5 Dariya News

ਅੰਤਰ ਰਾਜੀ ਨਸ਼ਾ ਤਸਕਰ ਰੈਕਟ ਦਾ ਪਰਦਾਫਾਸ਼ ਕਰਦੇ ਹੋਏ ਕਪੂਰਥਲਾ ਪੁਲਿਸ ਵਲੋ ਇੱਕ ਨਸ਼ਾ ਤਸਕਰ 1 ਕਿੱਲੋ ਹੈਰੋਇਨ ਅਤੇ ਇੱਕ ਟਰੈਕਟਰ ਸਮੇਤ ਗ੍ਰਿਫਤਾਰ

5 Dariya News

ਕਪੂਰਥਲ਼ਾ 08-Sep-2022

ਪੰਜਾਬ ਸਰਕਾਰ ਦੀ ਨਸ਼ਿਆ ਦੇ ਖਾਤਮੇ ਲਈ ਵਿੱਡੀ ਗਈ ਮੁਹਿੰਮ ਤਹਿਤ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਨਵਨੀਤ ਸਿੰਘ ਬੈਸ  ਆਈ.ਪੀ.ਐਸ  ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵੱਲੋ ਨਸੇ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਹਰਵਿੰਦਰ ਸਿੰਘ ਪੀ.ਪੀ.ਐਸ  ਪੁਲਿਸ ਕਪਤਾਨ (ਤਫਤੀਸ਼) ਕਪੂਰਥਲਾ ਦੀ ਅਗਵਾਈ ਹੇਠ ਬਰਜਿੰਦਰ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ (ਤਫਤੀਸ਼) ਅਤੇ ਸਬ ਇੰਸਪੈਕਟਰ ਜਸਪਾਲ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੌਧੀ ਦੀ ਨਿਗਰਾਨੀ ਹੇਠ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਲ ਹੋਈ।

ਜਦੋ ਏ.ਐਸ.ਆਈ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਨੇੜੇ ਰੇਲਵੇ ਫਾਟਕ ਡਡਵਿੰਡੀ ਮੌਜੂਦ ਸੀ ਤਾਂ ਪਿੰਡ ਮੋਠਾਵਾਲ ਦੀ ਤਰਫੋ ਇੱਕ ਨੋਜਵਾਨ ਸਕੂਟਰੀ ਐਕਟਿਵਾ ਤੇ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਸਕੂਟਰੀ ਪਿੱਛੇ ਨੂੰ ਮੁੜਣ ਲੱਗਾ ਤਾਂ ਸਕੂਟਰੀ ਐਕਟਿਵਾ ਸਲਿੱਪ ਹੋਣ ਕਾਰਨ ਡਿੱਗ ਪਈ ਜੋ ਇੱਕ ਮੋਮੀ ਲਿਫਾਫਾ ਸੁੱਟ ਕੇ ਪਿੱਛੇ ਨੂੰ ਮੁੜਣ ਲੱਗਾ ਜਿਸ ਨੂੰ ਸੱਕ ਦੀ ਬਿਨਾਅ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ। 

ਜਿਸਨੇ ਆਪਣਾ ਨਾਮ ਸੇਵਾ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਲਾਟੀਆਵਾਲ ਥਾਣਾ ਸੁਲਤਾਨਪੁਰ ਲੌਧੀ ਦੱਸਿਆ ਜਿਸ ਵੱਲੋ ਸੁੱਟੇ ਮੋਮੀ ਲਿਫਾਫੇ ਨੂੰ ਚੈੱਕ ਕਰਨ ਤੇ ਉਸ ਵਿੱਚੋ 540 ਨਸੀਲੀਆ ਗੋਲੀਆ ਬ੍ਰਾਮਦ ਹੋਈਆ ਜਿਸਤੇ ਮੁਕੱਦਮਾ ਨੰਬਰ 229 ਮਿਤੀ 04-09-2022 ਅ/ਧ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਸੁਲਤਾਨਪੁਰ ਲੌਧੀ ਦਰਜ ਰਜਿਸਟਰ ਕੀਤਾ ਗਿਆ ਸੀ ।

ਦੋਸੀ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਦੋਸੀ ਪਾਸੋ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਜਿਸਦੀ ਨਿਸਾਨਦੇਹੀ ਪਰ ਪਿੰਡ ਲਾਟੀਆਵਾਲ ਦੀ ਇੱਕ ਹਵੇਲੀ ਵਿੱਚ ਖੜੇ ਟਰੈਕਟਰ ਪਰ ਲੱਗੇ ਸਪੀਕਰ ਨੂੰ ਚੈੱਕ ਕੀਤਾ ਗਿਆ ਜਿਸ ਵਿੱਚੋ ਇੱਕ ਮੋਮੀ ਲਿਫਾਫੇ ਵਿੱਚ ਲਪੇਟੀ ਹੋਈ ਹੈਰੋਇੰਨ ਅਤੇ ਇੱਕ ਇਲੈਕਟ੍ਰਾਨਿਕ ਕੰਡਾ ਬ੍ਰਾਮਦ ਹੋਇਆ ਬਰਾਮਦ ਹੋਈ ਹੈਰੋਇੰਨ ਦਾ ਤੋਲ ਕਰਨ ਤੇ ਇੱਕ ਕਿੱਲੋਗ੍ਰਾਮ ਹੋਈ।

ਜੋ ਦੋਸ਼ੀ ਨੇ ਦੋਰਾਨੇ ਪੁੱਛਗਿੱਛ ਇਹ ਖੁਲਾਸੇ ਕੀਤੇ ਹਨ ਕਿ ਉਹ ਹੈਰੋਇਨ ਦਿੱਲੀ ਤੋ ਆਪ ਜਾ ਕੇ ਵੀ ਲਿਆਉਦਾ ਹੈ ਅਤੇ ਦਿੱਲੀ ਤੋਂ ਮੰਗਵਾਉਦਾ ਵੀ ਹੈ ਅਤੇ ਫਿਰ ਅੱਗੇ ਵੱਖ-ਵੱਖ ਨਸ਼ਾ ਤਸਕਰਾਂ ਨੂੰ ਵੇਚਦਾ ਸੀ। ਦੋਸੀ ਨੂੰ ਅੱਜ ਪੇਸ ਅਦਾਲਤ ਕੀਤਾ ਜਾ ਰਿਹਾ ਹੈ ਜਿਸਦਾ ਪੁਲਿਸ ਰਿਮਾਂਡ ਲੈ ਕਿ ਹੋਰ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸਤੋ ਹੋਰ ਅੰਤਰਰਾਜੀ ਨਸਾ ਤਸਕਰਾ ਦੇ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਹੈ।

ਮੁਕੱਦਮਾ ਨੰਬਰ 229 ਮਿਤੀ 04-09-2022 ਅ/ਧ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ

ਬਨਾਮ:- ਸੇਵਾ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਲਾਟੀਆਵਾਲ ਥਾਣਾ ਸੁਲਤਾਨਪੁਰ ਲੌਧੀ ਜਿਲਾ ਕਪੂਰਥਲਾ।

ਬ੍ਰਾਮਦਗੀ:- 540 ਨਸ਼ੀਲੀਆਂ ਗੋਲੀਆ, 1 ਕਿੱਲੋਗ੍ਰਾਮ ਹੈਰੋਇਨ, ਇੱਕ ਇਲੈਕਟ੍ਰਾਨਿਕ ਕੰਡਾ ਅਤੇ ਇੱਕ  ਟਰੈਕਟਰ ਮਾਰਕਾ ਨਿਊ ਹੌਲੈਡ

ਦੋਸ਼ੀ ਖਿਲਾਫ ਪਹਿਲਾ ਦਰਜ ਮੁਕਦਮੇ:-

ਮੁਕਦਮਾ ਨੰਬਰ 43 ਮਿਤੀ 02.04.2016 U/s 22-61-85 NDPS Act ਥਾਣਾ ਸੁਲਤਾਨਪੁਰ ਲੋਧੀ

ਮੁਕਦਮਾ ਨੰਬਰ 73 ਮਿਤੀ 19.03.2021 U/s 21 NDPS Act  ਥਾਣਾ ਸੁਲਤਾਨਪੁਰ ਲੋਧੀ (50 ਗ੍ਰਾਮ ਹੈਰੋਇਨ)

ਮੁਕਦਮਾ ਨੰਬਰ 159 ਮਿਤੀ 10.06.2017 U/s 22 NDPS Act ਥਾਣਾ ਸੁਲਤਾਨਪੁਰ ਲੋਧੀ (110 ਗ੍ਰਾਮ ਨਸ਼ੀਲਾ ਪਦਾਰਥ)

ਮੁਕਦਮਾ ਨੰਬਰ 36 ਮਿਤੀ 19.02.02020 U/s 174 ਏ ਆਈ.ਪੀ.ਸੀ. ਥਾਣਾ ਸੁਲਤਾਨਪੁਰ ਲੋਧੀ

ਕਪੂਰਥਲਾ ਪੁਲਿਸ ਵੱਲੋ ਮਹੀਨਾ ਜੁਲਾਈ 2022 ਤੋ ਹੁਣ ਤੱਕ 200 (ਦੋਸ਼ੀ ਗ੍ਰਿਫਤਾਰ) ਨਸ਼ਾਂ ਤਸਕਰਾਂ ਨੂੰ ਗ੍ਰਿਫਤਾਰ ਕਰਕੇ 172 ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਹਨ ਅਤੇ ਹੇਠ ਲਿਖੀ ਰਿਕਵਰੀ ਕੀਤੀ ਗਈ ਹੈ :-

ਹੈਰੋਇੰਨ :- 4 ਕਿਲੋ 854 ਗ੍ਰਾਮ,    ਅਫੀਮ :- 3 ਕਿਲੋ 100 ਗ੍ਰਾਮ,  ਡੋਡੇ ਚੂਰਾ ਪੁਸਤ :- 38 ਕਿਲੋ 250 ਗ੍ਰਾਮ,

ਆਇਸ:- 1.5 ਗ੍ਰਾਮ,   ਨਸ਼ੀਲੀਆ ਗੋਲੀਆਂ :- 38001,  ਡੱਰਗ ਮਨੀ :- 18 ਲੱਖ 71 ਹਜ਼ਾਰ ਭਾਰਤੀ ਕਰੰਸੀ,

ਅਸਲਾ :- 13 ਪਿਸਟਲ 51 ਰੌਂਦ ਜ਼ਿੰਦਾ,

ਵਹੀਕਲ :- 04 ਐਕਟਿਵਾ, 19 ਮੋਟਰਸਾਈਕਲ, 06 ਗੱਡੀਆ, 147 ਗ੍ਰਾਮ ਸੋਨੇ ਦੇ ਗਹਿਣੇ, 237 ਗ੍ਰਾਮ ਚਾਂਦੀ ਦੇ ਗਹਿਣੇ।

SSP ਕਪੂਰਥਲਾ ਵਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਕਪੂਰਥਲਾ ਪੁਲਿਸ ਵਲੋਂ ਜੋ ਇਹ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾ ਰਹੀ ਹੈ ਇਹ ਸਭ ਆਮ ਜਨਤਾ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ। ਮਾਨਯੋਗ ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ, ਗੈਂਗਸਟਾਰ ਅਤੇ ਭ੍ਰਿਸ਼ਟਾਚਾਰ ਖਿਲਾਫ ਜੋ ਮੁਹਿੰਮ ਚਲਾਈ ਗਈ ਹੈ, ਕਪੂਰਥਲਾ ਪੁਲਿਸ ਉਸਨੂੰ ਹੋਰ ਤੇਜ਼ ਕਰੇਗੀ। ਕਪੂਰਥਲਾ ਪੁਲਿਸ ਆਮ ਜਨਤਾ ਨੂੰ ਅਪੀਲ ਕਰਦੀ ਹੈ ਕਿ ਉਹ ਜ਼ਿਲਾ੍ ਕਪੂਰਥਲਾ ਵਿੱਚੋਂ ਨਸ਼ਾ ਖਤਮ ਕਰਨ ਲਈ ਵੱਧ ਤੋ ਵੱਧ ਪੁਲਿਸ ਦਾ ਸਹਿਯੋਗ ਦੇਣ। ਅਗਰ ਕੋਈ ਵੀ ਵਿਅਕਤੀ ਕਪੂਰਥਲਾ ਪੁਲਿਸ ਨੂੰ ਗੁਪਤ ਰਹਿ ਕੇ ਨਸ਼ਾ ਤਸਕਰਾਂ ਜਾਂ ਭੈੜੇ ਪੁਰਸ਼ਾ ਸੰਬਧੀ ਕੋਈ ਜਾਣਕਾਰੀ ਦੇਣਾ ਚਾਹੁੰਦਾ ਹੈ ਤਾ ਉਹ 95929-14519 ਨੰਬਰ ਤੇ ਜਾਣਕਾਰੀ ਦੇ ਸਕਦਾ ਹੈ। ਪਬਲਿਕ ਦਾ ਸਹਿਯੋਗ ਹੀ ਪੁਲਿਸ ਦੀ ਤਾਕਤ ਹੈ।