5 Dariya News

ਸੀ ਜੀ ਸੀ ਝੰਜੇੜ੍ਹੀ ਕੈਂਪਸ ਵੱਲੋਂ ਸਿੱਖਿਆਂ ਦੇ ਖੇਤਰ ਵਿਚ ਬਿਹਤਰੀਨ ਕਾਰਗੁਜ਼ਾਰੀ ਕਰਨ ਵਾਲੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ

ਅਧਿਆਪਕ ਕਿਸੇ ਵੀ ਸਮਾਜ ਦੀ ਸਿਰਜਣਾ ਲਈ ਅਹਿਮ ਰੋਲ ਅਦਾ ਕਰਦੇ ਹਨ - ਰਛਪਾਲ ਸਿੰਘ ਧਾਲੀਵਾਲ

5 Dariya News

ਮੋਹਾਲੀ 06-Sep-2022

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕਾਲਜ ਵੱਲੋਂ ਸਿੱਖਿਆਂ ਦੇ ਖੇਤਰ ਵਿਚ ਬਿਹਤਰੀਨ ਯੋਗਦਾਨ ਦੇਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।  ਕੈਂਪਸ ਵਿਚ ਰੱਖੇ ਗਏ ਇਕ ਪ੍ਰੋਗਰਾਮ ਦੇ ਮੁੱਖ ਮਹਿਮਾਨ  ਸੀ ਜੀ ਸੀ ਗਰੁੱਪ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਸਨ, ਜਿਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਟੀਚਿੰਗ ਸਟਾਫ਼ ਅਤੇ ਨਾਨ ਸਟਾਫ਼ ਨੂੰ ਐਕਸੀਲੈਂਸ ਐਵਾਰਡ, ਬੈੱਸਟ ਮੋਨਿਟਰ ਐਵਾਰਡ, ਵਰਕ ਬੈੱਕਬੋਨ ਐਵਾਰਡ, ਇੰਪਲਾਈਜ਼ ਆਫ਼ ਦਾ ਯੀਅਰ ਐਵਾਰਡ, ਬੈੱਸਟ ਡਿਪਾਰਟਮੈਂਟ ਐਵਾਰਡ, ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਜਿਹੇ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। 

ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ ਤੇ ਰਿਸਰਚ ਪੇਪਰ ਪੇਸ਼ ਕਰਨ ਵਾਲੇ ਅਤੇ ਝੰਜੇੜੀ ਕੈਂਪਸ ਵਿਚ ਸਿੱਖਿਆਂ ਦੇ ਖੇਤਰ ਵਿਚ ਯੋਗਦਾਨ ਪਾਉਂਦੇ ਹੋਏ ਪੀ ਐੱਚ ਡੀ ਕਰਨ ਵਾਲੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।  ਇਸ ਦੇ ਨਾਲ ਹੀ  ਅਧਿਆਪਕਾਂ ਵੱਲੋਂ ਸਟੇਜ ਤੇ ਆਪਣੀ ਗਾਇਕੀ, ਡਾਂਸ, ਮਿਮਿਕਰੀ ਸਮੇਤ ਕਈ ਰੰਗਾਂ ਰੰਗ ਪੇਸ਼ਕਾਰੀਆਂ ਕਰਦੇ ਹੋਏ ਆਪਣੀਆਂ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕੀਤਾ। ਜਦ ਕਿ ਦਰਸ਼ਕਾਂ ਦੀਆਂ ਸੀਟਾਂ ਉੱਪਰ ਵਿਦਿਆਰਥੀ ਤਾਲੀਆਂ ਵਜਾ ਕੇ ਆਪਣੇ ਅਧਿਆਪਕਾਂ ਦੀ ਹੌਸਲਾ ਅਫਜ਼ਾਈ ਕਰ ਰਹੇ ਹਨ। ਇਸ ਦੇ ਨਾਲ ਹੀ ਕਰਵਾਇਆਂ ਗਿਆ ਇਕ ਫ਼ੈਸ਼ਨ ਸ਼ੋ ਸਭ ਦੇ ਖਿੱਚ ਦਾ ਕੇਂਦਰ ਰਿਹਾ।

ਇਸ ਮੌਕੇ ਤੇ ਸੀ ਜੀ ਸੀ ਗਰੁੱਪ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਧਿਆਪਕ ਨਾ ਸਿਰਫ਼ ਆਪਣੇ ਵਿਦਿਆਰਥੀ ਦਾ ਉੱਜਲ ਭਵਿਖ ਬਣਾਉਣ ਵਿਚ ਸਹਾਈ ਹੁੰਦਾ ਹੈ ਬਲਕਿ ਉਹ  ਕਿਸੇ ਵੀ ਸਮਾਜ ਦੀ ਸਿਰਜਣਾ ਲਈ ਵੀ ਅਹਿਮ ਯੋਗਦਾਨ ਪਾਉਂਦੇ ਹਨ । ਉਨ੍ਹਾਂ ਅੱਗੇ ਕਿਹਾ ਕਿ  ਬੇਸ਼ੱਕ ਸਮਾਂ ਬਦਲਣ ਨਾਲ ਅੱਜ ਗੁਰੁ ਚੇਲੇ ਦੇ ਰਿਸ਼ਤੇ ਵਿਚ ਨਿਘਾਰ ਆ ਰਿਹਾ ਹੈ ਪਰ ਫਿਰ ਵੀ ਹਰ ਅਧਿਆਪਕ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਦਾ ਹਰੇਕ ਵਿਦਿਆਰਥੀ ਦੇਸ਼ ਦੀ ਵਡਮੁੱਲੀ ਅਮਾਨਤ ਹੈ । 

ਇਸੇ ਤਰਾਂ ਹਰ ਵਿਦਿਆਰਥੀ ਨੂੰ ਵੀ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਅਧਿਆਪਕ  ਹਰ ਵਿਦਿਆਰਥੀ ਨੂੰ ਭਵਿਖ ਵਿਚ ਇਕ ਸਫਲ ਇਨਸਾਨ ਬਣਾਉਣ ਲਈ ਅਹਿਮ ਕੜੀ ਹਨ । ਸੀ ਜੀ ਸੀ ਗਰੁੱਪ ਦੇ ਐੱਮ ਡੀ ਅਰਸ਼ ਧਾਲੀਵਾਲ  ਨੇ ਵਿਦਿਆਰਥੀਆਂ ਦੇ ਉੱਜਲ ਭਵਿਖ ਦੀ ਕਾਮਨਾ ਕਰਦੇ ਹੋਏ ਅਧਿਆਪਕ ਵਿਦਿਆਰਥੀ ਦੇ ਰਿਸ਼ਤੇ ਨੂੰ ਹੋਰ ਗੂੜਾ ਬਣਾਉਣ ਦੀ ਪ੍ਰੇਰਨਾ ਦਿਤੀ । ਇਸ ਦੌਰਾਨ  ਰੰਗਾਂ ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਜਿਸ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।