ਬ੍ਰਹਮ ਕੁਮਾਰੀਆਂ ਨੇ ਐਸ.ਐਸ.ਪੀ. ਨੂੰ ਰੱਖੜੀ ਬੰਨ੍ਹੀਂ
ਰੱਖੜੀ ਦਾ ਤਿਉਹਾਰ ਸਾਨੂੰ ਸਾਰਿਆਂ ਨੂੰ ਆਪਸੀ ਪਿਆਰ ਅਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ-ਐਸ.ਐਸ.ਪੀ.
5 Dariya News
ਮੋਗਾ 11-Aug-2022
ਬ੍ਰਹਮ ਕੁਮਾਰੀ ਆਸ਼ਰਮ ਦੀਆਂ ਭੈਣਾਂ ਬੀ ਕੇ ਨੀਲਮ, ਬੀ ਕੇ ਸਿਖਾ, ਬੀ ਕੇ ਪਰਮਿੰਦਰ ਸ਼ਰਮਾ ਵੱਲੋਂ ਸੀਨੀਅਰ ਕਪਤਾਨ ਪੁਲਿਸ ਮੋਗਾ ਗੁਲਨੀਤ ਸਿੰਘ ਖੁਰਾਨਾ ਦੇ ਦਫ਼ਤਰ ਆ ਕੇ ਰੱਖੜੀ ਬੰਨ੍ਹੀ ਗਈ। ਇਸ ਮੌਕੇ ਉਨ੍ਹਾਂ ਰੱਖੜੀ ਦੇ ਤਿਉਹਾਰ ਦਾ ਅਧਿਆਤਮਕ ਮਹੱਤਵ ਵੀ ਦੱਸਿਆ। ਉਹਨਾਂ ਐਸ.ਐਸ.ਪੀ. ਨੂੰ ਆਸ਼ਰਮ ਆਉਣ ਦਾ ਸੱਦਾ ਵੀ ਦਿੱਤਾ।ਇਸ ਮੌਕੇ ਬ੍ਰਹਮ ਕੁਮਾਰੀਆਂ ਦਾ ਰੱਖੜੀ ਬੰਨ੍ਹਣ ਲਈ ਧੰਨਵਾਦ ਕਰਦਿਆਂ ਐਸ.ਐਸ.ਪੀ. ਨੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਆਸ਼ਰਮ ਆਉਣਗੇ।
ਉਹਨਾਂ ਕਿਹਾ ਕਿ ਰੱਖੜੀ ਤਿਉਹਾਰ ਭੈਣ ਭਰਾ ਦੇ ਅਟੁੱਟ ਰਿਸ਼ਤੇ ਨੂੰ ਦਰਸਾਉਂਦਾ ਹੈ। ਜਿਸ ਕਰਕੇ ਇਹ ਤਿਉਹਾਰ ਸਾਨੂੰ ਸਾਰਿਆਂ ਨੂੰ ਆਪਸੀ ਪਿਆਰ ਅਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਇਸ ਮੌਕੇ ਸਮਾਜ ਸੇਵੀ ਸ਼੍ਰੀ ਐੱਸ ਕੇ ਬਾਂਸਲ ਵੀ ਹਾਜ਼ਰ ਸਨ।