5 Dariya News

ਮੇਅਰ ਜੀਤੀ ਸਿੱਧੂ ਨੇ ਪੈਰਾਪਲੈਜਿਕ ਹੋਮ ਵਿੱਚ ਕੀਤਾ ਓਪਨ ਏਅਰ ਜਿਮ ਦਾ ਉਦਘਾਟਨ

ਦੇਸ਼ ਦੇ ਬਹਾਦਰ ਫ਼ੌਜੀਆਂ ਦੀ ਸੇਵਾ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਦੇ ਰਹਾਂਗੇ : ਮੇਅਰ ਜੀਤੀ ਸਿੱਧੂ

5 Dariya News

ਮੁਹਾਲੀ 10-Sep-2022

ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਫ਼ੇਜ਼ ਛੇ ਦੇ ਪੈਰਾਪਲੈਜਿਕ ਹੋਮ ਵਿਚ ਓਪਨ ਏਅਰ ਜਿਮ ਦਾ ਉਦਘਾਟਨ ਕੀਤਾ। ਇਸ ਮੌਕੇ ਇਸ ਓਪਨ ਏਅਰ ਜਿਮ ਦਾ ਫੀਤਾ ਪੈਰਾਪਲੈਜਿਕ ਹੋਮ ਦੇ ਇਕ ਫੌਜੀ ਤੋਂ ਕਢਵਾਇਆ ਗਿਆ।  ਇਹ ਓਪਨ ਏਅਰ ਜਿਮ ਨਗਰ ਨਿਗਮ ਵੱਲੋਂ ਪੈਰਾਪਲੈਜਿਕ ਹੋਮ ਵਿਖੇ ਲਗਾਇਆ ਗਿਆ ਹੈ। 

ਇਸ ਮੌਕੇ ਮੇਅਰ ਜੀਤੀ ਸਿੱਧੂ ਦੇ ਨਾਲ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਸਮਾਜ ਸੇਵੀ ਲਖਵੀਰ ਸਿੰਘ (ਜੋ ਕਿ ਇੱਥੋਂ ਦੀ ਐੱਮਸੀ ਗੁਰਪ੍ਰੀਤ ਕੌਰ ਦੇ ਪਤੀ ਹਨ) ਵਿਸ਼ੇਸ਼ ਤੌਰ ਤੇ  ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪੈਰਾਪਲੈਜਿਕ ਹੋਮ ਵਿੱਚ ਉਹ ਬਹਾਦਰ ਫ਼ੌਜੀ ਰਹਿੰਦੇ ਹਨ ਜੋ ਆਪਣੀ ਡਿਊਟੀ ਦੇ ਦੌਰਾਨ ਅੰਗਹੀਣ ਹੋ ਚੁੱਕੇ ਹਨ।

ਇਸ ਮੌਕੇ ਬੋਲਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪੈਰਾਪਲੈਜਿਕ ਹੋਮ 1977 ਵਿੱਚ ਮੁਹਾਲੀ ਵਿਖੇ ਹੋਂਦ ਵਿੱਚ ਆਇਆ ਅਤੇ ਇੱਥੇ ਰਹਿਣ ਵਾਲੇ  ਫ਼ੌਜੀ ਉਹ ਹਨ ਜੋ ਆਪਣੀ ਡਿਊਟੀ ਦੇ ਦੌਰਾਨ ਸਖ਼ਤ ਜ਼ਖ਼ਮੀ ਹੋਏ ਅਤੇ ਪੂਰੀ ਜ਼ਿੰਦਗੀ ਵਾਸਤੇ ਅੰਗਹੀਣ ਹੋ ਗਏ। ਉਨ੍ਹਾਂ ਕਿਹਾ ਕਿ ਕਈ ਚਿਰ ਤੋਂ ਇਥੇ ਓਪਨ ਏਅਰ ਜਿਮ ਲਗਾਉਣ ਦੀ ਪੈਰਾਪਲੈਜਿਕ ਹੋਮ ਦੇ ਪ੍ਰਬੰਧਕਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ  

ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਅੱਜ ਉਨ੍ਹਾਂ ਦੇ ਕਾਰਜਕਾਲ ਸਮੇਂ ਪੈਰਾਪਲੈਜਿਕ ਹੋਮ ਵਿੱਚ ਆਪਣੇ ਅਰਜਨ ਨਗਰ ਨਿਗਮ ਵੱਲੋਂ ਲਗਾਇਆ ਗਿਆ  ਹੈ। ਉਨ੍ਹਾਂ ਇਸ ਮੌਕੇ ਅਧਿਕਾਰੀਆਂ ਤੇ ਇੱਥੇ ਰਹਿਣ ਵਾਲੇ ਫੌਜੀਆਂ ਨੂੰ ਕਿਹਾ ਕਿ ਉਹ ਨਗਰ ਨਿਗਮ ਉਨ੍ਹਾਂ ਨਾਲ ਨਸ਼ਾ ਹਰ ਤਰ੍ਹਾਂ ਦਾ ਸਹਿਯੋਗ ਕਰਦੀ ਰਹੇਗੀ।

ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ  ਕਿਹਾ ਕਿ ਦੇਸ਼ ਦੇ ਫੌਜੀ ਆਪਣੀਆਂ ਜਾਨਾਂ ਵਾਰਦੇ ਹਨ ਅਤੇ ਸਾਰਾ ਦੇਸ਼ ਆਰਾਮ ਨਾਲ ਸੌਂਵੇ  ਇਸ ਲਈ  ਸੀਮਾ ਉੱਤੇ ਪਹਿਰੇ ਦਿੰਦੇ ਹਨ ਅਤੇ ਕਈ ਵਾਰ ਇੰਨੀ ਬੁਰੀ ਤਰ੍ਹਾਂ  ਜ਼ਖ਼ਮੀ ਹੁੰਦੇ ਹਨ  ਕਿ ਪੂਰੀ ਜ਼ਿੰਦਗੀ ਵਾਸਤੇ ਅਪਾਹਜ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਪਣੇ ਦੇਸ਼ ਦੇ ਇਨ੍ਹਾਂ ਸੂਰਮਿਆਂ ਵਾਸਤੇ ਜਿੰਨਾ ਵੀ ਕੀਤਾ ਜਾਵੇ ਘੱਟ ਹੈ। 

ਉਨ੍ਹਾਂ ਮੇਅਰ ਜੀਤੀ ਸਿੱਧੂ ਵਲੋਂ ਇੱਥੇ ਲਗਵਾਏ ਓਪਨ ਏਅਰ ਜਿਮ ਲਈ ਮੇਅਰ ਦਾ ਧੰਨਵਾਦ ਕੀਤਾ।ਇਸ ਮੌਕੇ ਫੌਜ ਦੇ ਅਧਿਕਾਰੀ ਅਤੇ ਪੈਰਾਪਲੈਜਿਕ ਹੋਮ ਵਿੱਚ ਰਹਿੰਦੇ ਫ਼ੌਜੀ ਵੱਡੀ ਗਿਣਤੀ ਵਿਚ ਹਾਜ਼ਰ ਸਨ।