ਦੁਸਹਿਰਾ ਕਮੇਟੀ ਵੱਲੋਂ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਗਿਆ
ਲਾੜਾ-ਲਾੜੀ ਨੂੰ ਅਸ਼ੀਰਵਾਦ ਦੇਣ ਲਈ ਡੀਐਸਪੀ ਖਰੜ ਰੁਪਿੰਦਰ ਕੌਰ ਸੋਹੀ ਪਹੁੰਚੇ
5 Dariya News
ਖਰੜ 02-Oct-2022
ਦੁਸਹਿਰਾ ਕਮੇਟੀ ਖਰੜ ਦੇ ਵਲੋਂ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਸ਼੍ਰੀ ਪਰਸ਼ੂਰਾਮ ਭਵਨ ਦੇ ਵਿਹੜੇ ਵਿੱਚ ਹੋਇਆ। ਇਸ ਮੌਕੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਸ਼੍ਰੀ ਕਮਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੁਸਹਿਰਾ ਕਮੇਟੀ ਵੱਲੋਂ ਵਿਆਹ ਸਮਾਗਮ ਕਰਵਾਇਆ ਜਾਂਦਾ ਹੈ। ਅੱਜ ਵੀ ਇੱਕ ਲੋੜਵੰਦ ਪਰਿਵਾਰ ਦੀ ਧੀ ਦਾ ਵਿਆਹ ਕਰਵਾਇਆ ਗਿਆ । ਇਸ ਸ਼ੁਭ ਮੌਕੇ 'ਤੇ ਅਸ਼ੀਰਵਾਦ ਦੇਣ ਲਈ ਡੀ.ਐਸ.ਪੀ ਖਰੜ ਰੁਪਿੰਦਰ ਕੌਰ ਸੋਹੀ ਵਿਸ਼ੇਸ਼ ਤੌਰ 'ਤੇ ਪਹੁੰਚੇ, ਉਨ੍ਹਾਂ ਨੇ ਦੁਸਹਿਰਾ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਲਾੜਾ -ਲਾੜੀ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ |
ਪ੍ਰਧਾਨ ਸ਼੍ਰੀ ਕਮਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ 3 ਅਕਤੂਬਰ ਨੂੰ ਸ਼੍ਰੀ ਦੁਰਗਾ ਅਸ਼ਟਮੀ ਦੇ ਮੌਕੇ ਦੂਸਰੀ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ 5 ਅਕਤੂਬਰ ਨੂੰ ਮਹਾਰਾਜਾ ਅੱਜ ਸਰੋਵਰ ਦੇ ਮੈਦਾਨ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਮੌਕੇ ਦੁਸਹਿਰਾ ਕਮੇਟੀ ਵੱਲੋਂ ਲਾੜਾ-ਲਾੜੀ ਨੂੰ ਸ਼ਗਨਾਂ ਦੇ ਨਾਲ-ਨਾਲ ਹੋਰ ਤੋਹਫੇ ਵੀ ਭੇਟ ਕੀਤੇ ਗਏ। ਇਸ ਮੌਕੇ ਨਗਰ ਕੌਂਸਲ ਖਰੜ ਦੇ ਕੌਂਸਲਰ ਮਾਨ ਸਿੰਘ, ਸਮਾਜ ਸੇਵੀ ਪਰਮਿੰਦਰ ਸਿੰਘ ਲੌਂਗੀਆ, ਸਮਾਜ ਸੇਵੀ ਧਨਵੰਤ ਸਿੰਘ ਛਿੰਦਾ, ਭਜਨ ਗਾਇਕ ਮਦਨ ਸ਼ੌਂਕੀ, ਲਾਇਨਜ਼ ਕਲੱਬ ਸਿਟੀ ਖਰੜ ਦੇ ਮੈਂਬਰ, ਸਮਾਜ ਸੇਵੀ ਰੋਕੀ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਅਤੇ ਦੁਸਹਿਰਾ ਕਮੇਟੀ ਦੇ ਮੈਂਬਰ ਹਾਜ਼ਰ ਸਨ।