5 Dariya News

ਵਿਸ਼ਵ ਮੈਡਲ ਜੇਤੂ ਐਲਪੀਯੂ ਦੇ ਵਿਦਿਆਰਥੀ ਰਾਸ਼ਟਰੀ ਖੇਡ ਦਿਵਸ ਮਨਾਉਣ ਕੈਂਪਸ ਪਹੁੰਚੇ

16ਵੇਂ ਕਰਾਸ ਕੰਟਰੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਨਵੇਂ ਵਿਦਿਆਰਥੀਆਂ ਨਾਲ ‘ਯੂਥ ਟਾਕ ਸ਼ੋਅ’ ਵਿੱਚ ਗੱਲਬਾਤ ਕੀਤੀ

5 Dariya News

ਜਲੰਧਰ 29-Aug-2022

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ.ਪੀ.ਯੂ.) ਦੀਆਂ  ਦੋ ਵਿਸ਼ਵ ਮੈਡਲ ਜਿੱਤਣ ਵਾਲੀਆਂ ਵਿਦਿਆਰਥਣਾਂ, ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਜੈਸਮੀਨ  ਅਤੇ  ਤੁਰਕੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ  ਵਿੱਚ  ਪਰਵੀਨ ਹੁੱਡਾ, 'ਰਾਸ਼ਟਰੀ ਖੇਡ ਦਿਵਸ' ਮਨਾਉਣ ਲਈ  ਕੈਂਪਸ ਪਹੁੰਚੀਆਂ। ਰਾਸ਼ਟਰ ਦੀ ਮਾਣ, ਦੋਨਾਂ ਨੇ 16ਵੇਂ ਕਰਾਸ ਕੰਟਰੀ  ਦੌੜ  ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ  ਜਿੱਥੇ  ਸੈਂਕੜੇ  ਖੇਡ  ਪ੍ਰੇਮੀ  ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਖੇਡ ਉਤਸ਼ਾਹ ਨਾਲ ਭਾਗ  ਲਿਆ। ਇਹ  ਦੋਵੇਂ ਸ਼ਾਨਦਾਰ ਗਲੋਬਲ ਜਿੱਤਾਂ ਤੋਂ ਬਾਅਦ  ਕੈਂਪਸ ਵਾਪਸ ਪਹਿਲੀ ਵਾਰ ਪਰਤ ਆਏ ਸਨ।

ਇਸ ਮੌਕੇ 'ਤੇ ਯੂਨੀਵਰਸਿਟੀ  ਦੇ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ  ਵਿਖੇ  ਐਲਪੀਯੂ  ਦੇ ਵਿਦਿਆਰਥੀਆਂ  ਨਾਲ ਇੰਟਰਐਕਟਿਵ 'ਯੂਥ ਟਾਕ ਸ਼ੋਅ' ਵੀ ਆਯੋਜਿਤ ਕੀਤਾ ਗਿਆ, ਜਿੱਥੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਉਨ੍ਹਾਂ ਦਾ ਸੈਲੀਬ੍ਰਿਟੀਜ਼ ਵਜੋਂ ਸਵਾਗਤ ਕੀਤਾ। ਦੋਵਾਂ ਨੇ ਗੱਲਬਾਤ ਕਰਦਿਆਂ ਵਿਦਿਆਰਥੀਆਂ  ਨੂੰ ਸੁਝਾਅ  ਦਿੱਤਾ ਕਿ ਉਹ ਆਪਣੇ ਸੁਭਾਅ ਅਤੇ ਪਸੰਦ ਦੇ ਖੇਤਰਾਂ ਵਿੱਚ ਜੇਤੂ ਪੋਡੀਅਮਾਂ ਤੱਕ  ਪਹੁੰਚਣ  ਲਈ ਆਪਣਾ ਰਸਤਾ ਖੁਦ ਤਿਆਰ ਕਰਨ।

ਮਹਿਲਾ ਮੁੱਕੇਬਾਜ਼, ਜੈਸਮੀਨ ਲੰਬੋਰੀਆ  ਅਤੇ  ਪਰਵੀਨ ਹੁੱਡਾ  ਐਲਪੀਯੂ ਵਿੱਚ  ਬੀਪੀਐੱਡ  ਵਿਦਿਆਰਥੀ ਹਨ। ਇਹ  ਦੋਵੇਂ ਹਮੇਸ਼ਾ ਹੀ ਮੁਕਾਬਲਿਆਂ ਵਿਚ ਆਪਣੇ ਹੁੱਕਾਂ ਅਤੇ ਮੁੱਕਿਆਂ ਦੀ ਭਿਆਨਕ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹਨ। ਉਨ੍ਹਾਂ ਨੇ ਇਹ ਵੀ ਸਾਂਝਾ ਕੀਤਾ ਕਿ ਐਲਪੀਯੂ ਪ੍ਰਬੰਧਨ ਖਿਡਾਰੀਆਂ ਦਾ ਬਹੁਤ ਧਿਆਨ ਰੱਖਦਾ ਹੈ। ਐਲਪੀਯੂ  ਰਾਸ਼ਟਰ ਦੀ ਸ਼ਾਨ ਵਿੱਚ ਵਾਧਾ ਕਰਦੇ ਰਹਿਣ ਲਈ  ਵੱਖ-ਵੱਖ ਰੂਪਾਂ  ਵਿੱਚ ਉਹਨਾਂ ਦਾ ਸਮਰਥਨ  ਅਤੇ  ਪ੍ਰੇਰਣਾ  ਜਾਰੀ ਰੱਖਦਾ ਹੈ।

ਜ਼ਿਕਰਯੋਗ ਹੈ ਕਿ, 2012 ਤੋਂ, ਭਾਰਤ ਵਿੱਚ ਰਾਸ਼ਟਰੀ  ਖੇਡ  ਦਿਵਸ  ਦੇਸ਼ ਦੇ ਹਾਕੀ ਦੇ ਮਹਾਨ ਖਿਡਾਰੀ  ਮੇਜਰ ਧਿਆਨ  ਚੰਦ ਦੇ ਜਨਮ ਦਿਨ (29 ਅਗਸਤ) ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ, ਭਾਰਤ ਦੇ ਰਾਸ਼ਟਰਪਤੀ ਪ੍ਰਮੁੱਖ ਖਿਡਾਰੀਆਂ ਅਤੇ ਸਲਾਹਕਾਰਾਂ ਨੂੰ ਖੇਡ ਰਤਨ, ਅਰਜੁਨ ਪੁਰਸਕਾਰ ਅਤੇ ਦਰੋਣਾਚਾਰੀਆ ਪੁਰਸਕਾਰ ਸਮੇਤ ਖੇਡਾਂ ਨਾਲ ਸਬੰਧਤ ਪੁਰਸਕਾਰ ਵੀ ਪ੍ਰਦਾਨ ਕਰਦੇ ਹਨ।

ਐਲਪੀਯੂ  ਦੇ  ਡੀਨ ਸਟੂਡੈਂਟ  ਵੈਲਫੇਅਰ ਵਿੰਗ ਡਾ: ਸੋਰਭ ਲਖਨਪਾਲ ਅਤੇ ਡਾਇਰੈਕਟਰ ਸਪੋਰਟਸ ਡਾ: ਵੀ ਕੌਲ  ਨੇ ਦੱਸਿਆ ਕਿ ਕੈਂਪਸ ਵਿੱਚ ਦਾਖਲ ਹੋਏ ਪੈਰਾ ਵਿਦਿਆਰਥੀਆਂ  ਦੁਆਰਾ ਲਗਭਗ 10 ਕਿਲੋਮੀਟਰ ਦੀ ਕਰਾਸ-ਕੰਟਰੀ ਦੌੜ ਵਿੱਚ ਵੀ ਹਿੱਸਾ ਲਿਆ  ਗਿਆ ਸੀ। ਇਸ ਦੇ ਲਈ  ਯੂਨੀਵਰਸਿਟੀ ਦੇ 20 ਭਾਗ ਲੈਣ ਵਾਲੇ ਵਿਦਿਆਰਥੀਆਂ ਜਿਨ੍ਹਾਂ ਵਿੱਚ 9 ਔਰਤਾਂ, 9 ਪੁਰਸ਼ ਅਤੇ 2 ਪੈਰਾ ਵਿਦਿਆਰਥੀ ਸਨ, ਨੂੰ ਵਿਅਕਤੀਗਤ ਤੌਰ 'ਤੇ ਕਰਾਸ ਕੰਟਰੀ ਖਿਤਾਬ ਦੇ  ਵਿਸ਼ੇਸ਼ ਜੇਤੂ ਐਲਾਨਿਆ ਗਿਆ।

ਨਤੀਜੇ: ਕੁੜੀਆਂ ਲਈ 5 ਕਿਲੋਮੀਟਰ ਦੌੜ ਲਈ  ਕੁਝ ਚੋਟੀ ਦੇ ਜੇਤੂ ਹਨ: ਨੀਤਾ ਦੇਵੀ ਸਮਾਂ 24:17.36 ; ਸਿਮਰਨ 25:19.86 ; ਖੁਸ਼ਬੂ 26:02.91; ਅਤੇ, ਪੈਰਾ ਐਥਲੀਟ, ਗਰਿਮਾ  ਜੋਸ਼ੀ 30:27.17 10 ਕਿਲੋਮੀਟਰ ਦੌੜ ਲਈ ਲੜਕਿਆਂ ਵਿੱਚੋਂ ਮੁਖ ਜੇਤੂ ਹਨ: ਸੌਰਭ ਭਾਰਦਵਾਜ  40:02.03 ; ਸਰਵੇਸ਼: 41:31.93 ; ਅਵਨੀਸ਼:43:43.61 ; ਅਤੇ, ਪੈਰਾ ਅਥਲੀਟ ਸੁਨੀਲ 51:31.30 ਸੈਕੰਡ  ।