5 Dariya News

ਬ੍ਰਹਮਕੁਮਾਰੀ ਸਿਸਟਰਸ ਨੇ ਫਾਰਮੇਸੀ ਕਾਲਜ ਬੇਲਾ ਵਿਖੇ ਮਨਾਇਆ ਰੱਖੜੀ ਦਾ ਤਿਉਹਾਰ

5 Dariya News

ਬੇਲਾ, ਰੋਪੜ 10-Aug-2022

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ, ਬੇਲਾ (ਰੋਪੜ) ਵਿਖੇ ਬ੍ਰਹਮਕੁਮਾਰੀ ਸੈਂਟਰ ਰੋਪੜ ਤੋਂ ਰਾਜਯੋਗੀ ਸਿਸਟਰ ਅੰਜਨੀ ਦੀਦੀ ਆਪਣੇ ਸਾਥੀਆਂ ਨਾਲ ਪਹੰੁਚੇ ਅਤੇ ਕਾਲਜ ਵਿੱਚ ਰੱਖੜੀ ਦੇ ਤਿਉਹਾਰ ਨੂੰ ਮਨਇਆ।ਇਸ ਮੋਕੇ ਉਹਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਰੱਖੜੀ ਦੇ ਤਿਉਹਾਰ ਬਾਰੇ ਸਮਾਜਿਕ ਅਤੇ ਅਧਿਆਤਿਮਕ ਪੱਧਰ ਤੇ ਅਰਥ ਸਭ ਨਾਲ ਸਾਂਝੇ ਕੀਤੇ। 

ਉਹਨਾਂ ਨੇ ਅਧਿਆਪਕਾਂ ਦੇ ਰੱਖੜੀਆਂ ਵੀ ਬੰਨੀਆਂ ਅਤੇ ਉਹਨ੍ਹਾਂ ਨੇ ਆਪਣੇ ਇਸ਼ਟ ਦੇ ਕੋਈ ਵੀ ਇੱਕ ਗੁਣ ਨੂੰ ਆਪਣੇ ਅੰਦਰ ਲਿਆਉਣ ਲਈ ਕਿਹਾ। ਇਸ ਮੌਕੇ ਸੰਸਥਾਂ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਮੂਹ ਵਿਦਿਆਰਥੀ ਅਤੇ ਅਧਿਆਪਕ ਉਨ੍ਹਾਂ ਦੇ ਵਿਚਾਰਾਂ ਤੇ ਅਮਲ ਕਰਨਗੇ।ਇਸ ਸਾਰੇ ਪ੍ਰੋਗਰਾਮ ਦਾ ਸੰਚਾਲਨ ਡਾ. ਮੋਨੀਕਾ ਗੁਪਤਾ ਨੇ ਕੀਤਾ।