5 Dariya News

ਆਈ.ਟੀ.ਬੀ.ਪੀ ਵਿਖੇ ਹਿੰਦੀ ਪੰਦਰ੍ਹਵਾੜਾ ਸ਼ੁਰੂ

5 Dariya News

ਪਟਿਆਲਾ 19-Sep-2022

ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਫੋਰਸ ਦੀ 51ਵੀਂ ਬਟਾਲੀਅਨ ਵੱਲੋਂ ਹਿੰਦੀ ਪੰਦਰ੍ਹਵਾੜਾ-2022 ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕਮਾਂਡੈਂਟ 51ਵੀਂ ਬਟਾਲੀਅਨ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਫੋਰਸ ਬ੍ਰਿਜ ਮੋਹਨ ਸਿੰਘ ਸ਼ਾਮਲ ਹੋਏ ਅਤੇ ਕੋਰ ਐਡਜੂਟੈਂਟ ਅਸਿਸਟੈਂਟ ਕਮਾਂਡੈਂਟ (ਰਾਜਭਾਸ਼ਾ ਅਧਿਕਾਰੀ) ਸਨੋਜ ਕੁਮਾਰ ਵੱਲੋਂ ਜੀ ਆਇਆਂ ਆਖਿਆ ਗਿਆ।  

ਇਸ ਮੌਕੇ ਰਾਜ ਭਾਸ਼ਾ ਅਫ਼ਸਰ ਸਨੋਜ ਕੁਮਾਰ ਨੇ ਦੱਸਿਆ ਕਿ 14 ਅਤੇ 15 ਸਤੰਬਰ ਨੂੰ ਸੂਰਤ, ਗੁਜਰਾਤ ਵਿਖੇ ਹਿੰਦੀ ਦਿਵਸ ਸਮਾਰੋਹ-2022 ਅਤੇ ਦੂਜਾ ਅਖਿਲ ਭਾਰਤੀ ਰਾਜ ਭਾਸ਼ਾ ਸੰਮੇਲਨ ਆਯੋਜਿਤ ਕਰਨ ਉਪਰੰਤ ਭਾਰਤ ਸਰਕਾਰ, ਰਾਜ ਭਾਸ਼ਾ ਵਿਭਾਗ, ਗ੍ਰਹਿ ਮੰਤਰਾਲੇ ਵੱਲੋਂ 19 ਸਤੰਬਰ ਤੋਂ 29 ਸਤੰਬਰ ਤੱਕ ਹਿੰਦੀ ਪੰਦਰ੍ਹਵਾੜਾ ਕਰਵਾਇਆ ਜਾ ਰਿਹਾ ਹੈ।

ਇਸ ਦੌਰਾਨ ਬਟਾਲੀਅਨ ਕਮਾਂਡੈਂਟ ਬ੍ਰਿਜ ਮੋਹਨ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਸਾਡੇ ਦੇਸ਼ ਦੀ ਸੰਵਿਧਾਨ ਸਭਾ ਨੇ 14 ਸਤੰਬਰ 1949 ਨੂੰ ਦੇਵਨਾਗਰੀ ਲਿਪੀ ਵਿੱਚ ਲਿਖੀ ਹਿੰਦੀ ਨੂੰ ਸਰਕਾਰੀ ਭਾਸ਼ਾ ਵਜੋਂ ਅਪਣਾਇਆ ਸੀ।  ਉਨ੍ਹਾਂ ਕਿਹਾ ਕਿ ਹਿੰਦੀ ਭਾਸ਼ਾ ਨੇ ਹਮੇਸ਼ਾ ਦੇਸ਼ ਦੀ ਏਕਤਾ, ਅਖੰਡਤਾ ਅਤੇ ਸਭਿਆਚਾਰਕ ਵਿਰਸੇ ਨੂੰ ਕਾਇਮ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। 

ਉਨ੍ਹਾਂ ਦੱਸਿਆ ਕਿ ਹਿੰਦੀ ਪੰਦ੍ਹਰਵਾੜੇ ਦੌਰਾਨ ਸਮੂਹ ਅਹੁਦੇਦਾਰਾਂ ਲਈ ਵੱਖ-ਵੱਖ ਮੁਕਾਬਲੇ ਜਿਵੇਂ ਕਿ ਲੇਖ ਲਿਖਣ, ਹਿੰਦੀ ਟਾਈਪਿੰਗ ਮੁਕਾਬਲਾ, ਸ੍ਰੋਤ ਲੇਖਣ ਮੁਕਾਬਲਾ, ਹਿੰਦੀ ਸ਼ਬਦਾਵਲੀ ਮੁਕਾਬਲਾ, ਸਲੋਗਨ ਲਿਖਣ ਮੁਕਾਬਲਾ, ਹਿੰਦੀ ਸਵੈ-ਲਿਖਤ ਕਵਿਤਾ ਮੁਕਾਬਲਾ ਅਤੇ ਹਿੰਦੀ ਨੋਟਿੰਗ ਮੁਕਾਬਲੇ ਕਰਵਾਏ ਜਾਣਗੇ। ਬਟਾਲੀਅਨ ਅਤੇ ਹਰੇਕ ਮੁਕਾਬਲੇ ਵਿੱਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਪ੍ਰਤੀਯੋਗੀਆਂ ਨੂੰ ਕ੍ਰਮਵਾਰ ਚਾਰ ਹਜ਼ਾਰ, ਤਿੰਨ ਹਜ਼ਾਰ ਅਤੇ ਢਾਈ ਹਜ਼ਾਰ ਰੁਪਏ ਦੇ ਇਨਾਮਾਂ ਦੇ ਨਾਲ ਸਰਟੀਫਿਕੇਟ ਦਿੱਤੇ ਜਾਣਗੇ।