5 Dariya News

ਗੀਤ ਢੋਲੀ ਦਾ ਸਪੋਇਲਰ ਅਲਰਟ; ਮਹਿਰਾ ਪਰਿਵਾਰ ਵਿੱਚ ਦਾਖਲ ਹੋਣ ਲਈ ਸਿਮੋਨ ਦੀ ਨਵੀਂ ਯੋਜਨਾ ਕੀ ਹੈ?

5 Dariya News

ਚੰਡੀਗੜ੍ਹ 20-Oct-2022

ਗੀਤ ਢੋਲੀ ਦੀ ਕਹਾਣੀ ਇੱਕ ਹੈਰਾਨ ਕਰਨ ਵਾਲਾ ਮੋੜ ਲੈਂਦੀ ਹੈ ਕਿਉਂਕਿ ਸਿਮੋਨ ਨੇ ਮਹਿਰਾ ਹਾਊਸ ਵਿੱਚ ਦਾਖਲ ਹੋਕੇ ਸਭ ਦੇ ਹੋਸ਼ ਉਡਾ ਦਿੱਤੇ ਹਨ, ਤਾਂ ਜੋ ਉਹ ਗੀਤ ਅਤੇ ਮਲਹਾਰ ਦੀ ਜ਼ਿੰਦਗੀ ਵਿਚ ਜ਼ਹਿਰ ਘੋਲ ਸਕੇ।ਮਹਿਰਾ ਪਰਿਵਾਰ ਨੇ ਹਾਲ ਹੀ 'ਚ ਕਰਵਾ ਚੌਥ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਹੈ ਪਰ ਇਹ ਖੁਸ਼ੀ ਉਨ੍ਹਾਂ ਦੀ ਜ਼ਿੰਦਗੀ 'ਚ ਜ਼ਿਆਦਾ ਦੇਰ ਟਿਕ ਨਹੀਂ ਸਕੀ। 

ਅੱਜ ਦੇ ਐਪੀਸੋਡ ਵਿੱਚ, ਸਿਮੋਨ ਇੱਕ ਨਵੀਂ ਸਾਜ਼ਿਸ਼ ਰਚਦੀ ਹੈ ਜਿਸ ਵਿੱਚ ਉਹ ਆਖਰਕਾਰ ਵਿਆਹ ਕਰਨ ਦਾ ਫੈਸਲਾ ਕਰਦੀ ਹੈ, ਪਰ ਉਸਦੇ ਵਿਆਹ ਦੇ ਫੈਸਲੇ ਵਿੱਚ ਉਸਦਾ ਹਥਿਆਰ ਹੈ ਉਸਦਾ ਲਾੜਾ ਜੋ ਮਹਿਰਾ ਪਰਿਵਾਰ ਨੂੰ ਹੈਰਾਨ ਕਰ ਦੇਵੇਗਾ। ਸਿਮੋਨ ਗੀਤ ਅਤੇ ਮਲਹਾਰ ਦੀ ਜ਼ਿੰਦਗੀ ਵਿਚ ਜ਼ਹਿਰ ਘੋਲਣ ਦੀ ਸਾਜ਼ਿਸ਼ ਰਚਦੀ ਹੈ। ਪਰ ਜਦੋਂ ਉਹ ਪਰਿਵਾਰ ਵਿੱਚ ਦਾਖਲ ਹੁੰਦੀ ਹੈ ਤਾਂ ਉਸਦੀ ਅਗਲੀ ਚਾਲ ਕੀ ਹੋਵੇਗੀ?

ਸਿਮੋਨ ਕਿਸਦੇ ਨਾਲ ਵਿਆਹ ਕਰਾਉਣ ਵਾਲੀ ਹੈ? ਸਿਮੋਨ ਨੇ ਗੀਤ ਅਤੇ ਮਲਹਾਰ ਦੀ ਜ਼ਿੰਦਗੀ ਨੂੰ ਅੱਗ ਲਾਉਣ ਲਈ ਹੋਰ ਕਿਹੜੀਆਂ ਯੋਜਨਾਵਾਂ ਬਣਾਈਆਂ ਹਨ? ਜ਼ੀ ਪੰਜਾਬੀ 'ਤੇ ਰਾਤ 8 ਵਜੇ ਗੀਤ ਢੋਲੀ ਦਾ ਅੱਜ ਦਾ ਐਪੀਸੋਡ ਦੇਖ ਕੇ ਆਪਣੀ ਉਤਸੁਕਤਾ ਨੂੰ ਦੂਰ ਕਰੋ।