ਵੱਖ ਵੱਖ ਉਮਰ ਵਰਗ ਲੜਕਿਆਂ ਦੇ ਰਾਜ ਪੱਧਰੀ ਕੁਸ਼ਤੀ ਅਤੇ ਵਾਲੀਬਾਲ ਮੁਕਾਬਲੇ ਸ਼ੁਰੂ
5 Dariya News
ਫਰੀਦਕੋਟ 19-Oct-2022
ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਕਰਵਾਏ ਜਾ ਰਹੇ ਵਾਲੀਬਾਲ ਅਤੇ ਕੁਸ਼ਤੀ (ਲੜਕੇ- ਲੜਕੀਆਂ) ਦੇ ਰਾਜ ਪੱਧਰੀ ਖੇਡ ਮੁਕਾਬਲਿਆ ਵਿੱਚ ਪੰਜਾਬ ਦੇ ਖਿਡਾਰੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਇਹ ਜਾਣਕਾਰੀ ਜਿਲਾ ਖੇਡ ਅਫਸਰ ਸ. ਪਰਮਿੰਦਰ ਸਿੰਘ ਨੇ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਫਰੀਦਕੋਟ ਨੇ ਦੱਸਿਆ ਕਿ ਇਨ੍ਹਾ ਖੇਡ ਮੁਕਾਬਲਿਆਂ ਵਿੱਚ ਲੜਕੀਆਂ ਅੰ-14,ਅੰ-17, ਅੰ-21 , 21 ਤੋ 40 ਅਤੇ 41 ਤੋ 50 ਅਤੇ 51 ਤੋ ਵੱਧ ਉਮਰ ਵਰਗ ਦੇ ਖੇਡ ਮੁਕਾਬਲੇ ਮਿਤੀ 18-10-2022 ਨੂੰ ਸਮਾਪਤ ਹੋ ਗਏ ਹਨ ਅਤੇ ਮਿਤੀ 19-10-2022 ਤੋ 22-10-2022 ਤੱਕ ਵਾਲੀਬਾਲ ਅਤੇ ਕੁਸ਼ਤੀ ਲੜਕਿਆਂ ਦੇ ਰਾਜ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ।
ਲੜਕਿਆਂ ਦੇ ਵਾਲੀਬਾਲ ਅਤੇ ਕੁਸ਼ਤੀ ਮੁਕਾਬਲਿਆ ਵਿੱਚ ਅੰ-14, ਅੰ-17, ਅੰ-21 , 21 ਤੋ 40 ਅਤੇ 41 ਤੋ 50 ਅਤੇ 51 ਤੋ ਵੱਧ ਉਮਰ ਵਰਗ ਦੇ ਲੜਕੇ ਭਾਗ ਲੈਣਗੇ।ਮਿਤੀ 19-10-2022 ਨੂੰ ਕੇਵਲ ਕੁਸ਼ਤੀ ਅੰ-14 ਲੜਕੇ ਅਤੇ ਵਾਲੀਬਾਲ ਅੰ-14,17,21 ਅਤੇ 21-40 ਦੀਆਂ ਟੀਮਾਂ ਦੇ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ ਹਨ।ਖੇਡ ਨਤੀਜਿਆ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਗੇਮ ਵਾਲੀਬਾਲ ਦੇ ਅੰ-14 ਲੜਕੇ ਦੇ ਪਹਿਲੇ ਰਾਉਂਡ ਵਿੱਚ ਜਲੰਧਰ ਅਤੇ ਫਾਜਿਲਕਾ ਵਿੱਚ ਮੈਚ ਹੋਇਆ ਅਤੇ ਜਲੰਧਰ ਦੀ ਟੀਮ ਜੇਤੂ ਰਹੀ। ਕਪੂਰਥਲਾ ਅਤੇ ਮਲੇਰਕੋਟਲਾ ਦੇ ਮੁਕਾਬਲੇ ਵਿੱਚ ਮਲੇਰਕੋਟਲਾ ਜੇਤੂ ਰਿਹਾ।
ਗੁਰਦਾਸਪੁਰ ਅਤੇ ਸ਼੍ਰੀ ਮੁਕਤਸਰ ਸਾਹਿਬ ਵਿੱਚੋ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਜਿੱਤ ਹਾਸਿਲ ਕੀਤੀ। ਬਠਿੰਡਾ ਅਤੇ ਪਠਾਨਕੋਟ ਦੇ ਮੁਕਾਬਲੇ ਵਿੱਚ ਪਠਾਨਕੋਟ ਦੀ ਟੀਮ ਜੇਤੂ ਰਹੀ। ਅੰ-21 ਲੜਕਿਆਂ ਵਿੱਚ ਫਤਿਹਗੜ੍ਹ ਸਾਹਿਬ ਅਤੇ ਤਰਨਤਾਰਨ ਦੇ ਮੁਕਾਬਲਿਆਂ ਵਿੱਚ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਤਰਨਤਾਰਨ ਨੂੰ 2-0 ਨਾਲ ਹਰਾਇਆ।ਗੁਰਦਾਸਪੁਰ ਅਤੇ ਫਾਜਿਲਕਾ ਦੇ ਮੁਕਾਬਲਿਆਂ ਵਿੱਚ ਗੁਰਦਾਸਪੁਰ ਨੇ ਫਾਜਿਲਕਾ ਨੂੰ 2-0 ਨਾਲ ਹਰਾਇਆ।ਵਾਲੀਬਾਲ ਦੇ ਸੈਮੀਫਾਈਨਲ ਮੈਚ ਚੱਲ ਰਹੇ ਹਨ।
ਗੇਮ ਕੁਸ਼ਤੀ ਅੰ-14 ਦੇ ਖੇਡ ਮੁਕਾਬਲਿਆਂ ਵਿੱਚ 52 ਕਿਲੋ ਵਿੱਚ ਅਨਮੋਲ ਸਿੰਘ ਅੰਮ੍ਰਿਤਸਰ ਨੇ ਤੀਜਾ ਸਥਾਨ ਅਤੇ ਪਰਮਵੀਰ ਰਾਏ ਜਲੰਧਰ ਜਿਲ੍ਹੇ ਨੇ ਚੌਥਾ ਸਥਾਨ ਹਾਸਿਲ ਕੀਤਾ। 57 ਕਿਲੋ ਭਾਰ ਵਰਗ ਵਿੱਚ ਜਗਦੀਪ ਸਿੰਘ ਗੁਰਦਾਸਪੁਰ ਨੇ ਤੀਜਾ ਅਤੇ ਰਮਨਦੀਪ ਸਿੰਘ ਅੰਮ੍ਰਿਤਸਰ ਨੇ ਚੌਥਾ ਸਥਾਨ ਹਾਸਿਲ ਕੀਤਾ। ਇਸ ਤੋ ਇਲਾਵਾ ਕੁਸ਼ਤੀ ਗੇਮ ਦੇ ਫਾਈਨਲ ਮੁਕਾਬਲੇ ਚੱਲ ਰਹੇ ਹਨ।