ਪਿੰਡ ਨੰਦਪੁਰ ਕਲੋਡ਼ ਵਿਖੇ "70ਵਾਂ ਬਾਬਾ ਰੋਡੂ ਯਾਦਗਾਰੀ ਖੇਡ ਮੇਲੇ" ਵਿੱਚ ਐਮ. ਪੀ. ਜੱਸੜ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਤੇ ਰਿਬਨ ਕੱਟਣ ਦੀ ਰੱਸਮ ਪੂਰੀ ਕੀਤੀ
5 Dariya News
ਨੰਦਪੁਰ ਕਲੋਡ਼ 20-Sep-2022
ਅੱਜ ਪਿੰਡ ਨੰਦਪੁਰ ਕਲੋਡ਼ ਵਿਖੇ ਪ੍ਰਧਾਨ ਕੁਲਵੰਤ ਸਿੰਘ ਤੇ ਮੀਤ ਪ੍ਰਧਾਨ ਇੰਦਰਜੀਤ, ਜਸਵੀਰ ਸਿੰਘ ਢਿਲੋਂ ਤੇ ਮਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਤੇ ਦਸਮੇਸ਼ ਸਪੋਰਟਸ ਕਲੱਬ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ "70ਵਾਂ ਬਾਬਾ ਰੋਡੂ ਯਾਦਗਾਰੀ ਖੇਡ ਮੇਲਾ" ਕਰਵਾਇਆ ਗਿਆ | ਇਸ ਮੌਕੇ ਯੂਨਾਇਟੇਡ ਬਿਊਰੋ ਆਫ਼ ਹਿਊਮਨ ਰਾਈਟਸ ਐਂਡ ਕ੍ਰਾਈਮ ਕੰਟਰੋਲ ਦੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਐਮ. ਪੀ. ਜੱਸੜ ਮੁੱਖ ਮਹਿਮਾਨ ਵਾਜੋਂ ਪੁਹੰਚੇ ਤੇ ਰਿਬਨ ਕਟਾਈ ਦੀ ਰੱਸਮ ਨੂੰ ਪੂਰਾ ਕਰਦਿਆਂ ਫਾਈਨਲ ਕੱਬਡੀ ਮੈਚਾਂ ਦੀ ਸ਼ੁਰੂਵਾਤ ਕੀਤੀ |
ਇਸ ਮੌਕੇ ਸੰਬੋਦਨ ਕਰਦਿਆਂ ਐਮ. ਪੀ. ਜੱਸੜ ਨੇ ਦੱਸਿਆ ਕਿ ਦੋਵੇਂ ਪਿੰਡ ਨੰਦਪੁਰ ਅਤੇ ਕਲੋਡ਼ ਹਰ ਸਾਲ ਵਾਰੋ ਵਾਰੀ ਵੱਡੇ ਪੱਧਰ ਤੇ ਖੇਡ ਮੇਲਾ ਕਰਵਾ ਕਿ ਸਾਂਜੀ ਵਾਰਤਾ ਨੂੰ ਦਰਸਾਉਂਦੇ ਹਨ ਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਵੀ ਇਹਨਾਂ ਦੋਵੇਂ ਪਿੰਡ ਵਾਸੀਆਂ ਕੋਲੋਂ ਸਾਂਜੀ ਪਿਆਰ ਭਾਵਨਾ ਦੀ ਸੀਦ ਲੈਣੀ ਚਾਹੀਦੀ ਹੈ ਤਾਂ ਜੋ ਪੂਰੇ ਪੰਜਾਬ ਵਿੱਚ ਮੁੜ ਏਕਤਾ ਦਾ ਬੂਟਾ ਲਗਾ ਕਿ ਇੱਕ ਦੂਜੇ ਪ੍ਰਤੀ ਪਿਆਰ ਦੀ ਭਾਵਨਾਵਾਂ ਨੂੰ ਜਾਗਿਆ ਜਾ ਸਕੇ | ਜੱਸੜ ਨੇਂ ਇਸੇ ਪਿਆਰ ਭਾਵਨਾ ਨੂੰ ਵੇਖਦਿਆਂ 11,000/- ਰੁਪਏ ਦੀ ਰਾਸ਼ੀ ਦੇ ਕਿ ਕਲੱਬ ਮੇਂਬਰਾ ਦਾ ਹੋਂਸਲਾ ਵਧਾਇਆ |
ਇਸ ਮੌਕੇ ਜੱਸੜ ਵਲੋਂ ਪਿਆਰ ਭਰੇ ਸ਼ਬਦਾਂ ਨਾਲ ਵੀਰ ਅਮਨ ਧਨੋਆ ਭਾਗੋਮਾਜਰਾ, ਜਸਵੀਰ ਸਿੰਘ ਢਿਲੋਂ, ਮਨਦੀਪ ਸਿੰਘ (ਐਂਕਰ ) ਤੇ ਦਸਮੇਸ਼ ਸਪੋਰਟਸ ਕਲੱਬ ਦੀ ਸਮੁੱਚੀ ਟੀਮ ਦਾ ਐਨਾਂ ਪਿਆਰ ਤੇ ਸਤਿਕਾਰ ਦੈਣ ਲਈ ਦਿਲੋਂ ਧੰਨਵਾਦ ਕੀਤਾ | ਉਹਨਾਂ ਸਮੂਹ ਨਗਰ ਵਾਸੀਆਂ ਨੂੰ ਸੱਚ ਦੇ ਸਿਪਾਹੀ ਬਣਨ ਦੀ ਅਪੀਲ ਕਰਦਿਆਂ ਕਿਹਾ, ਆਯੋ ਸਾਰੇ ਰੱਲ ਕਿ ਆਪੋ ਆਪਣੇ ਘਰਾਂ ਵਿੱਚ ਸੱਚਾਈ ਦਾ ਬੂਟਾ ਲਗਾਉਣ ਦੀ ਸ਼ੁਰੂਵਾਤ ਕਰੀਏ ਤਾਂ ਜੋ ਇਸ ਕਲਜੁਗੀ ਦੁਨੀਆਂ ਵਿੱਚੋਂ ਕਰੋਦ, ਲਾਲਸਾ ਤੇ ਲੋਬ ਨੂੰ ਖਤਮ ਕੀਤਾ ਜਾ ਸਕੇ | ਤਾਂ ਜੋ ਸਾਡੀਆਂ ਆਣ ਵਾਲੀਆਂ ਨਸਲਾਂ ਵਿੱਚ ਇੱਕ ਦੂਜੇ ਪ੍ਰਤੀ ਦਿਆ ਭਾਵਨਾ ਜਨਮ ਲੈ ਸਕੇ |
ਜੱਸੜ ਨੇ ਇਹ ਵੀ ਦੱਸਿਆ ਕਿ ਇਸ ਮੌਕੇ ਪ੍ਰਧਾਨ, ਕੁਲਵੰਤ ਸਿੰਘ ਢਿਲੋਂ ਦਾ ਕਿਹਣਾ ਹੈ ਕਿ ਦਸਮੇਸ਼ ਸਪੋਰਟਸ ਕਲੱਬ ਵਲੋਂ ਅਗਲੀ ਵਾਰੀ ਇਸਤੋਂ ਵੀ ਵੱਡੇ ਪੱਧਰ ਤੇ ਖੇਡ ਮੇਲਾ ਕਰਵਾਇਆ ਜਾਵੇਗਾ ਤਾਂ ਜੋ ਪੰਜਾਬੀ ਵਿਰਸੇ ਦੀ ਹੋਂਦ ਨੂੰ ਜ਼ਿੰਦਾਂ ਰੱਖਿਆ ਜਾ ਸਕੇ | ਇਸ ਪ੍ਰੋਗਰਾਮ ਵਿੱਚ ਆਣ ਤੇ ਦਸਮੇਸ਼ ਸਪੋਰਟਸ ਕਲੱਬ ਤੇ ਉਹਨਾਂ ਦੀ ਪੂਰੀ ਟੀਮ ਵਲੋਂ ਸਮਾਜ ਸੇਵੀ ਐਮ. ਪੀ. ਜੱਸੜ ਜੀ ਦਾ ਅਤੇ ਉਹਨਾਂ ਦੇ ਸਾਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |
ਇਸਤੋਂ ਉਪਰੰਤ ਖੇਡ ਮੇਲਾ ਵਿੱਚ ਗਾਇਕ ਬਾਣੀ ਸੰਧੂ ਅਤੇ ਹੋਰ ਅਨੇਕ ਕਲਾਕਾਰਾਂ ਵਲੋਂ ਵੱਖੋ ਵੱਖ ਅੰਦਾਜ਼ ਵਿੱਚ ਖੁੱਲਾ ਅਖਾੜਾ ਲਗਾ ਕਿ ਖੇਡ ਮੇਲੇ ਨੂੰ ਚਾਰ ਚਨ ਲਗਾਏ ਗਏ ਤੇ ਦਰਸ਼ਕਾ ਨੇ ਵੀ ਖੂਬ ਆਨੰਦ ਮਾਣਿਆ | ਕਬੱਡੀ ਟੂਰਨਾਮੈਂਟ 65 ਕਿਲੋ ਭਾਰ ਵਰਗ ਵਿੱਚ ਨੰਦਪੁਰ ਜੇਤੂ ਰਿਹਾ, ਭਾਦਸੋਂ ਤੇ ਧਲੇਰ ਵਿਚਕਾਰ ਟਿਕਨੀਕੀ ਡਰਾਅ | ਇੱਕ ਪਿੰਡ ਓਪਨ ਕਬੱਡੀ ਮੁਕਾਬਲੇ ਵਿੱਚ ਪਿੰਡ ਦਿੜ੍ਹਬਾ ਦੀ ਟੀਮ ਨੇਂ 61 ਹਜ਼ਾਰ ਦਾ ਇਨਾਮ ਜਿੱਤ ਕਿ ਪਹਿਲਾ ਅਤੇ ਮਨਾਣਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰ 41 ਹਜ਼ਾਰ ਰੁਪਏ ਦਾ ਇਨਾਮ ਆਪਣੀ ਝੋਲੀ ਪਾਇਆ |
ਬੈਸਟ ਰੇਡਰ ਰਹੇ ਜੱਸੀ ਧੂੜ ਤੇ ਬੰਨੀ ਸਮਾਣਾ ਅਤੇ ਬੈਸਟ ਜਾਫੀ ਰਹੇ ਜੱਸਾ ਦਿੜ੍ਹਬਾ ਤੇ ਸੱਤੀ ਦਿੜ੍ਹਬਾ ਨੂੰ ਇਨਾਮ ਵਜੋਂ ਝੋਟੀਆਂ ਨਾਲ ਸਨਮਾਨਿਆ ਗਿਆ | ਇਸ ਮੌਕੇ ਬੱਬਲ ਖਰੜ, ਮਿਹਰ ਬਾਈ, ਸ਼ੇਰ ਸਿੰਘ, ਜੈਲਾ ਖਰੜ, ਕਰਮਜੀਤ ਬਨੂੜ, ਭੂਰਾ ਨਯਾਮੀਆਂ, ਦੀਪਾ ਦੇਸੁਮਾਜਰਾ, ਜੱਸ ਗੁੱਡਾਣਾ, ਸੋਨੂ ਸੋਢੀ ਅਤੇ ਦੂਰ ਨੇੜੇ ਦੇ ਪਿੰਡਾਂ ਵਿੱਚੋਂ ਬਹੁਤ ਸਾਰੇ ਪਤਵੰਤੇ ਸੱਜਣ ਆਦਿ ਵੀ ਮੌਜੂਦ ਸਨ |