ਭਾਰਤ ਦੀ ਮਾਨਯੋਗ ਰਾਸ਼ਟਰਪਤੀ ਨੇ ਐਲਪੀਯੂ ਦੇ ਵਿਦਿਆਰਥੀ ਨੂੰ ਐਨ ਐਸ ਐਸ ਅਵਾਰਡ ਨਾਲ ਸਨਮਾਨਿਤ ਕੀਤਾ
ਐਲਪੀਯੂ ਦੇ ਵਿਦਿਆਰਥੀ ਨੂੰ ਉਸਦੀ ਨਿਰੰਤਰ ਨਿਰਸਵਾਰਥ ਸਮਾਜ ਸੇਵਾ ਲਈ ਰਾਸ਼ਟਰਪਤੀ ਭਵਨ ਵਿਖੇ ਸਨਮਾਨਿਤ ਕੀਤਾ ਗਿਆ
5 Dariya News
ਜਲੰਧਰ 28-Sep-2022
ਭਾਰਤ ਦੀ ਮਾਨਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ ਪੀ ਯੂ ) ਦੇ ਐਮ ਬੀ ਏ ਦੇ ਵਿਦਿਆਰਥੀ ਚੁਕਕਲਾ ਪਰਧਾਸਰਦੀ ਨੂੰ ਰਾਸ਼ਟਰੀ ਸੇਵਾ ਯੋਜਨਾ ਪੁਰਸਕਾਰ 2020-21 ਪ੍ਰਦਾਨ ਕੀਤਾ ਹੈ। ਇਹ ਪੁਰਸਕਾਰ ਐਲਪੀਯੂ ਦੇ ਵਿਦਿਆਰਥੀ ਨੂੰ ਐਨ ਐਸ ਐਸ ਵਾਲੰਟੀਅਰ ਵਜੋਂ ਉਸ ਦੀ ਮਿਸਾਲੀ ਅਤੇ ਸ਼ਲਾਘਾਯੋਗ ਸਮਾਜ ਸੇਵਾ ਲਈ ਮਾਨਤਾ ਦੇਣ ਲਈ ਦਿੱਤਾ ਗਿਆ ਹੈ।
ਵਰਤਮਾਨ ਵਿੱਚ, ਅਵਾਰਡੀ ਵਿਦਿਆਰਥੀ ਪੰਜਾਬ ਵਿੱਚ ਐਲਪੀਯੂ ਦੇ ਮਿੱਤਲ ਸਕੂਲ ਆਫ ਬਿਜ਼ਨਸ ਵਿੱਚ ਪੜ੍ਹ ਰਿਹਾ ਹੈ। ਉਸ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ, ਮੈਡਲ, ਅਤੇ ਸਰਟੀਫਿਕੇਟ ਵੀ ਮਿਲਿਆ ਹੈ। ਭਾਰਤ ਦੀ ਮਾਨਯੋਗ ਰਾਸ਼ਟਰਪਤੀ ਨੇ ਐਨ ਐਸ ਐਸ ਦਿਵਸ ਦੇ ਮੌਕੇ 'ਤੇ ਰਾਸ਼ਟਰਪਤੀ ਭਵਨ ਵਿਖੇ ਐਨ ਐਸ ਐਸ ਵਾਲੰਟੀਅਰਾਂ, ਯੂਨਿਟਾਂ ਅਤੇ ਯੂਨੀਵਰਸਿਟੀਆਂ ਨੂੰ ਰਾਸ਼ਟਰੀ ਸੇਵਾ ਯੋਜਨਾ ਪੁਰਸਕਾਰ 2020-21 ਪ੍ਰਦਾਨ ਕੀਤੇ ਹਨ।
ਇਸ ਦੌਰਾਨ ਦੇਸ਼ ਭਰ ਦੇ ਕੁੱਲ 42 ਵਲੰਟੀਅਰਾਂ ਨੂੰ ਤਿੰਨ ਸ਼੍ਰੇਣੀਆਂ ਤਹਿਤ ਸਨਮਾਨਿਤ ਕੀਤਾ ਗਿਆ ਹੈ। ਐਨ ਐਸ ਐਸ ਵਾਲੰਟੀਅਰ ਵਜੋਂ ਉਸਦੀਆਂ ਵੱਖ-ਵੱਖ ਮੁੱਖ ਪ੍ਰਾਪਤੀਆਂ ਵਿੱਚ ਕਈ ਖੂਨਦਾਨ ਅਤੇ ਸਿਹਤ ਕੈਂਪਾਂ ਵਿੱਚ ਸੰਗਠਨ ਅਤੇ ਭਾਗੀਦਾਰੀ ; ਏਡਜ਼, ਵਾਤਾਵਰਨ, ਬਾਲ ਮਜ਼ਦੂਰੀ, ਲਿੰਗ ਸਮਾਨਤਾ, ਬਾਲਗ ਸਾਖਰਤਾ, ਸਰਕਾਰੀ ਸਕੀਮਾਂ ਬਾਰੇ ਜਾਗਰੂਕਤਾ ਪ੍ਰੋਗਰਾਮ; ਅਤੇ, ਆਫ਼ਤਾਂ ਦੌਰਾਨ ਸਵੈ-ਇੱਛਤ ਗਤੀਵਿਧੀਆਂ ਸ਼ਾਮਲ ਹਨ ।
ਐਲਪੀਯੂ ਦੀ ਪ੍ਰੋ ਚਾਂਸਲਰ ਸ਼੍ਰੀਮਤੀ ਰਸ਼ਮੀ ਮਿੱਤਲ ਨੇ ਸਮਾਜ ਵਿੱਚ ਲੋੜੀਂਦੀਆਂ ਸੇਵਾਵਾਂ ਲਈ ਸਮਰਪਿਤ ਭਾਵਨਾ ਨਾਲ ਲੱਗੇ ਨਿਰਸਵਾਰਥ ਵਿਦਿਆਰਥੀ ਨੂੰ ਵਧਾਈ ਦਿੱਤੀ। ਉਨਾਂ ਨੇ ਵਿਜੇਤਾ ਨੂੰ ਸਮਾਜ ਦੇ ਭਲੇ ਲਈ ਜੀਵਨ ਭਰ ਅਜਿਹੀ ਭਾਵਨਾ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ। ਨੇਲੋਰ (ਆਂਧਰਾ ਪ੍ਰਦੇਸ਼) ਦੇ ਰਹਿਣ ਵਾਲੇ, ਐਲਪੀਯੂ ਦੇ ਵਿਦਿਆਰਥੀ ਚੁਕਕਲਾ ਪਰਧਾਸਰਦੀ ਦੇਸ਼ ਦੇ ਪਹਿਲੇ ਨਾਗਰਿਕ ਦੁਆਰਾ ਰਾਸ਼ਟਰਪਤੀ ਭਵਨ ਵਿੱਚ ਸ਼ਾਨਦਾਰ ਸਨਮਾਨ ਪ੍ਰਾਪਤ ਕਰਨ 'ਤੇ ਬਹੁਤ ਖੁਸ਼ ਹਨ।
ਵਾਸਤਵ ਵਿੱਚ, 1969 ਵਿੱਚ ਸ਼ੁਰੂ ਕੀਤਾ ਗਿਆ, ਐਨ ਐਸ ਐਸ ਭਾਰਤ ਵਿੱਚ ਉੱਚ ਸਿੱਖਿਆ ਪ੍ਰਣਾਲੀ ਦਾ ਇੱਕ ਵਿਸਤਾਰ ਹੈ ਤਾਂ ਜੋ ਵਿਦਿਆਰਥੀ-ਨੌਜਵਾਨਾਂ ਨੂੰ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਦੇ ਹੋਏ, ਕਮਿਊਨਿਟੀ ਸੇਵਾ ਵੱਲ ਪ੍ਰੇਰਿਤ ਕੀਤਾ ਜਾ ਸਕੇ। ਇਹ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਲਾਗੂ ਕੀਤਾ ਜਾ ਰਿਹਾ ਹੈ। ਇਸਦਾ ਮੁੱਖ ਉਦੇਸ਼ ਉਸ ਭਾਈਚਾਰੇ ਨੂੰ ਸਮਝਣਾ ਹੈ ਜਿਸ ਵਿੱਚ ਉਹ ਰਹਿੰਦੇ ਹਨ ਅਤੇ ਕੰਮ ਕਰਦੇ ਹਨ। ਇੱਕ ਐਨ ਐਸ ਐਸ ਵਾਲੰਟੀਅਰ ਨੂੰ ਦੋ ਸਾਲਾਂ ਵਿੱਚ ਕੁੱਲ 240 ਘੰਟੇ ਸਮਾਜ ਸੇਵਾ ਲਈ ਸਮਰਪਿਤ ਕਰਨ ਦੀ ਲੋੜ ਹੁੰਦੀ ਹੈ।