5 Dariya News

ਫਾਰਮੇਸੀ ਕਾਲਜ ਬੇਲਾ ਵਿਖੇ ਫਾਦਰ ਆਫ ਇੰਡੀਅਨ ਫਾਰਮੇਸੀ, ਪ੍ਰੋ.ਐਮ.ਐਲ. ਸ਼ਰਾਫ ਨੂੰ ਦਿੱਤੀ ਸ਼ਰਦਾਨਜ਼ਲੀ।

5 Dariya News

ਬੇਲਾ (ਰੋਪੜ) 25-Aug-2022

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ (ਆਟੋਨੋਮਸ) ਕਾਲਜ ਆਫ ਫਾਰਮੇਸੀ, ਬੇਲਾ (ਰੋਪੜ) ਵਿੱਖੇ ਮਿਤੀ 25 ਫਰਵਰੀ 2022 ਨੂੰ ਡਾਇਰੈਕਟਰ ਪੋ੍ਰ. (ਡਾ.) ਸੈਲੇਸ਼ ਸ਼ਰਮਾ, ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਫਾਰਮੇਸੀ ਸਿੱਖਿਆ ਖੇਤਰ ਦੇ ਪਿਤਾਮਾ ਕਹੇ ਜਾਣ ਵਾਲੇ ਪ੍ਰੋ. ਐਮ. ਐਲ. ਸ਼ਰਾਫ ਨੂੰ ਉਹਨਾਂ ਦੀ 51 ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ। 

ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ  ਕਰਦੇ ਹੋਏ ਡਾ. ਸ਼ਰਮਾ ਨੇ ਦੱਸਿਆ ਡਾ. ਪੋ੍ਰਫੈਸਰ ਸ਼ਰਾਫ ਨੇ ਭਾਰਤ ਦੇ ਫਾਰਮੇਸੀ ਸਿਖਿਆ ਖੇਤਰ ਵਿੱਚ ਅਦੁੱਤੀ ਯੋਗਦਾਨ ਪਾਇਆ ਹੈ।ਪ੍ਰੋ. ਸ਼ਰਾਫ ਦਾ ਜਨਮ ਬਿਹਾਰ ਦੇ ਦਰਭੰਗਾ ਵਿਖੇ ਮਾਰਚ,1902 ਨੂੰ ਹੋਇਆ। ਉਹਨਾਂ ਨੇ ਮੁਢਲੀ ਸਿਖਿਆ ਭਾਗਲਪੁਰ ਵਿਖੇ ਪੂਰੀ ਕੀਤੀ ਅਤੇ ਅਮਰੀਕਾ ਵਿੱਚ ਕੈਮੀਕਲ ਇੰਜੀਨੀਅਰਿੰਗ ਦੀ ਪੜਾਈ ਪੂਰੀ ਕਰਨ ਉਪਰੰਤ ਭਾਰਤ ਆ ਕੇ ਬਨਾਰਸ ਹਿੰਦੂ ਯੂਨੀਵਰਸਿਟੀ ਵਿਖੇ ਕੰਮ ਕਰਦਿਆ ਭਾਰਤ ਵਿੱਚ ਫਾਰਮੇਸੀ ਦੇ ਕੋਰਸ ਦੀ ਰੂਪ ਰੇਖਾ ਤਿਆਰ ਕੀਤੀ।ਡਾ. ਸ਼ਰਮਾ ਨੇ ਵਿਦਿਆਰਥੀਆਂ ਨੂੰ ਪ੍ਰੋ. ਸ਼ਰਾਫ ਦੇ ਜੀਵਨ ਤੋਂ ਸੇਧ ਲੈ ਕੇ ਇਸ ਖੇਤਰ ਵਿੱਚ ਹੋਰ ਮੱਲਾ ਮਾਰਨ ਲਈ ਪ੍ਰੇਰਿਤ ਕੀਤਾ।