5 Dariya News

ਤਰਨਤਾਰਨ ਵਿਖੇ ਹਾਕੀ ਰਿਹਾਇਸ਼ੀ ਵਿੰਗ (ਸਿੱਖਿਆ ਵਿਭਾਗ) ਅੰਡਰ-14,17,19 ਲੜਕੀਆਂ ਦੇ ਟਰਾਇਲ

5 Dariya News

ਤਰਨ ਤਾਰਨ 07-Aug-2022

ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਕੁਲਜੀਤਪਾਲ ਸਿੰਘ ਮਾਹੀ ਪੀ ਸੀ ਐਸ ਵਲੋਂ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਨੂੰ ਹਾਕੀ ਦੇ ਰਿਹਾਇਸ਼ੀ ਖੇਡ ਵਿੰਗ ਅੰਡਰ -14,17, ਅਤੇ 19 ਅਲਾਟ ਕੀਤੇ ਗਏ ਸਨ। ਜਿਲ੍ਹਾ ਸਿੱਖਿਆ ਅਫਸਰ ਹਰਭਗਵੰਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ ਐਮ ਸਪੋਰਟਸ ਮਨਿੰਦਰ ਸਿੰਘ ਅਤੇ ਪ੍ਰਿੰਸੀਪਲ ਰਵਿੰਦਰ ਕੌਰ ਜੀ ਦੀ ਯੋਗ ਰਹਿਨੁਮਾਈ ਹੇਠ ਅੰਡਰ 14, 17 ਅਤੇ 19 ਹਾਕੀ ਦੇ ਟਰਾਇਲ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਦੀ ਹਾਕੀ ਗਰਾਉਂਡ ਵਿੱਚ ਕਰਵਾਏ ਗਏ। 

ਜਿਨ੍ਹਾਂ ਵਿੱਚ ਲਗਭਗ 150 ਦੇ ਕਰੀਬ ਹਾਕੀ ਖਿਡਾਰਨਾਂ ਨੇ ਹਿਸਾ ਲਿਆ। ਟਰਾਇਲਾਂ ਲਈ ਵਿਭਾਗ ਵਲੋਂ ਗੁਰਿੰਦਰ ਸਿੰਘ ਲੈਕ ਸਰੀਰਕ ਸਿੱਖਿਆ ਜਲੰਧਰ, ਕੁਲਜਿੰਦਰ ਸਿੰਘ ਲੈਕ ਸਰੀਰਕ ਸਿੱਖਿਆ ਅੰਮ੍ਰਿਤਸਰ, ਰਾਜੇਸ਼ ਕੁਮਾਰ ਪੀਟੀਆਈ ਪਟਿਆਲਾ, ਰਣਧੀਰ ਸਿੰਘ ਪੀਟੀਆਈ ਬਠਿੰਡਾ, ਤੇਜਿੰਦਰ ਸਿੰਘ ਡੀਪੀਈ ਫਰੀਦਕੋਟ ਅਤੇ ਭੁਪਿੰਦਰਜੀਤ ਕੌਰ ਪੀਟੀਆਈ ਅੰਮ੍ਰਿਤਸਰ ਦੀ ਡਿਊਟੀ ਬਤੌਰ ਸਿਲੈਕਟਰ ਲਗਾਈ ਗਈ। ਜਿਨ੍ਹਾਂ ਨੇ ਬਹੁਤ ਹੀ ਬਾਰੀਕੀ ਨਾਲ ਖਿਡਾਰਨਾਂ ਦੀ ਸਕਿੱਲ ਨੂੰ ਵਾਚਿਆ। 

ਇਸ ਮੌਕੇ ਸੁਖਜੀਤ ਕੌਰ ਪੀਟੀਆਈ, ਸਲਵਿੰਦਰ ਕੌਰ ਡੀਪੀਈ ਅਤੇ ਮਲਕੀਤ ਕੌਰ ਲੈਕਚਰਾਰ ਸਰੀਰਕ ਸਿੱਖਿਆ ਨੇ ਕਿਹਾ ਕਿ ਵਿੰਗ ਵਿੱਚ ਸਲੈਕਟ ਹੋਣ ਵਾਲੇ ਬੱਚਿਆਂ ਦੀ ਰਿਹਾਇਸ਼, ਖਾਣਾ, ਟਰੇਨਿੰਗ ਦਾ ਸਾਰਾ ਖਰਚਾ ਸਿੱਖਿਆ ਵਿਭਾਗ ਵਲੋਂ ਕੀਤਾ ਜਾਵੇਗਾ। ਇਸ ਮੌਕੇ ਸ਼ਰਨਜੀਤ ਸਿੰਘ, ਗੁਰਦੇਵ ਸਿੰਘ ਪੀਟੀਆਈ, ਪ੍ਰੇਮ ਸਿੰਘ ਡੀਪੀਈ, ਜਗਤਾਰ ਸਿੰਘ ਬੀਐਮ ਸਪੋਰਟਸ, ਪਰਦੀਪ ਸਿੰਘ ਬੀਐਮ ਸਪੋਰਟਸ, ਮਨਦੀਪ ਸਿੰਘ ਬੀਐਮ ਸਪੋਰਟਸ, ਅਮਰਦੀਪ ਸਿੰਘ ਬੀਐਮ ਸਪੋਰਟਸ, ਸੁਖਵਿੰਦਰ ਸਿੰਘ ਪੀਟੀਆਈ ਸਮੇਤ ਸਰੀਰਕ ਸਿੱਖਿਆ ਅਧਿਆਪਕਾਂ ਨੇ ਬੱਚਿਆਂ ਨੂੰ ਭਵਿੱਖ ਲਈ ਸੁੱਭਕਾਮਨਾਵਾਂ ਦਿੱਤੀਆਂ।