5 Dariya News

ਡਵੀਜਨਲ ਕਮਿਸ਼ਨਰ ਚੰਦਰ ਗੈਂਦ ਨੇ ਦੀਵਾਲੀ ਮੌਕੇ ਗਿਫਟ ਨਾ ਲੈਣ ਸਬੰਧੀ ਨੋਟਿਸ ਲਗਾ ਕੇ ਦਿੱਤਾ ਸੰਦੇਸ਼

5 Dariya News

ਫਰੀਦਕੋਟ 21-Oct-2022

ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਜਿੱਥੇ ਭ੍ਰਿਸ਼ਟਾਚਾਰ ਤੇ ਨਕੇਲ ਕੱਸੀ ਗਈ ਹੈ,ਉੱਥੇ ਉਨ੍ਹਾਂ ਵੱਲੋਂ ਵੀ ਦੀਵਾਲੀ ਦੇ ਮੌਕੇ ਤੇ ਕਿਸੇ ਤਰ੍ਹਾਂ ਦਾ ਗਿਫਟ ਨਾ ਲੈਣ ਸਬੰਧੀ ਦਫਤਰ ਦੇ ਬਾਹਰ ਨੋਟਿਸ ਲਗਾ ਕੇ ਸੰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਨੇ ਬਾਕੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਿਸੇ ਤਰ੍ਹਾਂ ਦਾ ਗਿਫਟ ਨਾ ਲੈ ਕੇ ਆਪਣੇ ਕਰਮਚਾਰੀਆਂ ਨੂੰ ਵੀ ਇਸ ਤਰ੍ਹਾਂ ਨਾਲ ਪ੍ਰੇਰਿਤ ਕਰ ਸਕਦੇ ਹਨ। 

ਉਨ੍ਹਾਂ ਨੇ ਸਮੂਹ ਜਿਲਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਗਰੀਨ ਦੀਵਾਲੀ ਮਨਾਉਣ ਨੂੰ ਤਰਜੀਹ ਦੇਣ ਅਤੇ ਫੁੱਲਾਂ ਰਾਹੀਂ ਦੀਵਾਲੀ ਮਨਾਉਣ।ਜ਼ਿਕਰਯੋਗ ਹੈ ਕਿ ਸ੍ਰੀ ਗੈਂਦ ਨੇ ਡੀਸੀ ਫਿਰੋਜ਼ਪੁਰ ਅਤੇ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਵਜੋਂ ਆਪਣੇ ਛੋਟੇ ਪਰ ਪ੍ਰਭਾਵਸ਼ਾਲੀ ਕਾਰਜਕਾਲ ਦੌਰਾਨ ਦੀਵਾਲੀ ਦੇ ਤਿਉਹਾਰ 'ਤੇ ਆਪਣੇ ਦਫ਼ਤਰ ਅਤੇ ਰਿਹਾਇਸ਼ 'ਤੇ ਇਸੇ ਤਰ੍ਹਾਂ ਦੇ ਨੋਟਿਸ ਚਿਪਕਾ ਕੇ ਤੋਹਫ਼ੇ ਨਾ ਲੈਣ ਸਬੰਧੀ ਅਪੀਲ ਕੀਤੀ ਸੀ।