ਕਾਂਗਰਸ ਪਾਰਟੀ ਨੇ ਓਮ ਪ੍ਰਕਾਸ਼ ਸੋਨੀ ਦੀ ਅਗਵਾਈ ਵਿੱਚ ਹਾਲ ਬਾਜ਼ਾਰ ਤੋਂ ਜਲਿਆਂਵਾਲਾ ਬਾਗ ਤੱਕ ਕੱਢੀ ਤਿਰੰਗਾ ਯਾਤਰਾ
ਸ਼ਹੀਦਾਂ ਦੀ ਬਦੌਲਤ ਹੀ ਅਸੀਂ ਮਾਣ ਰਹੇ ਆਜ਼ਾਦੀ ਦਾ ਨਿੱਘ - ਓਮ ਪ੍ਰਕਾਸ਼ ਸੋਨੀ
5 Dariya News
ਅੰਮ੍ਰਿਤਸਰ 10-Aug-2022
ਅੱਜ ਕਾਂਗਰਸ ਪਾਰਟੀ ਦੇ ਸਮੂਹ ਵਰਕਰਾਂ ਵੱਲੋਂ 75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਤਿਰੰਗਾ ਯਾਤਰਾ ਹਾਲਗੇਟ ਤੋਂ ਲੈ ਕੇ ਸ਼ਹੀਦਾਂ ਦੀ ਧਰਤੀ ਜਲਿਆਂਵਾਲਾ ਬਾਗ ਤੱਕ ਕੱਢੀ ਗਈ। ਇਸ ਰੈਲੀ ਵਿੱਚ ਠਾਠਾਂ ਮਾਰਦਾ ਇਕੱਠ ਹਾਜਰ ਸੀ। ਰੈਲੀ ਦੀ ਅਗਾਵਈ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਹ ਤਿਰੰਗਾ ਸਾਨੂੰ ਸ਼ਹੀਦਾਂ ਦੀ ਬਦੌਲਤ ਹੀ ਮਿਲਿਆ ਹੈ ਅਤੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਇਸ ਨੂੰ ਸਭ ਤੋਂ ਉਚਾ ਰੱਖੀਏ ਅਤੇ ਆਪਣੀ ਆਜਾਦੀ ਨੂੰ ਸੰਭਾਲ ਕੇ ਰੱਖੀਏ।
ਤਿਰੰਗਾ ਯਾਤਰਾ ਦੀ ਅਗਵਾਈ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜਾਦੀ ਦੀ ਲੜਾਈ ਵਿੱਚ ਸਭ ਤੋਂ ਅੱਗੇ ਹੋ ਕੇ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਹ ਤਿਰੰਗਾ ਸਾਡੀ ਸ਼ਾਨ ਦਾ ਪ੍ਰਤੀਕ ਹੈ ਅਤੇ ਇਸ ਨੂੰ ਹਾਸਲ ਕਰਨ ਲਈ ਅਸੀਂ ਕਈ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਇਸ ਤਿਰੰਗਾ ਯਾਤਰਾ ਦਾ ਮਕਸਦ ਲੋਕਾਂ ਨੂੰ ਆਪਣੀ ਆਜ਼ਾਦੀ, ਤਿਰੰਗੇ ਦੀ ਸ਼ਾਨ ਪ੍ਰਤੀ ਜਾਗਰੂਕ ਕਰਨਾ ਹੈ।
ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਆਜ਼ਾਦੀ 75ਵਾਂ ਵਰ੍ਹਾ ਬੜੀ ਖੁਸ਼ੀ ਨਾਲ ਮਨਾ ਰਿਹਾ ਹੈ।
ਸ੍ਰੀ ਸੋਨੀ ਨੇ ਕਿਹਾ ਕਿ ਸਾਡੀ ਅੱਜ ਦੀ ਤਿਰੰਗਾ ਯਾਤਰਾ ਜਲਿਆਂਵਾਲਾ ਬਾਗ ਵਿਖੇ ਸਮਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਉਹ ਸਥਾਨ ਹੈ ਜਿਥੇ ਆਜ਼ਾਦੀ ਦੀ ਲੜਾਈ ਨਵੀਂ ਸੇਧ ਮਿਲੀ ਅਤੇ ਸਮੂਹ ਭਾਰਤੀਆਂ ਨੇ ਆਜ਼ਾਦੀ ਦੀ ਲੜਾਈ ਨੂੰ ਅੱਗੇ ਤੋਰਿਆ। ਉਨ੍ਹਾਂ ਕਿਹਾ ਕਿ ਅਸੀਂ ਜਲਿਆਂਵਾਲਾ ਬਾਗ ਦੀ ਇਸ ਪਵਿੱਤਰ ਧਰਤੀ ਨੂੰ ਪ੍ਰਣਾਮ ਕਰਦੇ ਹਾਂ ਜਿਥੇ ਸਾਡੇ ਸ਼ਹੀਦਾ ਦਾ ਖੂਨ ਡੁੱਲਿਆ ਹੈ।
ਇਸ ਤਿਰੰਗਾ ਯਾਤਰਾ ਵਿੱਚ ਜੁਗਲ ਕਿਸ਼ੋਰ ਸ਼ਰਮਾ, ਕਾਂਗਰਸ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ, ਵਿਕਾਸ ਸੋਨੀ, ਅਰੁਣ ਕੁਮਾਰ ਪੱਪਲ, ਸੁਰਿੰਦਰ ਕੁਮਾਰ ਛਿੰਦਾ, ਯੂਨਿਸ ਕੁਮਾਰ, ਮਹੇਸ਼ ਖੰਨਾ, ਗੁਰਦੇਵ ਸਿੰਘ ਦਾਰਾ, ਪਰਮਜੀਤ ਸਿੰਘ ਚੋਪੜਾ, ਅਕਸ਼ੇ ਸ਼ਰਮਾ, ਕਪਿਲ ਮਹਾਜਨ, ਇੰਦਰ ਖੰਨਾ, ਸੁਨੀਲ ਕੁਮਾਰ ਕਾਉਂਟੀ, ਸਰਬਜੀਤ ਲਾਟੀ, ਸ੍ਰੀਮਤੀ ਰਾਜਬੀਰ ਕੌਰ, ਤਾਹਿਰ ਸ਼ਾਹ, ਰਵੀਕਾਂਤ, ਵਿਵੇਕ ਸ਼ਰਮਾ, ਮੈਡਮ ਲੀਲਾ ਵੰਤੀ, ਰਮਨ ਤਲਵਾਰ, ਮਨਜੀਤ ਸਿੰਘ ਬੌਬੀ, ਗੌਰਵ ਭੱਲਾ, ਰਾਮਪਾਲ, ਰਾਜਵੀ ਛਾਬੜਾ, ਕਰਨਪੁਰੀ, ਵਿਸ਼ਾਲ ਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਆਗੂ, ਵਰਕਰ ਅਤੇ ਆਮ ਲੋਕ ਹਾਜਰ ਸਨ।