5 Dariya News

ਯਸ਼ ਪਾਲ ਬਾਂਗੀਆ ਦੀ ਤੇਰ੍ਹਵੀਂ ਪੁਸਤਕ ਸਵਾਬਲੰਬਨ ਕੇ ਸਾਰਥੀ ਡਾਃ ਹਰਮਹਿੰਦਰ ਸਿੰਘ ਬੇਦੀ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਨ

5 Dariya News

ਲੁਧਿਆਣਾ 04-Oct-2022

ਸੀਨੀਅਰ ਸਿਟੀਜ਼ਨ ਕੇਅਰ ਫਾਊਂਡੇਸ਼ਨ ਵੱਲੋਂ ਲੁਧਿਆਣਾ ਕਲੱਬ ਚ ਸੀਨੀਅਰ ਨਾਗਰਿਕਤਾ ਦਿਵਸ ਤੇ ਇਕ ਸਮਾਗਮ ਕੀਤਾ ਗਿਆ, ਜਿਸ ਵਿਚ ਯਸ਼ ਪਾਲ ਬਾਂਗੀਆ ਜੀ ਦੀ ਤੇਰ੍ਹਵੀਂ ਪੁਸਤਕ ਸਵਾਬਲੰਬਨ ਕੇ ਸਾਰਥੀ  ਸੈਂਟਰਲ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼ ਦੇ ਚਾਂਸਲਰ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਨ ਗਿੱਲ ਨੇ ਸਾਥੀਆਂ ਸਮੇਤ ਲੋਕ ਅਰਪਨ ਕੀਤੀ।

ਇਸ ਮੌਕੇ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ, ਪ੍ਰੋ ਹਰਮਿੰਦਰ ਸਿੰਘ ਬੇਦੀ ,ਗੁਰਭਜਨ ਗਿੱਲ ਅਸ਼ੋਕ ਭਾਟੀਆ ਅਤੇ ਲੁਧਿਆਣਾ ਕਲੱਬ ਦੇ ਪ੍ਰਧਾਨ ਕੇਵਲ ਛਾਬੜਾ ਮੁੱਖ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਫਾਊਂਡੇਸ਼ਨ ਦੇ ਪ੍ਰਧਾਨ ਯਸ਼ਪਾਲ ਬਾਂਗੀਆ, ਜਨਰਲ ਸਕੱਤਰ ਰਮੇਸ਼ ਗੋਇਲ, ਮੰਤਰੀ ਵਿਜੈ ਦੱਤਾ, ਸਲਾਹਕਾਰ ਅਤੇ ਪ੍ਰਬੰਧਕ ਯਸ਼ਪਾਲ ਛਾਬਡ਼ਾ, ਓਮ ਪ੍ਰਕਾਸ਼ ਸ਼ਰਮਾ, ਉਪ ਪ੍ਰਧਾਨ ਵਿਮਲ ਛਾਬੜਾ, ਡਾ. ਅਸ਼ਵਨੀ ਮਲਹੋਤਰਾ, ਨੇਮ ਚੰਦ ਜੈਨ, ਕਰਨਲ ਅਮਰਜੀਤ ਸਿੰਘ, ਰਮੇਸ਼ ਸ਼ਰਮਾ, ਵਿਜੈ ਵਰਮਾ, ਲੇਖਰਾਜ ਕੌਂਡਲ ਅਤੇ ਵਿਸ਼ਾਲ ਬਾਗ਼ੀਆਂ ਨੇ ਆਏ ਹੋਏ ਪਤਵੰਤਿਆਂ ਦਾ ਸਵਾਗਤ ਕੀਤਾ।

ਇਸ ਦੌਰਾਨ ਫਾਊਂਡੇਸ਼ਨ ਵੱਲੋਂ 80 ਸਾਲ ਦੇ 40 ਤੂੰ ਵੱਧ ਸੀਨੀਅਰ ਨਾਗਰਿਕਾਂ ਦਾ ਸਨਮਾਨ ਕੀਤਾ ਗਿਆ। ਸੰਸਥਾ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਵਿਚ ਪੁੱਜੇ ਡਾਕਟਰਾਂ ਦੀ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਯਸ਼ਪਾਲ ਬਾਂਗੀਆ ਵੱਲੋਂ ਗਈ। ਸਮਾਗਮ ਵਿੱਚ ਮੰਚ ਦਾ ਸੰਚਾਲਨ ਮੈਡਮ ਕਮਲੇਸ਼ ਗੁਪਤਾ ਨੇ ਬਹੁਤ ਜੀਵੰਤ ਅੰਦਾਜ਼ ਚ ਕੀਤਾ।

ਇਸ ਮੌਕੇ ਅਸ਼ੋਕ ਭਾਟੀਆ, ਰਾਕੇਸ਼ ਗੁਪਤਾ, ਕਰਨਲ ਜਤਿੰਦਰ ਬਾਗ਼ੀਆਂ, ਨੀਲਮ ਬਾਗ਼ੀਆ,ਆਸ਼ਾ  ਬਾਗ਼ੀਆਂ, ਡਾ. ਰਾਜਿੰਦਰ ਜੈਨ, ਨਰਿੰਦਰ ਬਾਗ਼ੀਆਂ, ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ, ਡਾਃ ਬੀਰਇੰਦਰਪਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾਃ ਕੁਲਦੀਪ ਸਿੰਘ ਬੇਦੀ,ਰਣਧੀਰ ਸ਼ਰਮਾ, ਸੁਸ਼ੀਲ ਕੌੜਾ, ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ, ਪ੍ਰਸਿੱਧ ਕਾਰੋਬਾਰੀ ਅਸ਼ੋਕ ਧੀਰ ਵਿਜੇ ਮਿੱਤਰ, ਬਲਕਾਰ ਸਿੰਘ ਤੇ ਦਵਿੰਦਰ ਵਾਸਲ ਮੌਜੂਦ ਰਹੇ।