ਜ਼ਿਲ੍ਹਾ ਪੱਧਰੀ ਸਮਾਗਮֹ’ਚ ਵੱਖ-ਵੱਖ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤਾਂ ’ਤੇ ਖੂਬਸੂਰਤ ਪੇਸ਼ਕਾਰੀਆਂ
ਸਥਾਨਕ ਸਰਕਾਰ ਮੰਤਰੀ ਡਾ. ਨਿੱਜਰ ਵਲੋਂ ਪਰੇਡ ਕਮਾਂਡਰ, ਪਲਟੂਨ ਕਮਾਂਡਰਾਂ, ਵਿਦਿਆਰਥੀਆਂ ਦੀਆਂ ਟੀਮਾਂ, ਡੀ.ਈ.ਓ ਅਤੇ ਅਧਿਆਪਕਾਂ ਦਾ ਸਨਮਾਨ
5 Dariya News
ਜਲੰਧਰ 15-Aug-2022
ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ 76ਵੇ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤਾਂ ’ਤੇ ਦਿਲ ਟੁੰਬਵੀਆਂ ਪੇਸ਼ਕਾਰੀਆਂ ਕਰਦਿਆਂ ਦੇਸ਼ ਭਗਤੀ ਦਾ ਸੁਨੇਹਾ ਦਿੱਤਾ। ਕੋਵਿਡ-19 ਦੇ ਫੈਲਾਅ ਕਾਰਨ ਵਿਦਿਆਰਥੀਆਂ ਦੀਆਂ ਇਹ ਪੇਸ਼ਕਾਰੀਆਂ 2 ਸਾਲ ਬਾਅਦ ਦੇਖਣ ਨੂੰ ਮਿਲੀਆਂ, ਜਿਨ੍ਹਾਂ ਨੂੰ ਸਮੂਹ ਹਾਜ਼ਰੀਨ ਵਲੋਂ ਖੂਬ ਸਲਾਹਿਆ ਗਿਆ।
ਆਜ਼ਾਦੀ ਦਿਹਾੜੇ ਦੇ ਜਿਲ੍ਹਾ ਪੱਧਰੀ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਮੁੱਚੀਆਂ ਸਰਗਰਮੀਆਂ ਦੀ ਸੁਚੱਜੇ ਅਤੇ ਸ਼ਾਨਦਾਰ ਢੰਗ ਨਾਲ ਪੇਸ਼ਕਾਰੀਆਂ ਲਈ ਜਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ। ਡਵੀਜ਼ਨਲ ਕਮਿਸ਼ਰਨ ਗੁਰਪ੍ਰੀਤ ਸਪਰਾ, ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਸਮੇਤ ਮੁੱਖ ਮਹਿਮਾਨ ਡਾ. ਨਿੱਜਰ ਨੇ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਸੇਵਾਵਾਂ ਬਦਲੇ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ।
ਸਥਾਨਕ ਸਰਕਾਰ ਮੰਤਰੀ ਡਾਂ ਨਿੱਜਰ ਨੇ ਪੇਰਡ ਕਮਾਂਡਰ ਏ.ਸੀ.ਪੀ ਮੋਹਿਤ ਕੁਮਾਰ ਸਿੰਗਲਾ, ਐਮ.ਟੀ. ਓ ਐਸ.ਆਈ. ਸਵਿੰਦਰ ਸਿੰਘ, ਸੀ.ਡੀ.ਆਈ. ਏ. ਐਸ. ਆਈ. ਪਰਮਿੰਦਰ ਸਿੰਘ, ਟੀ. ਬੀ.ਪੀ ਦੇ ਪਲਟੂਨ ਕਮਾਂਡਰ ਇੰਸਪੈਕਟਰ ਬਿਪਨ ਸਿੰਘ, ਪੰਜਾਬ ਪੁਲਿਸ ਦੀ ਟੁਕੜੀ ਦੇ ਪਲਟੂਨ ਕਮਾਂਡਰ ਏ.ਐਸ. ਆਈ ਹਰੀਸ਼ ਕੁਮਾਰ, ਪੰਜਾਬ ਪੁਲਿਸ (ਮਹਿਲਾ) ਦੀ ਟੁਕੜੀ ਦੇ ਪਲਟੂਨ ਕਮਾਂਡਰ ਸਬ-ਇੰਸਪੈਕਟਰ ਮਨਪ੍ਰੀਤ ਕੌਰ, ਪੰਜਾਬ ਹੋਮਗਾਰਡਜ ਦੀ ਟੁਕੜੀ ਦੇ ਪਲਟੂਨ ਕਮਾਂਡਰ ਸਬ-ਇੰਸਪੈਕਟਰ ਕੁਲਦੀਪ ਸਿੰਘ ਨੂੰ ਮੁਮੈਂਟੋ ਦੇ ਕੇ ਸਨਮਾਨਤ ਕੀਤਾ।
ਇਸੇ ਤਰ੍ਹਾਂ ਪਰੇਡ ਵਿੱਚ ਸ਼ਾਮਿਲ ਐਨ.ਸੀ. ਸੀ ਲੜਕਿਆਂ ਦੀ ਟੁਕੜੀ ਦੀ ਅਗਵਾਈ ਕਰਨ ਵਾਲੇ ਕੈਡਿਟ ਕੰਵਲ ਸਿੰਘ, ਐਨ. ਸੀ. ਸੀ ਗਰਲਜ਼ ਦੀ ਟੁਕੜੀ ਦੀ ਅਗਵਾਈ ਕਰਨ ਵਾਲੀ ਕੈਡਿਟ ਕਮਲਪ੍ਰੀਤ ਕੌਰ, ਲਾਇਲਪੁਰ ਖਾਲਸਾ ਸੀਨੀਅਰ ਸੈਂਕੰਡਰੀ ਸਕੂਲ ਤੋਂ ਸਕਾਊਟਸ ਦੀ ਟੁਕੜੀ ਦੀ ਅਗਵਾਈ ਕਰਨ ਵਾਲੇ ਅਨਿਲ ਕੁਮਾਰ, ਡੀ.ਐਸ.ਐਸ.ਡੀ ਸਕੂਲ ਸੋਡਲ ਰੋਡ ਦੀ ਸਕਾਊਟਸ ਦੀ ਟੁਕੜੀ ਦੀ ਅਗਵਾਈ ਕਰਨ ਵਾਲੇ ਸੁਮਿਤ, ਲਾਇਲਪੁਰ ਖਾਲਸਾ ਗਰਲਜ਼ ਹਾਈ ਸਕੂਲ ਦੀ ਗਰਲ ਗਾਈਡ ਦੀ ਟੁਕੜੀ ਦੀ ਅਗਵਾਈ ਕਰਨ ਵਾਲੀ ਗਾਈਡ ਮਾਨਸੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਆਦਰਸ਼ ਨਗਰ ਦੀ ਟੁਕੜੀ ਦੀ ਅਗਵਾਈ ਕਰਨ ਵਾਲੀ ਗਾਈਡ ਵਰਸ਼ਾ,ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਗਰਲ ਗਾਈਡ ਦੀ ਅਗਵਾਈ ਦੇਵਿਕਾ, ਸੀ.ਆਰ.ਪੀ .ਐਫ ਬੈਂਡ ਦੀ ਅਗਵਾਈ ਕਰਨ ਵਾਲੇ ਹੈਡ ਕਾਂਸਟੇਵਲ ਐਮ.ਜੀ. ਐਨ.ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਜ਼, ਅੱਡਾ ਹੁਸ਼ਿਆਰਪੁਰ ਦੇ ਬੈਂਡ ਦੀ ਟੀਮ ਅਤੇ ਵੀ ਵੀ ਆਈ ਪੀ ਜਿਪਸੀ ਚਲਾਉਣ ਵਾਲੇ ਏ.ਐਸ.ਆਈ ਲਖਵਿੰਦਰ ਸਿੰਘ, ਐਸ.ਡਬਲਿਊ.ਓ ਹਰਭਜਨ ਸਿੰਘ, ਮਾਸ ਪੀਟੀ ਸ਼ੋਅ ਦੀ ਟੀਮ ਦਾ ਮੋਮੈਂਟੋ ਨਾਲ ਸਨਮਾਨ ਕੀਤਾ ਗਿਆ।
ਡਾ. ਨਿੱਜਰ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਪੇਸ਼ਕਾਰੀਆਂ ਕਰਨ ਵਾਲੇ ਵਿਦਿਆਰਥੀਆਂ ਟੀਮਾਂ ਦਾ ਵੀ ਸਨਮਾਨ ਕੀਤਾ। ਇਨ੍ਹਾਂ ਟੀਮਾਂ ਵਿੱਚ ਸੇਂਟ ਸੋਲਜਰ ਸਕੂਲ, ਜਵਾਹਰ ਨਵੋਦਿਆ ਸਕੂਲ, ਐਚ.ਐਮ.ਵੀ ਕਾਲਜ, ਰੈਡ ਕਰਾਸ ਸਕੂਲ ਫਾਰ ਡੈੱਫ, ਐਸ.ਡੀ ਕਾਲਜ ਫਾਰ ਵੂਮੈਨ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ, ਕੇ.ਐਮ.ਵੀ ਕਾਲਜ, ਐਸ.ਡੀ ਫੁੱਲਰਵਾਨ ਸਕੂਲ, ਪੁਲਿਸ ਡੀ.ਏ.ਵੀ. ਸਕੂਲ, ਸਰਕਾਰੀ ਮਾਡਲ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਦੇ ਵਿਦਿਆਰਥੀ ਸ਼ਾਮਿਲ ਸਨ। ਸਥਾਨਕ ਸਰਕਾਰੀ ਮੰਤਰੀ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਬਾਖੂਬੀ ਢੰਗ ਨਾਲ ਤਿਆਰ ਕਰਵਾਉਣ ਲਈ ਡਿਪਟੀ ਡੀ.ਈ.ਓ. ਰਾਜੀਵ ਜੋਸ਼ੀ ਦੀ ਅਗਵਾਈ ਵਿੱਚ ਸਮੂਹ ਅਧਿਆਪਕਾਂ ਦਾ ਵੀ ਸਨਮਾਨ ਕੀਤਾ ਗਿਆ। ਵੱਖ-ਵੱਖ ਵਿਭਾਗਾਂ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਅਤੇ ਸਮਾਜਿਕ ਕੰਮਾਂ ਵਿੱਚ ਸ਼ਲਾਘਾਯੋਗ ਉਪਰਾਲੇ ਕਰਨ ਵਾਲੀਆਂ ਕਰੀਬ 170 ਸ਼ਖਸੀਅਤਾਂ ਦਾ ਵੀ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ।