5 Dariya News

ਫਾਰਮੇਸੀ ਕਾਲਜ ਬੇਲਾ ਦੇ ਵਿਦਿਆਰਥੀਆਂ ਵੱਲੋਂ ਸਫਾਈ ਅਭਿਆਨ ਚਲਾਈਆ

5 Dariya News

ਬੇਲਾ (ਰੋਪੜ) 04-Oct-2022

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ, ਬੇਲਾ ਰੋਪੜ ਵਿਖੇ ਗਾਂਧੀ ਜਯੰਤੀ ਦੇ ਅਫਸਰ ਤੇ ਫਾਰਮੇਸੀ ਕਾਲਜ ਬੇਲਾ ਦੇ ਐਨ.ਐਸ.ਐਸ ਦੇ ਵਿਦਿਆਰਥੀਆਂ ਵੱਲੋਂ ਸਵੱਛ ਭਾਰਤ ਮੁਹੀਮ ਤਹਿਤ ਇੱਕ ਸਫਾਈ ਅਭਿਆਨ ਪਿੰਡ ਬੇਲਾ ਵਿੱਚ ਚਲਾਈਆ ਗਿਆ।ਇਸ ਸਫਾਈ ਅਭਿਆਨ ਵਿੱਚ ਲਗਭਗ 50 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਅਭਿਆਨ ਦੀ ਅਗਵਾਈ ਖੁਦ ਕਾਲਜ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ ਵੱਲੋ ਕੀਤੀ ਗਈ। 

ਇਸ ਮੌਕੇ ਡਾ. ਸ਼ਰਮਾ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਸੰਬੌਧਨ ਕਰਦਿਆ ਕਿਆ ਕਿ ਇਸ ਪ੍ਰਕਾਰ ਦੇ ਸਮਾਜਿਕ ਕੰਮ ਕਰਕੇ ਇੱਕ ਵਖਰਾ ਅਨੰਦ ਪ੍ਰਾਪਤ ਹੰੁਦਾ ਹੈ ਅਤੇ ਇੱਕ ਭਾਈਚਾਰਕ ਸਾਂਝ ਬਣਦੀ ਹੈ। ਸੋ ਸਾਨੂੰ ਹਮੇਸ਼ਾ ਇਸ ਪ੍ਰਕਾਰ ਦੇ ਕੰਮਾ ਵਿੱਚ ਵੱਧ ਚੜਕੇ ਹਿੱਸਾ ਲੈਣਾ ਚਾਇਦਾ ਹੈ।ਇਸ ਮੌਕੇ ਕਾਲਜ ਦੇ ਸਟਾਫ ਮੈਬਰ ਡਾ. ਰਾਹੁਲ ਸ਼ਰਮਾ, ਅਸਿ. ਪ੍ਰੋ. ਰਾਹੁਲ ਸ਼ਰਮਾ, ਦਵਿੰਦਰ ਕੁਮਾਰ ਅਤੇ ਸ. ਮਨਦਿਪ ਸਿੰਘ ਹਾਜ਼ਰ ਸਨ।