5 Dariya News

ਆਜਾਦੀ ਦਿਹਾੜੇ ਮੌਕੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ 34 ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ

ਸਮਾਜ ਸੇਵਾ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਵੀ ਕੀਤਾ ਸਨਮਾਨਿਤ

5 Dariya News

ਕਪੂਰਥਲਾ 15-Aug-2022

ਕਪੂਰਥਲਾ ਵਿਖੇ ਆਜਾਦੀ ਦਿਹਾੜੇ ਮੌਕੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸਰਕਾਰੀ ਡਿਊਟੀ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ, ਸਮਾਜ ਸੇਵੀ ਸੰਸਥਾਵਾਂ ਦਾ ਸਨਮਾਨ ਕੀਤਾ ਗਿਆ।ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਹੋਏ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਸ੍ਰੀ ਵਿਸ਼ੇਸ਼ ਸਾਰੰਗਲ ਡਿਪਟੀ ਕਮਿਸ਼ਨਰ ਕਪੂਰਥਲ ਵਲੋਂ ਸਨਮਾਨ ਪੱਤਰ ਦਿੱਤੇ ਗਏ। ਉਨਾਂ ਦੇ ਨਾਲ ਐਸ.ਐਸ.ਪੀ. ਕਪੂਰਥਲਾ ਸ੍ਰੀ ਨਵਨੀਤ ਸਿੰਘ ਬੈਂਸ ਵੀ ਹਾਜ਼ਰ ਸਨ।

ਸਨਮਾਨ ਪੱਤਰ ਪ੍ਰਾਪਤ ਕਰਨ ਵਾਲਿਆਂ ਵਿਚ ਮਨੋਜ ਕੁਮਾਰ ਸਹਾਇਕ ਜਿਲ੍ਹਾ ਅਟਾਰਨੀ, ਗੁਰਚਰਨ ਸਿੰਘ ਪੰਨੂ ਐਸ.ਡੀ.ਓ. , ਅਮਰਜੀਤ ਸਿੰਘ ਬੀ.ਡੀ.ਪੀ.ਓ., ਡਾ. ਵਰੁਣ ਜੋਸ਼ੀ ਪਲੇਸਮੈਂਟ ਅਫਸਰ, ਏਕਤਾ ਧਵਨ ਪਿ੍ਰੰਸੀਪਲ ਬਾਵਾ ਲਾਲਵਾਨੀ ਸਕੂਲ, ਯੋਗੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ, ਪਰਮਜੀਤ ਸਿੰਘ ਗਿੱਲ ਡਿਪਟੀ ਰਜਿਸਟਰਾਰ ਪੀ.ਟੀ.ਯੂ., ਸਾਹਿਲ ਉਬਰਾਏ ਸਹਾਇਕ ਪ੍ਰਾਜੈਕਟ ਅਫਸਰ, ਸੁਭਮ ਕੁਮਾਰ ਜੇ.ਈ, ਜਤਿੰਦਰਪਾਲ ਸਿੰਘ ਕਰ ਨਿਰੀਖਕ, ਏ.ਐਸ.ਆਈ ਕੁਲਵੰਤ ਸਿੰਘ, ਸੀਨੀਅਰ ਸਿਪਾਹੀ ਰਵਿੰਦਰ ਕੁਮਾਰ, ਡਾ. ਮੋਹਿਤ ਕੁਮਾਰ ਪੁਲਿਸ ਹਸਪਤਾਲ, ਸੀਨੀਅਰ ਕਾਂਸਟੇਬਲ ਗਗਨਦੀਪ ਸਿੰਘ, ਸੀਨੀਅਰ ਕਾਂਸਟੇਬਲ ਬਲਦੇਵ ਸਿੰਘ, ਬੀ.ਐਨ. ਗੁਪਤਾ ਸਕੱਤਰ ਪੁਲਿਸ ਸਾਂਝ ਕਮੇਟੀ , ਨੰਬਰਦਾਰ ਸੁਰਿੰਦਰ ਸਿੰਘ ਖਾਲੂ, ਸੱਤ ਨਰਾਇਣ ਮੰਦਿਰ ਕਪੂਰਥਲਾ, ਦਲਵਿੰਦਰ ਦਿਆਲਪੁਰੀ ਲੋਕ ਗਾਇਕ, ਭੁਪਿੰਦਰ ਸਿੰਘ ਸੀਨੀਅਰ ਸਹਾਇਕ, ਰਾਜਾ ਸਿੰਘ ਐਮ.ਏ, ਮਨਦੀਪ ਸਿੰਘ ਸੀਨੀਅਰ ਸਹਾਇਕ, ਜਸਵਿੰਦਰ ਕੁਮਾਰੀ ਜੂਨੀਅਰ ਸਕੇਲ ਸਟੈਨੋਗ੍ਰਾਫਰ, ਕਰਮਬੀਰ ਕੌਰ ਸਟੈਨੋ ਟਾਇਪਿਸਟ, ਦੀਪਕ ਕੁਮਾਰ ਕਲਰਕ, ਜਸਪ੍ਰੀਤ ਸਿੰਘ ਪਾਵਰ ਲਿਫਟਰ, ਨਰਿੰਦਰ ਕੁਮਾਰ ਜਮਾਂਦਾਰ, ਮਨਪ੍ਰੀਤ ਸਿੰਘ ਸੇਵਾਦਾਰ, ਤਰਸੇਮ ਲਾਲ ਸੇਵਾਦਾਰ, ਸੁਨੀਲ ਕੁਮਾਰ ਸੇਵਾਦਾਰ, ਜਿਲ੍ਹਾ ਹਸਪਤਾਲ ਕਪੂਰਥਲਾ, ਉਪ ਮੰਡਲ ਹਸਪਤਾਲ ਫਗਵਾੜਾ, ਉਪ ਮੰਡਲ ਹਸਪਤਾਲ ਭੁਲੱਥ , ਕਮਿਊਨਿਟੀ ਸਿਹਤ ਕੇਂਦਰ ਟਿੱਬਾ ਸ਼ਾਮਿਲ ਹਨ।