ਇੰਡੀਅਨ ਸਵੱਛਤਾ ਲੀਗ 2022 ਤਹਿਤ ਜਾਗਰੂਕਤਾ ਰੈਲੀ ਦਾ ਆਯੋਜਨ
ਲੋਕਾਂ ਨੂੰ ਪਲਾਸਟਿਕ ਕੈਰੀਬੈਗ, ਸਿੰਗਲ ਯੂਜ ਪਲਾਸਟਿਕ ਅਤੇ ਗਿੱਲੇ ਸੁੱਕੇ ਕੂੜੇ ਨੂੰ ਅੱਲਗ-ਅੱਲਗ ਰੱਖਣ ਲਈ ਜਾਗਰੂਕ ਕੀਤਾ ਗਿਆ
5 Dariya News
ਫਰੀਦਕੋਟ 17-Sep-2022
ਨਗਰ ਕੌਂਸਲ ਫਰੀਦਕੋਟ ਵੱਲੋਂ ਇੰਡੀਅਨ ਸਵੱਛਤਾ ਲੀਗ 2022 ਅਧੀਨ ਦਫਤਰ ਨਗਰ ਕੌਸਲ ਫਰੀਦਕੋਟ ਤੋਂ ਜਾਗਰੂਕਤਾ ਰੈਲੀ ਅਰੰਭ ਕਰਕੇ ਸਹਿਰ ਦੇ ਵੱਖ-ਵੱਖ ਬਜਾਰਾ ਵਿੱਚੋ ਹੁੰਦੀ ਹੋਈ ਰੈਸਟ ਹਾਉਸ (ਦਰਬਾਰ ਗੰਜ) ਜਾ ਕੇ ਸਮਾਪਤ ਕੀਤੀ ਗਈ। ਇਸ ਰੈਲੀ ਦੌਰਾਨ ਆਮ ਪਬਲਿਕ ਨੂੰ ਪਲਾਸਟਿਕ ਕੈਰੀਬੈਗ, ਸਿੰਗਲ ਯੁਜ ਪਲਾਸਟਿਕ ਅਤੇ ਗਿੱਲੇ ਸੁੱਕੇ ਕੂੜੇ ਨੂੰ ਅੱਲਗ-ਅੱਲਗ ਰੱਖਣ ਲਈ ਜਾਗਰੂਕ ਕੀਤਾ ਗਿਆ।
ਬਾਅਦ ਵਿੱਚ ਸਕੂਲੀ ਬੱਚਿਆ ਵੱਲੋ ਸਿੰਗਲ ਯੁਜ ਪਲਾਸਟਿਕ ਨਾਲ ਸਬੰਧਤ ਪ੍ਰੋਜੈਕਟ ਵੀ ਤਿਆਰ ਕੀਤੇ ਗਏ ਅੰਤ ਵਿੱਚ ਰੈਲੀ ਵਿੱਚ ਭਾਗ ਲੈਣ ਆਈ ਪਬਲਿਕ, ਸਕੂਲੀ ਵਿਦਿਆਰਥੀ ਅਤੇ ਸਮੂਹ ਦਫਤਰੀ ਸਟਾਫ ਨੂੰ ਨਗਰ ਕੌਸਲ ਫਰੀਦਕੋਟ ਵੱਲੋ ਰਿਫ੍ਰਸਮੈਟ ਦਿੱਤੀ ਗਈ ਅਤੇ ਰੈਲੀ ਵਿੱਚ ਭਾਗ ਲੈਣ ਆਏ ਸਾਰੇ ਲੋਕਾ ਨੂੰ ਸਿੰਗਲ ਯੁਜ ਪਲਾਸਟਿਕ ਦੀ ਵਰਤੋ ਨਾ ਕਰਨ ਸਬੰਧੀ ਪ੍ਰਣ ਵੀ ਕਰਵਾਇਆ ਗਿਆ।
ਇਸ ਮੌਕੇ ਸ.ਨਰਿੰਦਰਪਾਲ ਸਿੰਘ , ਪ੍ਰਧਾਨ ਨਗਰ ਕੌਸਲ , ਸਮੂਹ ਕੌਸਲਰ, ਸ. ਅਮਰਿੰਦਰ ਸਿੰਘ ਕਾਰਜ ਸਾਧਕ ਅਫਸਰ ਅਤੇ ਵੀਰਪਾਲ ਸਿੰਘ ਸੁਪਰਡੈਟ ਸੈਨੀਟੇਸਨ ਅਤੇ ਅਨਿਲ ਕੁਮਾਰ ਸੈਨਟਰੀ ਇਸਪੈਕਟਰ ,ਦਫਤਰੀ ਸਟਾਫ ਵੀ ਹਾਜ਼ਰ ਸੀ।