ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਜੇਤੂ ਟੀਮ ਨੂੰ ਇਨਾਮਾਂ ਦੀ ਵੰਡ
5 Dariya News
ਫ਼ਰੀਦਕੋਟ 21-Sep-2022
ਜ਼ਿਲ੍ਹਾ ਪੱਧਰੀ ਹੈਂਡਬਾਲ ਟੂਰਨਾਮੈਂਟ ਇਥੋਂ ਦੇ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਕਰਵਾਇਆ ਗਿਆ। ਜਿਸ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਹੈਂਡਬਾਲ ਕੋਚਿੰਗ ਸੈਂਟਰ ਕੰਮੇਆਣਾ ਅਤੇ ਨਹਿਰੂ ਸਟੇਡੀਅਮ ਫ਼ਰੀਦਕੋਟ ਦੀ ਟੀਮ ਵਿਚਕਾਰ ਮੈਚ ਖੇਡਿਆ ਗਿਆ। ਜਿਸ ਵਿੱਚ ਅੰਡਰ 14,17,21 ਅਤੇ 21 ਤੋਂ 40 ਸਾਲ ਦੇ ਚਾਰ ਗਰੁੱਪਾਂ ਦਾ ਮੁਕਾਬਲਾ ਕਰਾਇਆ ਗਿਆ। ਕੰਮੇਆਣਾ ਟੀਮਾਂ ਨੇ ਤਿੰਨਾਂ ਗਰੁੱਪਾਂ ਵਿੱਚ ਚਾਂਦੀ ਦੇ ਤਗਮੇ ਜਿੱਤ ਕੇ 48 ਦੀ ਵੱਡੀ ਗਿਣਤੀ ਵਿੱਚ ਤਗਮੇ ਜਿੱਤੇ ।
ਇਸ ਮੌਕੇ ਸ. ਕੁਲਤਾਰ ਸਿੰਘ ਸੰਧਵਾਂ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੀ ਉਪਰਾਲੇ ਕਰ ਰਹੀ ਹੈ। ਜਿਸ ਤਹਿਤ ਖੇਡਾਂ ਵਤਨ ਪੰਜਾਬ ਦੀਆਂ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਬਲਾਕ ਤੇ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਕਰਵਾਏ ਜਾ ਚੁੱਕੇ ਹਨ ਅਤੇ ਹੁਣ ਰਾਜ ਪੱਧਰ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਉਤਸ਼ਾਹਿਤ ਕਰਨ।
ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਲਖਵੀਰ ਸਿੰਘ ਡੀ.ਪੀ.ਆਈ, ਗੁਰਬਿੰਦਰ ਕੌਰ ਡੀ.ਪੀ,ਕੰਮੇਆਣਾ, ਅੰਤਰ ਰਾਸ਼ਟਰੀ ਕਬੱਡੀ ਕੋਚ ਮਨਜੀਤ ਕੌਰ, ਨੈਸ਼ਨਲ ਖਿਡਾਰਣ ਪੂਜਾ ਦੇਵੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਬਲਾਕ ਸੰਧਵਾਂ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੰਦੀਪ ਬਰਾੜ,ਡਾ.ਮਨਜੀਤ ਸਿੰਘ ਬਿੱਟੂ, ਰਾਜਾ ਸੰਧੂ,ਗੋਗਾ ਸ਼ਰਮਾ, ਕੰਵਲਦੀਪ ਸ਼ਰਮਾ,ਮਾਸਟਰ ਕ੍ਰਿਸ਼ਨ ਦਾਸ, ਹੈਂਡਬਾਲ ਕੋਚ ਦਰਸ਼ਨ ਪਾਲ ਸ਼ਰਮਾ,ਮਾਸਟਰ ਗੁਰਚਰਨ ਸਿੰਘ,ਹਰਮੰਦਰ ਢਿੱਲੋਂ ਸ਼ਹੀਦ ਸਿਪਾਹੀ ਪਰਮਜੀਤ ਸਿੰਘ ਕਲੱਬ ਦੇ ਸਾਰੇ ਅਹੁਦੇਦਾਰ ਅਤੇ ਬਾਬਾ ਸ਼ੈਦੂ ਸ਼ਾਹ ਕਲੱਬ ਦੇ ਸਾਰੇ ਮੈਂਬਰ ਹਾਜ਼ਰ ਸਨ।