ਜ਼ੀ ਪੰਜਾਬੀ 'ਤੇ ਅੱਜ ਸ਼ਾਮ 7 ਵਜੇ 'ਦਿਲ ਦੀਆਂ ਗੱਲਾਂ ਸੀਜ਼ਨ 2' ਦੇ ਕਰਟਨ ਰੇਜ਼ਰ ਐਪੀਸੋਡ 'ਤੇ ਸੋਨਮ ਬਾਜਵਾ ਨੂੰ ਚੰਗੀ ਤਰ੍ਹਾਂ ਜਾਣੋ
5 Dariya News
ਚੰਡੀਗੜ੍ਹ 22-Oct-2022
ਸਾਡੇ ਮਨਪਸੰਦ ਕਲਾਕਾਰ ਵੱਡੇ ਪਰਦੇ 'ਤੇ ਜੋ ਕਿਰਦਾਰ ਨਿਭਾਉਂਦੇ ਹਨ, ਉਨ੍ਹਾਂ ਦੇ ਅਸੀਂ ਵੱਡੇ ਪ੍ਰਸ਼ੰਸਕ ਹਾਂ, ਪਰ ਉਨ੍ਹਾਂ ਦੀ ਵਿਅਕਤੀਗਤ ਤੌਰ 'ਤੇ ਕਿਵੇਂ ਦੀ ਸ਼ਖਸੀਅਤ ਹੈ? ਉਹ ਕਿਸ ਤਰ੍ਹਾਂ ਦਾ ਭੋਜਨ ਪਸੰਦ ਕਰਦੇ ਹਨ? ਇਹ ਅਜਿਹੇ ਆਮ ਸਵਾਲ ਹਨ ਜਿਨ੍ਹਾਂ ਬਾਰੇ ਅਸੀਂ ਹਮੇਸ਼ਾ ਜਾਣਨਾ ਚਾਹੁੰਦੇ ਹਾਂ। ਇਸ ਲਈ ਜ਼ੀ ਪੰਜਾਬੀ ਤੁਹਾਡਾ ਸੁਆਗਤ ਕਰਦਾ ਹੈ ਜਿੱਥੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।
"ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ", ਅਸੀਂ ਪਿਛਲੇ ਸਾਲ ਪ੍ਰਸਾਰਿਤ ਕੀਤੇ ਗਏ ਸ਼ੋਅ ਤੋਂ ਜਾਣੂ ਹਾਂ ਅਤੇ ਹੁਣ ਇਹ "ਸੀਜ਼ਨ 2" ਨਾਲ ਵਾਪਸੀ ਕਰ ਰਿਹਾ ਹੈ ਅਤੇ ਇੱਕ ਵਾਰ ਫਿਰ, ਸੋਨਮ ਬਾਜਵਾ ਤੁਹਾਡੇ ਪਸੰਦੀਦਾ ਕਲਾਕਾਰਾਂ ਨੂੰ ਸਟੇਜ 'ਤੇ ਬੁਲਾ ਕੇ ਤੁਹਾਡੇ ਸਵਾਲਾਂ ਦੇ ਜਵਾਬ ਅਤੇ ਉਨ੍ਹਾਂ ਦੇ ਮਿੱਠੇ ਅਤੇ ਯਾਦਗਾਰੀ ਪਲਾਂ ਨੂੰ ਦਿਲੋਂ ਕੱਢਣ ਲਈ ਪੇਸ਼ ਹੋ ਰਹੀ ਹੈ।
ਸੋਨਮ ਬਾਜਵਾ ਖੁਦ ਅੱਜ ਦੇ ਵਿਸ਼ੇਸ਼ ਐਪੀਸੋਡ, “ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ ਸੀਜ਼ਨ 2- ਕਰਟੇਨ ਰੇਜ਼ਰ” ਐਪੀਸੋਡ ਵਿੱਚ ਦਰਸ਼ਕਾਂ ਨਾਲ ਆਪਣੇ ਯਾਦਗਾਰੀ ਅਤੇ ਅਣਜਾਣ ਤੱਥ ਸਾਂਝੇ ਕਰੇਗੀ।ਇਹ ਨਿਸ਼ਚਿਤ ਹੈ ਕਿ ਤੁਸੀਂ ਸ਼ੋਅ ਦੇ ਇਸ ਕਰਟੇਨ ਰੇਜ਼ਰ ਐਪੀਸੋਡ ਨੂੰ ਅੱਜ ਸ਼ਾਮ 7 ਵਜੇ ਸਿਰਫ ਜ਼ੀ ਪੰਜਾਬੀ 'ਤੇ ਆਪਣੇ ਟੈਲੀਵਿਜ਼ਨ ਸਕ੍ਰੀਨਜ਼ 'ਤੇ ਦੇਖਣਾ ਚਾਹੋਗੇ, ਇਸ ਲਈ ਜ਼ੀ ਪੰਜਾਬੀ ਚੈਨਲ ਨੂੰ ਟਿਊਨ ਇਨ ਕਰੋ।