ਡਿਪਟੀ ਕਮਿਸ਼ਨਰ ਵਲੋਂ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਪ੍ਰਚਾਰ ਤੇ ਪ੍ਰਸਾਰ ਦਾ ਸੱਦਾ
ਸ਼ਹੀਦ ਦੇ ਜਨਮ ਦਿਹਾੜੇ ਮੌਕੇ ਕਰਵਾਈ ਸਾਈਕਲ ਰੈਲੀ ਵਿਚ ਲੋਕਾਂ ਲਿਆ ਉਤਸ਼ਾਹ ਨਾਲ ਭਾਗ
5 Dariya News
ਕਪੂਰਥਲਾ 28-Sep-2022
ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਦੀ ਅਗਵਾਈ ਹੇਠ ਵੱਖ-ਵੱਖ ਸਮਾਗਮ ਕਰਵਾਕੇ ਉਨ੍ਹਾਂ ਦੀ ਸੋਚ ਦੇ ਪ੍ਰਚਾਰ ਤੇ ਪਸਾਰ ਦਾ ਸੱਦਾ ਦਿੱਤਾ ਗਿਆ ਤਾਂ ਜੋ ਨੌਜਵਾਨ ਵਰਗ ਉਨ੍ਹਾਂ ਦੀ ਕੁਰਬਾਨੀ ਤੋਂ ਸੇਧ ਲੈ ਕੇ ਦੇਸ਼ ਦੀ ਸੇਵਾ ਵਿਚ ਵੱਧ ਚੜਕੇ ਹਿੱਸਾ ਪਾ ਸਕਣ।
ਇਸ ਸਬੰਧੀ ਸਵੇਰੇ ਡੀ.ਸੀ. ਚੌਂਕ ਕਪੂਰਥਲਾ ਤੋਂ ਇਕ ਸਾਈਕਲ ਰੈਲੀ ਕੱਢੀ ਗਈ, ਜਿਸ ਵਿਚ ਡਿਪਟੀ ਕਮਿਸ਼ਨਰ ਤੋਂ ਇਲਾਵਾ ਐਸ.ਐਸ.ਪੀ. ਸ੍ਰੀ ਨਵਨੀਤ ਸਿੰਘ ਬੈਂਸ ਵਲੋਂ ਵੀ ਭਾਗ ਲਿਆ ਗਿਆ।ਇਹ ਰੈਲੀ ਜਲੰਧਰ ਰੋਡ ਤੇ ਰਮਾਡਾ ਹੋਟਲ ਕੋਲੋਂ ਵਾਪਸ ਹੁੰਦੀ ਹੋਈ ਡੀ.ਸੀ. ਚੌਂਕ ਵਿਖੇ ਹੀ ਸਮਾਪਤ ਹੋਈ। ਰੈਲੀ ਦਾ ਲੋਕਾਂ ਵਲੋਂ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ, ਪੋਸਟਰ ਲੈ ਕੇ ਸਵਾਗਤ ਕੀਤਾ ਗਿਆ।
ਰੈਲੀ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਸਭ ਨੂੰ ਦੇਸ਼ ਦੇ ਬਿਹਤਰੀਨ ਭਵਿੱਖ ਲਈ ਸ਼ਹੀਦਾਂ ਵਲੋਂ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ। ਰੈਲੀ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਗੁਰਪਾਲ ਸਿੰਘ ਇੰਡੀਅਨ , ਕੰਵਰ ਇਕਬਾਲ ਸਿੰਘ , ਵਿਭਾਗਾਂ ਦੇ ਮੁਖੀਆਂ ਨੇ ਵੀ ਭਾਗ ਲਿਆ ।ਰੈਲੀ ਉਪਰੰਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡੀ.ਐਸ.ਪੀ. ਸ਼੍ਰੀ ਮਨਿੰਦਰਪਾਲ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਜਵਾਨਾਂ ਦੀ ਟੁਕੜੀ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਸਬੰਧੀ ਹੋਏ ਸਮਾਗਮ ਦੌਰਾਨ ਸਲਾਮੀ ਦਿੱਤੀ ਗਈ।
ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਵਲੋਂ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਯਤਨਸ਼ੀਲ ਹੋਣ ਦਾ ਅਹਿਦ ਵੀ ਲਿਆ ਗਿਆ।ਇਸ ਮੌਕੇ ਸ਼ਹੀਦ ਭਗਤ ਸਿੰਘ ਦੀ ਤਸਵੀਰ ’ਤੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ, ਐਸ.ਐਸ.ਪੀ. ਕਪੂਰਥਲਾ ਸ੍ਰੀ ਨਵਨੀਤ ਸਿੰਘ ਬੈਂਸ, ਏ.ਡੀ.ਸੀ. ਵਿਕਾਸ ਐਸ ਪੀ ਆਂਗਰਾ, ਐਸ.ਪੀ. ਹਰਵਿੰਦਰ ਸਿੰਘ , ਐਸ.ਡੀ.ਐਮ. ਸ੍ਰੀ ਲਾਲ ਬਿਸਵਾਸ਼ ਬੈਂਸ, ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ ਤੇ ਹੋਰਨਾਂ ਅਧਿਕਾਰੀਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।