5 Dariya News

ਸਟੇਟ ਇਮੀਨਾਈਦੇਸ਼ਨ ਅਫਸਰ ਵੱਲੋਂ ਜਿਲ੍ਹੇ ਵਿੱਚ ਚੱਲ ਰਹੀ ਪਲਸ ਪੋਲੀਓ ਮੁਹਿੰਮ ਦਾ ਜਾਇਜ਼ਾ

12 ਜਿਲਿਆਂ ਵਿਚ 14 ਲੱਖ ਤੋਂ ਵੱਧ ਬੱਚਿਆਂ ਨੂੰ ਪਿਲਾਈ ਜਾਵੇਗੀ ਦਵਾਈ

5 Dariya News

ਤਰਨਤਾਰਨ 18-Sep-2022

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ  ਦੇ ਸਟੇਟ ਇਮੀਨਾਈਜ਼ੇਸ਼ਨ ਅਫਸਰ ਡਾ ਬਲਵਿੰਦਰ ਕੌਰ ਵਲੋਂ ਬਲਾਕ ਸੁਰਸਿੰਘ ਦੇ ਵਿੱਚ ਸਿਵਲ ਸਰਜਨ ਤਰਨਤਾਰਨ ਡਾ ਸੀਮਾ ਦੀ ਰਹਿਨੁਮਾਈ ਹੇਠ  ਚੱਲ ਰਹੇ ਪਲਸ ਪੋਲੀਓ ਮੁਹਿੰਮ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਟੀਕਾਕਰਨ ਅਫਸਰ ਡਾ ਵਰਿੰਦਰਪਾਲ ਕੌਰ  ਸੀਨੀਅਰ ਮੈਡੀਕਲ ਅਫਸਰ ਸੁਰਸਿੰਘ ਡਾ ਕੁਲਤਾਰ ਸਿੰਘ ਵਿਸ਼ਵ ਸਿਹਤ ਸੰਸਥਾ ਚੰਡੀਗਡ਼੍ਹ ਤੋਂ ਡਾ ਵਿਕਰਮ ਗੁਪਤਾ ਅਤੇ ਵਿਸ਼ਵ ਸਿਹਤ ਸੰਸਥਾ ਅੰਮ੍ਰਿਤਸਰ ਤੋਂ ਡਾ ਇਸ਼ਿਤਾ, ਨੋਡਲ ਅਫਸਰ ਡਾ ਕਮਲਪ੍ਰੀਤ ਸਿੰਘ ਬਲਾਕ ਐਜੂਕੇਟਰ ਨਵੀਨ ਕਾਲੀਆ ਵੀ ਮੌਜੂਦ ਰਹੇ।   

ਡਾ ਬਲਵਿੰਦਰ ਕੌਰ ਵੱਲੋਂ ਭਿੱਖੀਵਿੰਡ ਸਥਿਤ ਟ੍ਰਾਂਜ਼ਿਟ ਬੂਥ ਤੋਂ ਇਲਾਵਾ ਸਰਹੱਦੀ ਕਸਬਾ  ਖਾਲੜਾ ਵਿਖੇ ਆਮ ਆਦਮੀ ਕਲੀਨਿਕ ਦਾ ਦੌਰਾ ਕਰਨ ਦੇ ਨਾਲ ਨਾਲ ਪੋਲੀਓ ਮੁਹਿੰਮ ਦਾ ਜਾਇਜ਼ਾ ਲਿਆ। ਡਾ ਬਲਵਿੰਦਰ ਕੌਰ ਵੱਲੋਂ ਟਰਾਂਜਿਟ ਬੂਥ ਤੇ ਸਿਹਤ ਕਰਮੀਆਂ ਨਾਲ ਪੋਲੀਓ ਮੁਹਿੰਮ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ  0 ਤੋੰ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਪ੍ਰੇਰਿਆ।

ਡਾ ਬਲਵਿੰਦਰ ਕੌਰ ਨੇ ਦੱਸਿਆ ਕਿ ਇਸ ਵਾਰ ਸੂਬੇ ਦੇ 12 ਜ਼ਿਲ੍ਹਿਆਂ ਦੇ ਵਿੱਚ  ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਤਹਿਤ ਸੂਬੇ ਭਰ ਦੇ ਵਿੱਚ ਲਗਭਗ 14, 83, 000 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਿਹਤ ਵਿਭਾਗ ਦੇ ਕਰਮੀਆਂ ਵੱਲੋਂ ਝੁੱਗੀਆਂ ਭੱਠਿਆਂ ਅਤੇ ਗੁੱਜਰਾਂ ਦੇ ਡੇਰਿਆਂ ਉੱਤੇ ਜਾ ਕੇ ਵੀ ਯੋਗ ਬੱਚਿਆਂ ਨੂੰ ਇਹ ਬੂੰਦਾਂ ਪਿਲਾਈਆਂ ਜਾਣਗੀਆਂ।

ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ ਵਰਿੰਦਰਪਾਲ ਕੌਰ ਨੇ ਦੱਸਿਆ ਕਿ  ਇਸ ਰਾਊਂਡ ਦੌਰਾਨ ਜ਼ਿਲ੍ਹਾ ਤਰਨਤਾਰਨ ਵਿਖੇ  ਲਗਪਗ  145000   ਬੱਚਿਆਂ ਨੂੰ ਵੱਖ ਵੱਖ ਬਲਾਕਾਂ ਦੇ ਪਿੰਡਾਂ ਵਿੱਚ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।ਸੀਨੀਅਰ ਮੈਡੀਕਲ ਅਫਸਰ ਡਾ ਕੁਲਤਾਰ ਸਿੰਘ ਨੇ ਕਿਹਾ ਕਿ ਬਲਾਕ ਸੁਰਸਿੰਘ ਦੇ ਵੱਖ ਵੱਖ ਪਿੰਡਾਂ ਦੇ ਵਿੱਚ  ਲਗਭਗ 320 ਵੈਕਸੀਨੇਟਰਾਂ ਵੱਲੋਂ  ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। 

ਉਨ੍ਹਾਂ ਕਿਹਾ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਇਹ ਬੂੰਦਾਂ ਸਿਹਤ ਕਰਮੀਆਂ ਵੱਲੋਂ ਘਰ ਘਰ ਜਾ ਕੇ ਪਿਲਾਈਆਂ ਜਾਣਗੀਆਂ। ਡਾ ਕੁਲਤਾਰ ਨੇ ਦੱਸਿਆ ਕਿ ਬਲਾਕ ਦੇ ਵਿੱਚ 16 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਜੋਂ ਤਿੰਨ ਦਿਨਾ ਮੁਹਿੰਮ ਨਿਰੀਖਣ ਕੀਤਾ ਜਾਵੇਗਾ। ਡਾ ਕੁਲਤਾਰ ਨੇ ਦੱਸਿਆ ਕਿ ਬਲਾਕ ਦੇ ਵਿੱਚ ਮੁਹਿੰਮ ਦੇ ਪਹਿਲੇ ਦਿਨ 8762 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ।