5 Dariya News

ਫੌਜ-ਅਧਿਕਾਰੀ ਤੋਂ ਉੱਦਮੀ ਬਣੇ ਲੈਫਟੀਨੈਂਟ ਕਰਨਲ ਰਣਦੀਪ ਹੁੰਦਲ ਨੂੰ ‘‘ਚੈਂਪੀਅਨਜ਼ ਆਫ਼ ਚੇਂਜ-ਹਰਿਆਣਾ ਐਵਾਰਡ” ਮਿਲਿਆ

5 Dariya News

ਚੰਡੀਗੜ 04-Oct-2022

ਲੈਫਟੀਨੈਂਟ ਕਰਨਲ ਰਣਦੀਪ ਹੁੰਦਲ ਜਿਹੜੇ ਕਿ ਇਨੋਵਿਜ਼ਨ ਲਿਮਟਿਡ ਦੇ ਪ੍ਰਮੋਟਰ ਡਾਇਰੈਕਟਰ ਅਤੇ ਚੌਥੀ ਪੀੜੀ ਦੇ ਭਾਰਤੀ ਫੌਜ ਅਧਿਕਾਰੀ ਹਨ ਅਤੇ ਇਸ ਸਮੇਂ ਟੈਰੀਟੋਰੀਅਲ ਆਰਮੀ ਦੇ ਨਾਲ ਵੀ ਸੇਵਾ ਕਰ ਰਹੇ ਹਨ, ਨੂੰ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਗੈਰ-ਮੁਨਾਫ਼ਾ ਸੰਸਥਾ ਇੰਟਰਐਕਟਿਵ ਫੋਰਮ ਆਫ਼ ਇੰਡੀਅਨ ਇਕਾਨਮੀ (ਆਈ.ਐੱਫ਼.ਆਈ.ਈ.) ਦੁਆਰਾ ‘‘ਚੈਂਪੀਅਨਜ਼ ਆਫ਼ ਚੇਂਜ-ਹਰਿਆਣਾ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ ਹੈ।

ਲੈਫਟੀਨੈਂਟ ਕਰਨਲ ਰਣਦੀਪ ਹੁੰਦਲ ਨੂੰ ਇਹ ਐਵਾਰਡ ਉਨਾਂ ਦੇ ਸਾਹਸ, ਕਮਿਊਨਿਟੀ ਸੇਵਾ ਅਤੇ ਸਮਾਜ ਸੇਵੀ ਸਮਾਜਕ ਵਿਕਾਸ ਦੀਆਂ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਕੰਮਾਂ ਅਤੇ ਉੱਦਮ ਇਨੋਵਿਜ਼ਨ ਲਿਮਟਿਡ ਰਾਹੀਂ ਹੁਨਰ ਵਿਕਾਸ ਪ੍ਰੋਗਰਾਮਾਂ ਅਤੇ ਕੋਰਸਾਂ ਰਾਹੀਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀਆਂ ਕੋਸ਼ਿਸ਼ਾਂ ਲਈ ਪ੍ਰਦਾਨ ਕੀਤਾ ਗਿਆ।

ਉਨਾਂ ਨੂੰ ਇਹ ਪੁਰਸਕਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਚੰਡੀਗੜ ਵਿਖੇ ਆਯੋਜਿਤ ਚੈਂਪਿਅਨਜ਼ ਆਫ਼ ਚੇਂਜ ਐਵਾਰਡਸ ਸਮਾਰੋਹ ਵਿੱਚ ਰਾਜਪਾਲ ਸ੍ਰੀ ਬੰਦਾਰੂ ਦੱਤਾਤ੍ਰੇਅ ਦੀ ਮੌਜੂਦਗੀ ਵਿਚ ਪ੍ਰਦਾਨ ਕੀਤਾ । ਲੈਫਟੀਨੈਂਟ ਕਰਨਲ ਰਣਦੀਪ ਹੁੰਦਲ ਦੇ ਪ੍ਰੇਰਨਾਦਾਇਕ ਅਤੇ ਸਾਹਸੀ ਕਿਰਦਾਰ ਨੇ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਖਿੱਚੀਆਂ ਹਨ।  

ਲੈਫਟੀਨੈਂਟ ਕਰਨਲ ਰਣਦੀਪ ਹੁੰਦਲ ਉਨਾਂ ਕੁਝ ਦਿੱਗਜਾਂ ਵਿੱਚੋਂ ਇੱਕ ਹਨ, ਜਿਨਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਉਨਾਂ ਦੇ ਯੋਗਦਾਨ ਲਈ ਸਮਾਰੋਹ ਵਿੱਚ ਪੁਰਸਕਾਰ ਮਿਲਿਆ। ਕੁਝ ਹੋਰ ਪ੍ਰਮੁੱਖ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਰਾਜ ਸਭਾ ਮੈਂਬਰ ਕਾਰਤੀਕੇਯ ਸ਼ਰਮਾ, ਪੈਰਾਲੰਪਿਕਸ ਭਾਰਤੀ ਐਥਲੀਟ ਪਦਮ ਸਿਰੀ ਦੀਪਾ ਮੇਲ, ਕਿਸਾਨ ਕੰਵਲ ਸਿੰਘ ਚੌਹਾਨ, ਸੀਨੀਅਰ ਓਲੰਪੀਅਨ ਕੋਚ ਅਤੇ ਪਹਿਲਵਾਨ ਮਹਾਵੀਰ ਸਿੰਘ ਫੋਗਾਟ, ਭਾਰਤੀ ਕਿ੍ਰਕਟਰ ਵਰਿੰਦਰ ਸਹਿਵਾਗ, ਭਾਰਤੀ ਅਥਲੀਟ ਨੀਰਜ ਚੋਪੜਾ, ਭਾਰਤੀ ਪਲੇਅਬੈਕ ਗਾਇਕਾ ਰਿਚਾ ਸ਼ਰਮਾ, ਭਾਰਤੀ ਫਿਲਮ ਅਦਾਕਾਰ ਯਸ਼ਪਾਲ ਸ਼ਰਮਾ, ਭਾਰਤੀ ਪਹਿਲਵਾਨ ਬਬੀਤਾ ਕੁਮਾਰੀ ਫੋਗਾਟ, ਆਮ ਦੌਲਤ ਦੀ ਗੋਲਡ ਮੈਡਲਿਸਟ ਨੀਤੂ ਘਘਸ-ਭਾਰਤੀ ਮੁੱਕੇਬਾਜ਼, ਪੈਰਾਲੰਪੀਅਨ ਗੋਲਡ ਮੈਡਲਿਸਟ ਸੁਮਿਤ ਐਂਟੀਲ ਅਤੇ ਐੱਸ. ਮੂਰਤੀ ਦੇਵੀ ਸਹਿ ਸੰਸਥਾਪਕ ਸਤਵ ਪ੍ਰਾਚੀਨ ਸੁਪਰਫੂਡਜ਼ ਪੀ ਲਿਮਿਟਡ ਸ਼ਾਮਿਲ ਹਨ।

ਆਪਣੀ ਪ੍ਰਾਪਤੀ ‘ਤੇ ਬੋਲਦਿਆਂ ਲੈਫਟੀਨੈਂਟ ਕਰਨਲ ਸ੍ਰੀ ਹੁੰਦਲ ਨੇ ਕਿਹਾ, ‘‘ਮੈਨੂੰ ਸਨਮਾਨ ਲਈ ਚੁਣਨ ਲਈ ਮੈਂ ਜਿਊਰੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਚੋਣ ਪ੍ਰਕਿਰਿਆ ਤੋਂ ਬਹੁਤ ਪ੍ਰਭਾਵਿਤ ਹਾਂ।” ਉਨਾਂ ਕਿਹਾ ਕਿ ਜਦੋਂ ਉਨਾਂ ਨੂੰ ਪਤਾ ਲੱਗਾ ਕਿ ਸਾਬਕਾ ਫੌਜੀ ਸੇਵਾ ਮੁਕਤੀ ਦੇ ਨਾਲ-ਨਾਲ ਖੇਤਰ ਦੇ ਨੌਜਵਾਨ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਹਨ ਤਾਂ ਉਨਾਂ ਇੱਕ ਪਲੇਟਫਾਰਮ ਬਣਾਉਣ ਦਾ ਫੈਸਲਾ ਕੀਤਾ ਜੋ ਕਰਮਚਾਰੀਆਂ ਨੂੰ ਲੋੜੀਂਦੀ ਸਿਖਲਾਈ ਦੇ ਕੇ ਅਤੇ ਉਹਨਾਂ ਦੀ ਦੂਜੀ ਪਾਰੀ ਲਈ ਲੋੜ ਪੈਣ ‘ਤੇ ਮੁੜ-ਹੁਨਰ ਪ੍ਰਦਾਨ ਕਰਕੇ ਅਤੇ ਇਸ ਤਰਾਂ ਲੋਕਾਂ ਨੂੰ ਰੁਜ਼ਗਾਰ ਦੇ ਯੋਗ ਬਣਾਉਣ ਵਿੱਚ ਮਦਦ ਕਰੇਗਾ।

ਉਨਾਂ ਕਿਹਾ ਕਿ 2007 ਵਿੱਚ ‘‘ਇਨੋਵਿਜ਼ਨ ਲਿਮਿਟੇਡ” ਹੋਂਦ ਵਿੱਚ ਆਈ। ਉਨਾਂ ਕਿਹਾ ਕਿ ਕੰਪਨੀ ਦਾ ਅੱਜ 200 ਕਰੋੜ ਤੋਂ ਵੱਧ ਦਾ ਨਿਵੇਸ਼ ਹੈ ਅਤੇ ਗੁੜਗਾਓਂ ਵਿੱਚ ਇਸਦਾ ਕਾਰਪੋਰੇਟ ਦਫ਼ਤਰ ਹੈ। ਪੂਰੇ ਭਾਰਤ ਵਿੱਚ ਫੈਲੇ ਇਸਦੇ 55 ਤੋਂ ਦਫਤਰਾਂ ਦੇ ਨਾਲ, ਅਸੀਂ 1000 ਤੋਂ ਵੱਧ ਸਾਈਟਾਂ ਉੱਤੇ 500 ਤੋਂ ਵੱਧ ਗਾਹਕਾਂ ਦੀ ਸੇਵਾ ਕਰਦੇ ਹਾਂ। 

ਉਨਾਂ ਦੱਸਿਆ ਕਿ ਹੁਣ ਤੱਕ ਸਾਬਕਾ ਫੌਜੀਆਂ ਦੇ ਨਾਲ-ਨਾਲ ਨੌਜਵਾਨਾਂ ਲਈ 20,000 ਤੋਂ ਵੱਧ ਨੌਕਰੀਆਂ ਪੈਦਾ ਕੀਤੀਆਂ ਹਨ, ਜਿਨਾਂ ਵਿੱਚੋਂ 3000 ਤੋਂ ਵੱਧ ਪੰਜਾਬ ਅਤੇ ਹਰਿਆਣਾ ਦੇ ਖੇਤਰ ਵਿੱਚ ਹਨ। ਉਨਾਂ ਕਿਹਾ ਕਿ ‘‘ਇਨੋਵਿਜ਼ਨ ਰਾਜ ਵਿੱਚ 6 ਸਿਖਲਾਈ ਕੇਂਦਰਾਂ ਦੇ ਨਾਲ ਹੁਨਰ ਅਤੇ ਸਿਖਲਾਈ ਦੇ ਖੇਤਰ ਵਿੱਚ ਇੱਕ ਸਰਗਰਮ ਭਾਗੀਦਾਰ ਹੈ, ਜਿਸ ਵਿੱਚ ਅਸੀਂ 10000 ਤੋਂ ਵੱਧ ਸਿਖਲਾਈ ਦਿੱਤੀ ਹੈ ਅਤੇ 7000 ਤੋਂ ਵੱਧ ਫਰੈਸਰਾਂ ਲਈ ਅਤੇ 25000 ਮੌਜੂਦਾ ਕਰਮਚਾਰੀਆਂ ਲਈ ਸਿਖਲਾਈ ਦੀ ਪ੍ਰਕਿਰਿਆ ਵਿੱਚ ਹੈ”।