ਨੌਜਵਾਨ ਖੇਡਾਂ ਵਿੱਚ ਵੱਧ ਤੋਂ ਵੱਧ ਲੈਣ ਹਿੱਸਾ : ਸੁਖਵਿੰਦਰ ਸਿੰਘ ਬਿੰਦਰਾ
ਇੰਟਰ ਸਕੂਲ ਕ੍ਰਿਕੇਟ ਟੂਰਨਾਮੈਂਟ ਦਾ ਆਯੋਜਨ ,16 ਟੀਮਾਂ ਨੇ ਲਿਆ ਹਿੱਸਾ
5 Dariya News
ਲੁਧਿਆਣਾ 19-Oct-2022
ਉੱਤਰਾਖੰਡ ਮਾਸਟਰ ਕ੍ਰਿਕੇਟ ਐਸੋਸੀਏਸ਼ਨ ਵਲੋ ਸ਼ਹਿਰ ਦੇ ਗਲਾਡਾ ਗਰਾਉਡ ਵਿਖੇ ਚੌਥਾ ਇੰਟਰ ਸਕੂਲ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵੱਚ ਲੁਧਿਆਣਾ ਦੇ 16 ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਦੌਰਾਨ ਉਚੇਚੇ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਸੁਖਵਿੰਦਰ ਸਿੰਘ ਬਿੰਦਰਾ, ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਸੂਬਾ ਚੇਅਰਮੈਨ, ਖੇਡ ਅਤੇ ਯੁਵਕ ਸੇਵਾਵਾਂ ਵਿਭਾਗ (ਪੰਜਾਬ ਸਰਕਾਰ) ਨੇ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨ ਵਰਗ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਹਿਸਾ ਲੈਣਾ ਚਾਹੀਦਾ ਹੈ।
ਸਾਡੀ ਨੌਜਵਾਨ ਪੀੜ੍ਹੀ ਜੋ ਕਿ ਖੇਡਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਉਸਨੂੰ ਮੁੜ ਖੇਡਾਂ ਨਾਲ ਜੋੜਨਾ ਬਹੁਤ ਵੱਡਾ ਉਪਰਾਲਾ ਹੈ । ਉਨ੍ਹਾਂ ਨੌਜਵਾਨ ਪੀਡ਼੍ਹੀ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਦਾ ਵੱਧ ਤੋਂ ਵੱਧ ਹਿੱਸਾ ਬਣਨ ਅਤੇ ਆਪਣੇ ਮਾਂ ਬਾਪ ਦੇ ਨਾਲ ਨਾਲ ਆਪਣੇ ਦੇਸ਼ ਦਾ ਨਾਮ ਵੀ ਰੌਸ਼ਨ ਕਰਨ । ਇਸ ਦੌਰਾਨ ਨਿਊ ਬਾਲ ਭਾਰਤੀ ਸਕੂਲ ਵਲੌ ਜਿੱਤ ਪ੍ਰਾਪਤ ਕੀਤੀ ਗਈ ਅਤੇ ਐੱਸ ਆਰ ਸਕੂਲ ਸ਼ੇਰਪੁਰ ਰਨਰ ਅੱਪ ਰਿਹਾ।।
ਇਸ ਮੌਕੇ ਤੇਈ ਮੈਚ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਅਤੇ ਸਕੂਲ ਨੂੰ ਚੈਅਰਮੈਨ ਬਿੰਦਰਾ ਵਲੌ ਸਪੋਰਟਸ ਕਿੱਟ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨ ਦੇਸ਼ ਦਾ ਅਨਮੋਲ ਸਰਮਾਇਆ ਹਨ,ਉਹਨਾਂ ਕਿਹਾ ਕਿ ਅਜਿਹੇ ਟੂਰਨਾਮੈਂਟ ਦਾ ਆਯੋਜਨ ਨਾਲ ਬੱਚਿਆ ਵਿੱਚ ਅੱਗੇ ਵੱਧਣ ਦਾ ਉਤਸ਼ਾਹ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਹਰ ਨੌਜਵਾਨ ਨੂੰ ਖੇਡਾਂ ਚ ਅੱਗੇ ਵੱਧਣ ਲਈ ਸਹਿਯੋਗ ਦਿੱਤਾ ਜਾਵੇਗਾ। 2024 ਵਿੱਚ ਬੀਜੇਪੀ ਸਰਕਾਰ ਆਉਣ ਤੇ ਲੁਧਿਆਣਾ ਦੇ ਨੌਜਵਾਨਾਂ ਲਈ ਹਰੇਕ ਖੇਡ ਵਿੱਚ ਟਰੇਨਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਯੂਥ ਆਗੂ ਜਾਵੇਦ ਮਾਂਗਟ ਮੌਜੂਦ ਸਨ।