5 Dariya News

ਵਾਲੀਬਾਲ ਦੀ ਖੇਡ ਦਾ ਉੱਭਰਦਾ ਸਿਤਾਰਾ ਸਇਮਨਜੀਤ ਸਿੰਘ

5 Dariya News

ਐਸ.ਏ.ਐਸ ਨਗਰ 13-Sep-2022

‘ਖੇਡਾਂ ਵਤਨ ਪੰਜਾਬ ਦੀਆਂ 2022’ ਦੇ ਬੈਨਰ ਹੇਠ ਕਰਵਾਈਆਂ ਜਾ ਰਹੀਆਂ ਖੇਡਾਂ ਵਿੱਚ ਜਿਥੇ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕਿ ਵੱਡੀ ਉਮਰ ਦੇ ਵੈਟਰਨ ਖਿਡਾਰੀ ਆਪਣੀ ਖੇਡ ਦਾ ਮੁਜਾਹਰਾ ਕਰ ਰਹੇ ਹਨ । ਉਥੇ ਹੀ ਜਿਲ੍ਹਾਂ ਐਸ.ਏ.ਐਸ ਨਗਰ ਦੇ ਵਾਲੀਬਾਲ ਕੋਚ ਸੁਪਿੰਦਰ ਪਾਲ ਸਿੰਘ ਦੀ ਕੋਚਿੰਗ ਹੇਠ ਸਾਇਮਨਜੀਤ ਸਿੰਘ ਵਾਲੀਬਾਲ ਦੀ ਖੇਡ ਵਿੱਚ ਬੁਲੰਦੀਆਂ ਛੂਹ ਰਿਹਾ ਹੈ। ਸਾਇਮਨਜੀਤ ਸਿੰਘ ਜਿਸ ਦੀ ਉਮਰ 17 ਸਾਲ ਜੋ ਕਿ ਬਾਰਵ੍ਹੀ ਕਲਾਸ ਦਾ ਵਿਦਿਆਰਥੀ ਹੈ ਉਸ ਦੇ ਪਿਤਾ ਕੰਵਲਜੀਤ ਸਿੰਘ ਖੇਤੀਬਾੜੀ ਕਰਦੇ ਹਨ । 

ਸਾਇਮਨਜੀਤ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਸਕੂਲ ਵਿੱਚ ਵਾਲੀਬਾਲ ਦੀ ਖੇਡ ਸ਼ੁਰੂ ਕੀਤੀ ਸੀ ਅਤੇ 2018 ਵਿੱਚ ਪੀ.ਆਈ.ਐਸ ਮੋਹਾਲੀ ਵੱਲੋਂ ਵਾਲੀਬਾਲ ਦੇ ਟ੍ਰਾਇਲ ਸਮੇਂ ਸ.ਸਤਿੰਦਰ ਪਾਲ ਸਿੰਘ ਕੋਚ ਵੱਲੋਂ ਵਾਲੀਬਾਲ ਵਿੱਚ ਉਸ ਦੀ ਚੋਣ ਕੀਤੀ ਗਈ ਸੀ ਅਤੇ ਉਨਾਂ ਵੱਲੋਂ ਮਿਹਨਤ ਕਰਾਉਂਣ ਸਦਕਾ ਉਸ ਵੱਲੋਂ ਮਾਰਚ 2019 ਵਿੱਚ ਪਹਿਲੀ ਨੈਸ਼ਨਲ ਉੜੀਸਾ ਅੰਡਰ 16 ਖੇਡੀ ਗਈ, ਦਸੰਬਰ 2019 ਵਿੱਚ ਅੰਡਰ 17 ਨੈਸ਼ਨਲ ਜੰਮੂ ਵਿਖੇ ਭਾਗ ਲਿਆ ਅਤੇ 2021 ਵਿੱਚ ਉਸ ਵੱਲੋ ਅੰਡਰ 19 ਦਾ ਇੰਡੀਆ ਕੈਂਪ ਲਗਾਇਆ ਗਿਆ ਸਾਲ 2021 ਵਿੱਚ ਜੂਨੀਅਰ ਨੈਸ਼ਨਲ ਅੰਡਰ 18 ਵੈਸਟ ਬੰਗਾਲ ਵਿੱਚ ਹਿੱਸਾ ਲਿਆ ਇਸ ਤੋਂ ਬਾਅਦ ਉੜੀਸਾ ਵਿਖੇ ਇੰਡੀਆ ਕੈਂਪ ਲਗਾਇਆ ਗਿਆ । 

ਮਈ 2022 ਵਿੱਚ ਮਹਾਂਰਾਸ਼ਟਰਾ ਵਿੱਚ ਅੰਡਰ 21 ਦੀਆਂ ਨੈਸ਼ਨਲ ਖੇਡਾ ਹੋਈਆ । ਸ੍ਰੀ ਸਪਿੰਦਰ ਪਾਲ ਸਿੰਘ ਕੋਚ ਦੀ ਵਧੀਆ ਕੋਚਿੰਗ ਅਤੇ ਮਿਹਨਤ ਸਦਕਾ ਉਮਰ ਛੋਟੀ ਹੋਣ ਦੇ ਬਾਵਜੂਦ ਵੀ ਉਸ ਵੱਲੋਂ ਵਧੀਆਂ ਪ੍ਰਦਰਸ਼ਨ ਕੀਤਾ ਗਿਆ ਅਤੇ ਨੈਸ਼ਨਲ ਵਿੱਚ ਪੰਜਾਬ ਦਾ ਤੀਜਾ ਸਥਾਨ ਰਿਹਾ । ਉਸ ਨੇ ਕਿਹਾ ਕਿ ਉਹ ਲਗਾਤਾਰ ਆਪਣੇ ਕੋਚ ਦੀ ਰਹਿਨਮਾਈ ਹੇਠ ਸਖਤ ਮਿਹਨਤ ਕਰਦਾ ਰਹੇਗਾ ਤੇ ਆਪਣੇ ਮਾਤਾ ਪਿਤਾ ਅਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਲਈ ਆਪਣੀ ਪੂਰੀ ਵਾਹ ਲਾਵੇਗਾ ।