ ਦਿਖਾਇਆ ਜਾ ਰਿਹਾ ਹੈ। ਡਿਜ਼ਾਈਨ ਸਟੂਡੀਓ ਵਿੱਚ ਮਾਡਲਾਂ ਸੰਤ ਸਮਾਗਮਾਂ ਦੇ ਵਿਕਾਸ ਦਾ ਖੂਬਸੂਰਤ ਚਿਤਰਣ ਫੋਟੋਆਂ ਅਤੇ ਮਾਡਲਾਂ ਰਾਹੀਂ ਦਿਖਾਇਆ ਗਿਆ ਹੈ।75ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਹਰ ਤਰ੍ਹਾਂ ਨਾਲ ਅਧਿਆਤਮਿਕਤਾ ਅਤੇ ਮਨੁੱਖਤਾ ਦੇ ਬ੍ਰਹਮ ਮਿਲਾਪ ਦਾ ਪ੍ਰਮਾਣ ਬਣ ਕੇ ਸਾਰੀ ਮਨੁੱਖਤਾ ਨੂੰ ਪ੍ਰੇਰਿਤ ਕਰਨ ਲਈ ਵਚਨਬੱਧ ਹੈ।