5 Dariya News

ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਤੋਂ ਮੁਕਤ ਸਮਾਜ਼ ਦੀ ਸਿਰਜਣਾ ਸਾਡਾ ਟੀਚਾ: ਦੀਬਾ ਆਰਿਫ਼

ਕੁਦਰਤੀ ਖਾਣ-ਪੀਣ ਕਰਦਾ ਹੈ ਮਨੁੱਖੀ ਸਿਹਤ ਦਾ ਬਿਮਾਰੀਆਂ ਤੋਂ ਬਚਾਅ: ਆਰਿਫ਼

5 Dariya News

ਪੰਚਕੁਲਾ 03-Sep-2022

ਕੁਦਰਤੀ ਖਾਣ-ਪੀਣ ਇਨਸਾਨ ਨੂੰ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਤੋਂ ਰਾਹਤ ਦਿਵਾ ਸਕਦਾ ਹੈ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਵਾਹ ਫਾਊਡੇਸ਼ਨ ਦੀ ਫਾਊਂਡਰ ਮੈਂਬਰ ਵੀਟ ਗਰਾਸ ਅਤੇ ਪ੍ਰੋਬਾਇਓਟਿਕ ਮਾਹਿਰ ਸ਼੍ਰੀਮਤੀ ਦੀਬਾ ਆਰਿਫ ਨੇ ਕੀਤਾ।ਉਹ ਇਸ ਫਾਊਂਡੇਸ਼ਨ ਦੀ ਪਹਿਲੀ ਵਰੇਗੰਢ ਦੇ ਸਬੰਧ ਵਿੱਚ ਕੀਤੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਉਨਾਂ ਕਿਹਾ ਕਿ ਤਜ਼ਰਬਿਆਂ ਨੇ ਸਾਬਿਤ ਕੀਤਾ ਹੈ ਕਿ ਤੁਹਾਡਾ ਖਾਣਾ ਹੀ ਸ਼ਰੀਰ ਲਈ ਦਵਾਈ ਬਣ ਸਕਦਾ ਹੈ। ਉਨਾਂ ਵੀਟਗਰਾਸ ਦੀ ਇਨਡੋਰ ਪੈਦਵਾਰ ਬਾਰੇ ਦੱਸਦਿਆਂ ਕਿਹਾ ਕਿ ਉਨਾਂ ਆਪਣੇ 10 ਸਾਲ ਦੇ ਸਫ਼ਰ ਵਿੱਚ ਅਨੇਕਾਂ ਹੀ ਕੈਂਸਰ ਪੀੜਿਤ ਮਰੀਜਾਂ ਨੂੰ ਰਾਹਤ ਮੁਹੱਈਆ ਕਰਵਾਈ ਹੈ। ਇਸ ਤੋਂ ਇਲਾਵਾ ਸ਼ੂਗਰ, ਬਲੱਡ ਪ੍ਰੈਸ਼ਰ, ਅਲਰਜ਼ੀ, ਥਾਇਓਰਾਇਡ, ਅਨੀਮਿਆ ਆਦਿ ਅਨੇਕਾਂ ਬਿਮਾਰੀਆਂ ਤੋਂ ਵੀ ਛੁਟਕਾਰਾ ਦਿਵਾਇਆ ਹੈ।

ਉਨਾਂ ਕਿਹਾ ਕਿ ਪ੍ਰੋਬਾਇਓਟਿਕ ਅਤੇ ਪ੍ਰੀਬਾਇਓਟਿਕ ਦਾ ਸਾਡੀ ਖੁਰਾਕ ਵਿੱਚੋਂ ਗਾਇਬ ਹੋਣਾ ਗੰਭੀਰ ਬਿਮਾਰੀਆਂ ਦਾ ਕਾਰਨ ਬਣਿਆ ਹੈ। ਉਨਾਂ ਦੱਸਿਆ ਕਿ ਪਿਛਲੇ ਸਾਲ ਅੱਜ ਦੇ ਦਿਨ ਹੀ ਇਸ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਗਈ ਸੀ, ਜਿਸ ਦਾ ਮੁੱਖ ਮਕਸਦ ਤੰਦਰੁਸਤ ਜੀਵਨ ਅਤੇ ਕੈਂਸਰ ਮੁਕਤ ਸੰਸਾਰ ਦੀ ਚੇਤਨਾ ਫੈਲਾਉਣਾ ਹੈ।

ਉਨਾਂ ਦੱਸਿਆ ਕਿ ਸੰਸਥਾ ਵੱਲੋਂ ਪੂਰਾ ਸਾਲ ਇਨਡੋਰ ਵਿੱਚ ਪੂਰੀਆਂ ਯੋਗ ਵਿਧੀਆਂ ਅਤੇ ਆਰਗੈਨਿਕ ਤਰੀਕੇ ਰਾਹੀਂ ਵੀਟਗਰਾਸ ਤਿਆਰ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਵੀਟਗਰਾਸ ਵਿੱਚ ਸਾਰੇ ਵਿਟਾਮਿਨ, ਅਮੀਨੋ ਐਸਿਡ ਆਦਿ ਤੋਂ ਇਲਾਵਾ ਆਕਸੀਜਨ ਦਾ ਉੱਚਾ ਪੱਧਰ ਹੁੰਦਾ ਹੈ।ਉਨਾਂ ਦੱਸਿਆ ਕਿ ਸੰਸਥਾ ਵੱਲੋਂ ਬਲੈਕ ਗਾਰਲਿਕ ਵੀ ਸੋਧੀਆਂ ਵਿਧੀਆਂ ਨਾਲ ਤਿਆਰ ਕੀਤਾ ਜਾਂਦਾ ਹੈ।ਜਿਹੜਾ ਬਲੱਡ ਪੈ੍ਰਸ਼ਰ ਦੇ ਮਰੀਜਾਂ ਲਈ ਲਾਭਕਾਰੀ ਸਾਬਿਤ ਹੁੰਦਾ ਹੈ।

ਇਸ ਤੋਂ ਇਲਾਵਾ ਇਸ ਨਾਲ ਕਲੋਸਟ੍ਰੌਲ ਅਤੇ ਇਮੂਨਿਟੀ ਵਿੱਚ ਸੁਧਾਰ ਲਿਆਉਂਦਾ ਹੈ। ਉਨਾਂ ਦੱਸਿਆ ਕਿ ਸੰਸਥਾ ਵੱਲੋਂ ਕੈਫਿਰ ਦੁੱਧ, ਪਾਣੀ ਅਧਾਰਿਤ ਪ੍ਰੋਬਾਇਓਟਿਕ ਰੇਨੇਵਲਾਕ ਸਮੇਤ ਅਨੇਕਾਂ ਸਬਜ਼ੀਆਂ ਆਦਿ ਵੀ ਤਿਆਰ ਕੀਤੀਆਂ ਜਾਂਦੀਆਂ ਹਨ।