5 Dariya News

ਸੁਤੰਤਰਤਾ ਦਿਵਸ ਮੌਕੇ ਤੇ ਜੇਲ੍ਹ ਵਿੱਚ ਵੀ ਲਹਿਰਾਇਆ ਗਿਆ ਕੌਮੀ ਤਿਰੰਗਾ

ਚੰਗੇ ਆਚਰਣ ਵਾਲੇ ਤਿੰਨ ਕੈਦੀਆਂ ਨੂੰ ਕੀਤਾ ਰਿਹਾਅ

5 Dariya News

ਸ੍ਰੀ ਮੁਕਤਸਰ ਸਾਹਿਬ 15-Aug-2022

ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਅਜਾਦੀ ਦੀ 75ਵਾਂ ਸੁਤੰਤਰਤਾ ਦਿਵਸ ਮੌਕੇ ਤੇ ਇਕਬਾਲ ਸਿੰਘ ਬਰਾੜ ਸੁਪਰਡੈਂਟ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਗਾਰਦ ਵੱਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ਤੇ ਜੇਲ੍ਹ ਸੁਪਰਡੈਂਟ ਨੇ ਸਮੂਹ ਸਟਾਫ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਇਮਾਨਦਾਰੀ ਨਾਲ ਕਰਨ।

ਇਸ ਮੌਕੇ ਤੇ ਚੰਗੀ ਕਾਰਗੁਜਾਰੀ ਦਿਖਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰਸੰਸ਼ਾ ਪੱਤਰ ਦਿੱਤੇ ਗਏ ਅਤੇ ਗਾਰਦ ਨੂੰ ਲੱਡੂ ਵੰਡੇ ਗਏ।ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਚੰਗੇ ਆਚਰਣ ਵਾਲੇ ਕੈਦੀ ਜਗਜੀਤ ਸਿੰਘ, ਕੈਦੀ ਮੰਗਲ ਸਿੰਘ, ਕੈਦੀ ਚਰਨ ਸਿੰਘ ਜੇਲ੍ਹ ਤੋਂ ਰਿਹਾਅ ਕੀਤੇ ਗਏ ਅਤੇ ਜੇਲ੍ਹ ਅੰਦਰ ਸਾਰੇ ਬੰਦੀਆਂ ਨੂੰ ਸਪੈਸ਼ਲ ਖਾਣਾ ਵੀ ਦਿੱਤਾ ਗਿਆ।