5 Dariya News

ਮੁਕਤੀ ਪਰਵ - ਰੂਹਾਨੀ ਆਜ਼ਾਦੀ ਦਾ ਤਿਉਹਾਰ

ਬ੍ਰਹਮਗਿਆਨ ਨੂੰ ਜਾਣਨਾ ਹੀ ਮੁਕਤੀ ਨਹੀਂ ਹੈ, ਸਗੋਂ ਇਸ ਨੂੰ ਹਰ ਪਲ ਜੀਉਣਾ ਹੀ ਅਸਲ ਮੁਕਤੀ ਹੈ

5 Dariya News

ਸਮਾਲਖਾ 16-Aug-2022

“ਬ੍ਰਹਮਗਿਆਨ ਨੂੰ ਜੀਵਨ ਦਾ ਆਧਾਰ ਬਣਾ ਕੇ,  ਨਾਲ ਜੁੜੇ ਰਹਿਣਾ ਅਤੇ ਉਸ ਨੂੰ ਮਨ ਵਿਚ ਹਰ ਪਲ ਯਾਦ ਕਰਨਾ, ਸੇਵਾ ਭਾਵਨਾ ਨੂੰ ਧਾਰਨ ਕਰਕੇ ਜੀਵਨ ਬਤੀਤ ਕਰਨਾ ਹੀ ਅਸਲ ਭਗਤੀ ਹੈ। ਪੁਰਾਤਨ ਸੰਤਾਂ-ਮਹਾਂਪੁਰਸ਼ਾਂ ਦਾ ਜੀਵਨ ਵੀ ਬ੍ਰਹਮਗਿਆਨ ਨਾਲ ਜੁੜ ਕੇ ਹੀ ਸਾਰਥਕ ਹੋਇਆ ਸੀ। ਇਹ ਸੰਦੇਸ਼ ਨਿਰੰਕਾਰੀ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ  ਨੇ ਮੁਕਤੀ ਪਰਵ ਸਮਾਗਮ ਦੇ ਅਵਸਰ ਤੇ ਲੱਖਾਂ ਦੀ ਗਿਣਤੀ ਵਿੱਚ ਇੱਕਠੇ ਹੋਏ ਵਿਸ਼ਾਲ ਜਨ ਸਮੂਹ ਨੂੰ ਸੰਬੋਧਿਤ ਕਰਦੇ ਹੋਏ ਵਿਅਕਤ ਕੀਤੇ ਇਹ ਜਾਣਕਾਰੀ ਸ਼੍ਰੀਮਤੀ ਰਾਜਕੁਮਾਰੀ ਜੀ ਮੇਮ੍ਬਰ ਇੰਚਾਰਜ ਪ੍ਰੈਸ & ਪਬ੍ਲਿਸਿਟੀ ਵਿਭਾਗ ਸੰਤ ਨਿਰੰਕਾਰੀ ਮੰਡਲ ਨੇ ਦਿਤੀ ਹੈ ।

ਸਤਿਗੁਰੂ ਮਾਤਾ ਜੀ ਨੇ ਅਸ਼ੀਰਵਾਦ ਦਿੰਦੇ ਹੋਏ ਫਰਮਾਇਆ ਕਿ “ਅਸਲ ਮੁਕਤੀ ਕੇਵਲ ਬ੍ਰਹਮਗਿਆਨ ਨੂੰ ਜਾਣਨਾ ਹੀ ਨਹੀਂ ਹੈ, ਬਲਕਿ ਹਰ ਪਲ ਇਸ ਨੂੰ ਜੀਉਣਾ ਹੀ ਅਸਲੀ ਮੁਕਤੀ ਹੈ।”ਸਤਿਗੁਰੂ ਮਾਤਾ ਜੀ ਨੇ ਜੀਵਨ ਵਿਚ ਅਧਿਆਤਮਿਕ ਅਜ਼ਾਦੀ ਦੀ ਮਹੱਤਤਾ ਨੂੰ ਉਦਾਹਰਣ ਦੇ ਨਾਲ ਸਮਝਾਇਆ ਕਿ ਜਿਸ ਤਰ੍ਹਾਂ ਸਰੀਰ ਵਿਚ ਜਕੜਨ ਹੋਣ ਤੇ ਉਸ ਤੋਂ ਮੁਕਤ ਹੋਣ ਦੀ ਇੱਛਾ ਹੁੰਦੀ ਹੈ, ਇਸੇ ਤਰ੍ਹਾਂ ਸਾਡੀ ਆਤਮਾ ਜਨਮ ਜਨਮ ਤੋਂ ਹੀ ਸਰੀਰ ਦੇ ਬੰਧਨ ਵਿਚ ਹੈ ਅਤੇ ਇਸ ਆਤਮਾ ਦੀ ਮੁਕਤੀ ਕੇਵਲ ਨਿਰੰਕਾਰ ਦੀ ਜਾਣਕਾਰੀ ਨਾਲ ਹੀ ਸੰਭਵ ਹੈ। 

ਜਦੋਂ ਸਾਨੂੰ ਆਪਣੇ ਨਿੱਜ ਘਰ ਦੀ ਜਾਣਕਾਰੀ ਹੋ ਜਾਂਦੀ ਹੈ, ਓਦੋਂ ਹੀ ਸਾਡੀ ਆਤਮਾ ਮੁਕਤ ਅਵਸਥਾ ਨੂੰ ਪ੍ਰਾਪਤ ਕਰ ਲੈਂਦੀ ਹੈ। ਉਸ ਤੋਂ ਬਾਅਦ ਬ੍ਰਹਮਗਿਆਨ ਦੀ ਇਲਾਹੀ ਰੌਸ਼ਨੀ  ਮਨ ਵਿੱਚ ਪ੍ਰਚਲਿਤ ਸਾਰੀਆਂ ਨਕਾਰਾਤਮਕ ਭਾਵਨਾਵਾਂ ਨੂੰ ਮਿਟਾ ਕੇ ਡਰ ਰਹਿਤ ਜੀਵਨ ਜਿਊਣਾ ਸਿਖਾਂਦੀ ਹੈ ਤਾਂ ਹੀ ਸਾਡਾ ਲੋਕ ਅਤੇ ਪਰਲੋਕ ਸੁਖੀ ਹੁੰਦਾ ਹੈ। 

ਕਰਮ ਦੇ ਬੰਧਨ ਤੋਂ ਮੁਕਤੀ ਬ੍ਰਹਮਗਿਆਨ ਦੇ  ਦੁਆਰਾ ਹੀ ਸੰਭਵ ਹੈ ਕਿਉਂਕਿ ਇਸ ਨਾਲ ਸਾਨੂੰ ਨਿਰੰਕਾਰ ਦੀ ਰਜ਼ਾ ਵਿੱਚ ਰਹਿਣਾ ਆ ਜਾਂਦਾ ਹੈ । ਜੀਵਨ ਦਾ ਹਰ ਪਹਿਲੂ ਸਾਡੀ ਸੋਚ ’ਤੇ ਆਧਾਰਿਤ ਹੈ, ਜਿਸ ਕਾਰਨ ਉਸ ਕੰਮ ਦਾ ਹੋਣਾ ਜਾਂ ਨਾ ਹੋਣਾ ਸਾਨੂੰ ਉਦਾਸ ਜਾਂ ਚਿੰਤਤ ਕਰਦਾ ਹੈ, ਇਸ ਲਈ ਇਸ ਦੀ ਮੁਕਤੀ ਵੀ ਨਿਰੰਕਾਰ ਦਾ ਸਹਾਰਾ ਲੈ ਕੇ ਹੀ ਸੰਭਵ ਹੈ।

ਸੰਤ ਨਿਰੰਕਾਰੀ ਮਿਸ਼ਨ ਵੱਲੋਂ ਹਰ ਸਾਲ 15 ਅਗਸਤ 'ਸੁਤੰਤਰਤਾ ਦਿਵਸ' ਨੂੰ 'ਮੁਕਤੀ ਪਰਵ' ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ।ਇਸ ਦਿਹਾੜੇ 'ਤੇ ਜਿੱਥੇ ਇੱਕ ਪਾਸੇ ਸਾਨੂੰ ਅਜ਼ਾਦੀ ਤੋਂ ਮੁਕਤ ਕਰਵਾਉਣ ਵਾਲੇ ਭਾਰਤੀ ਸੁਤੰਤਰਤਾ ਸੰਗਰਾਮੀਆਂ ਨੂੰ ਨਮਨ ਕੀਤਾ ਜਾਂਦਾ ਹੈ, ਉੱਥੇ ਹੀ ਦੂਜੇ ਪਾਸੇ ਅਧਿਆਤਮਿਕ ਜਾਗਰੂਕਤਾ ਰਾਹੀਂ ਹਰ ਜੀਵ ਆਤਮਾ ਨੂੰ ਸੱਚ ਦੇ ਗਿਆਨ ਦੀ ਰੌਸ਼ਨੀ  ਤੋਂ ਜਾਣੂ ਕਰਵਾਉਣ ਵਾਲੀਆਂ ਇਲਾਹੀ ਸ਼ਖ਼ਸੀਅਤਾਂ ਸ਼ਹਿਨਸ਼ਾਹ ਬਾਬਾ ਅਵਤਾਰ ਸਿੰਘ ਜੀ, ਜਗਤ ਮਾਤਾ ਬੁੱਧਵੰਤੀ ਜੀ, ਨਿਰੰਕਾਰੀ ਰਾਜਮਾਤਾ ਕੁਲਵੰਤ ਕੌਰ ਜੀ, ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਅਤੇ ਹੋਰ ਭਗਤਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ, ਸਾਰੇ ਸ਼ਰਧਾਲੂ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਪ੍ਰਾਪਤ ਕਰਦੇ ਹਨ।

15 ਅਗਸਤ 1964 ਤੋਂ ਇਹ ਦਿਹਾੜਾ ਜਗਤ ਮਾਤਾ ਬੁੱਧਵੰਤੀ ਜੀ ਦੇ  ਅਤੇ ਫਿਰ 1970 ਤੋਂ ਸ਼ਹਿਨਸ਼ਾਹ  ਬਾਬਾ ਅਵਤਾਰ ਸਿੰਘ ਜੀ ਦੇ ਜੀਵਨ ਨੂੰ ਸਮਰਪਿਤ ਰਿਹਾ। ਸ਼ਹਿਨਸ਼ਾਹ ਬਾਬਾ ਅਵਤਾਰ ਸਿੰਘ ਜੀ ਦੁਆਰਾ ਸੰਤ ਨਿਰੰਕਾਰੀ ਮਿਸ਼ਨ ਦੀ ਰੂਪ-ਰੇਖਾ ਅਤੇ ਮਿਸ਼ਨ ਨੂੰ ਪ੍ਰਦਾਨ ਕੀਤੀਆਂ ਗਈਆਂ ਉਹਨਾਂ ਦੀਆਂ ਮਹੱਤਵਪੂਰਨ ਉਪਲੱਬਧੀਆਂ ਲਈ ਨਿਰੰਕਾਰੀ ਜਗਤ ਹਮੇਸ਼ਾ ਉਨ੍ਹਾਂ ਦਾ ਕਰਜ਼ਦਾਰ ਰਹੇਗਾ। 

ਸੰਨ 1979 ਵਿੱਚ ਜਦੋਂ ਸੰਤ ਨਿਰੰਕਾਰੀ ਮੰਡਲ ਦੇ ਪਹਿਲੇ ਪ੍ਰਧਾਨ ਲਾਭ ਸਿੰਘ ਜੀ ਨੇ ਆਪਣਾ ਨਸ਼ਵਰ ਸ਼ਰੀਰ ਤਿਆਗ ਦਿੱਤਾ, ਉਦੋਂ ਤੋਂ ਬਾਬਾ ਗੁਰਬਚਨ ਸਿੰਘ ਜੀ ਨੇ ਇਸ ਦਿਨ ਨੂੰ ‘ਮੁਕਤੀ ਪਰਵ’ ਦਾ ਨਾਮ ਦਿੱਤਾ। ਮਮਤਾ ਦੀ ਇਲਾਹੀ ਮੂਰਤ ਨਿਰੰਕਾਰੀ ਰਾਜਮਾਤਾ ਕੁਲਵੰਤ ਕੌਰ ਜੀ ਨੇ ਆਪਣੇ ਕਰਮ ਰਾਹੀਂ ਮਿਸ਼ਨ ਦੇ ਇਲਾਹੀ ਸੰਦੇਸ਼ ਨੂੰ ਜਨ -ਜਨ  ਤੱਕ ਪਹੁੰਚਾਇਆ ਅਤੇ ਅਗਸਤ ਮਹੀਨੇ ਵਿੱਚ ਉਨ੍ਹਾਂ ਨੇ ਵੀ ਆਪਣੇ ਨਸ਼ਵਰ ਸ਼ਰੀਰ ਦਾ ਤਿਆਗ ਕੀਤਾ। 

ਮਾਤਾ ਸਵਿੰਦਰ ਹਰਦੇਵ ਜੀ ਨੇ ਸਾਲ 2016 ਵਿੱਚ ਸਤਿਗੁਰੂ ਦੇ ਰੂਪ ਵਿੱਚ ਮਿਸ਼ਨ ਦੀ ਵਾਗਡੋਰ ਸੰਭਾਲੀ। ਇਸ ਤੋਂ ਪਹਿਲਾਂ 36 ਸਾਲ ਤੱਕ ਬਾਬਾ ਹਰਦੇਵ ਸਿੰਘ ਜੀ ਨਾਲ ਹਰ ਖੇਤਰ ਵਿੱਚ ਆਪਣਾ ਪੂਰਣ ਸਹਿਯੋਗ ਦਿੱਤਾ ਅਤੇ ਨਿਰੰਕਾਰੀ ਜਗਤ ਦੇ ਹਰ ਸ਼ਰਧਾਲੂ ਦੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ। ਓਹ  ਪਿਆਰ, ਦਯਾ ਅਤੇ ਦੈਵੀ ਸ਼ਕਤੀ ਦੀ ਜਿਉਂਦੀ ਜਾਗਦੀ ਮਿਸਾਲ ਸਨ।

ਅੰਤ ਵਿੱਚ ਸਤਿਗੁਰੂ ਮਾਤਾ ਜੀ ਨੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜਦੋਂ ਅਸੀਂ ਨਿਰੰਕਾਰ ਨੂੰ ਜੀਵਨ ਦਾ ਆਧਾਰ ਬਣਾਉਂਦੇ ਹਾਂ ਤਾਂ ਸੇਵਾ, ਸਿਮਰਨ, ਸਤਿਸੰਗ ਨੂੰ ਪਹਿਲ ਦਿੰਦੇ ਹੋਏ ਆਪਣੇ ਆਪ ਨੂੰ ਇਸ ਨਿਰੰਕਾਰ ਦੇ ਰੰਗ ਵਿੱਚ ਰੰਗਦੇ ਹਾਂ, ਤਾਂ ਅਸੀਂ ਹੰਕਾਰ ਦੀ ਭਾਵਨਾ ਤੋਂ ਮੁਕਤ ਹੋ ਜਾਂਦੇ ਹਾਂ।ਇਸ ਸੰਤ ਸਮਾਗਮ ਵਿੱਚ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਦੇ ਵਿਚਾਰਾਂ ਦਾ ਸੰਗ੍ਰਹਿ "ਯੁੱਗ ਨਿਰਮਾਤਾ" ਕਿਤਾਬ ਦਾ ਉਦਘਾਟਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਆਪਣੇ ਕਰ ਕਮਲਾਂ ਨਾਲ ਕੀਤਾ।