5 Dariya News

ਸੀ ਜੀ ਸੀ ਝੰਜੇੜੀ ਕੈਂਪਸ ਨੂੰ ਉੱਚ ਸਿੱਖਿਆਂ ਸੰਸਥਾਵਾਂ ਵਿਚ ਸਭ ਵਧੀਆਂ ਪਲੇਸਮੈਂਟ ਲਈ ਸਨਮਾਨਿਆ ਗਿਆ

ਉੱਤਰੀ ਭਾਰਤ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਵਿੱਦਿਅਕ ਸੰਸਥਾ ਵਜੋਂ ਮਿਲੀ ਮਾਨਤਾ

5 Dariya News

ਮੋਹਾਲੀ 06-Aug-2022

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਨੂੰ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਵਿੱਦਿਅਕ ਸੰਸਥਾ ਵਜੋਂ ਐਲਾਨਿਆ ਗਿਆ ਹੈ। ਆਜ਼ਾਦੀ ਦੇ 75 ਵੇਂ ਅ੍ਰਮਿਤ ਮਹਾਂਉਤਸਵ ਨੂੰ ਸਮਰਪਿਤ ਬ੍ਰਾਂਡਜ਼ ਵਿੰਨਜ਼ ਇੰਡੀਆ ਵੱਲੋਂ ਕਰਵਾਏ ਗਏ ਇਕ ਸਮਾਗਮ ਵਿਚ ਝੰਜੇੜੀ ਕੈਂਪਸ ਨੂੰ 2022 ਲਈ ਪੰਜਾਬ ਦੀਆਂ ਉੱਚ ਸਿੱਖਿਆਂ ਸੰਸਥਾਵਾਂ ਵਿਚ ਸਭ ਵਧੀਆਂ ਪਲੇਸਮੈਂਟ ਲਈ ਵੱਕਾਰੀ ਐਵਾਰਡ ਨਾਲ ਸਨਮਾਨਿਆ ਗਿਆ ਹੈ। ਇਸ ਐਵਾਰਡ ਝੰਜੇੜੀ ਕੈਂਪਸ ਵੱਲੋਂ ਸੈਸ਼ਨ 2022-23 ਵਿਚ ਪਲੇਸਮੈਂਟ ਲਈ 800 ਕੰਪਨੀਆਂ ਵੱਲੋਂ 8500 ਦੇ ਕਰੀਬ ਪੇਸ਼ਕਸ਼ਾਂ ਦਿਵਾਉਣ ਦੇ ਮਾਣਮੱਤੇ ਪਲੇਸਮੈਂਟ ਰਿਕਾਰਡ ਲਈ ਦਿਤਾ ਗਿਆ ਹੇ।

ਜ਼ਿਕਰੇਖਾਸ ਹੈ ਕਿ  ਇਸ ਸੈਸ਼ਨ ਵਿਚ ਹੋਈਆਂ ਪਲੇਸਮੈਂਟ ਨੇ ਪਿਛਲੇ ਪਲੇਸਮੈਂਟ ਦੇ ਰਿਕਾਰਡ ਨੂੰ ਵੀ ਖ਼ਤਮ ਕਰ ਦਿਤਾ ਹੈ। ਜਿਸ ਵਿਚ ਬੈੱਸਟ ਪਲੇਸਮੈਂਟ ਦਾ ਰਿਕਾਰਡ 40.90 ਲੱਖ ਦਾ ਸਾਲਾਨਾ ਪੈਕੇਜ ਦਾ ਰਿਹਾ। ਜੋ ਕਿ ਅਡੋਬ ਸਿਸਟਮਜ਼ ਇੰਡੀਆ ਪ੍ਰਾ. ਲਿਮ., ਵੱਲੋਂ ਮੇਘਾ ਕਵਾਤਰਾ ਨੂੰ ਦਿਤਾ ਗਿਆ। ਇਸ ਵਕਾਰੀ ਐਵਾਰਡ ਮਿਲਣ ਨਾਲ ਕੈਂਪਸ ਵਿਚ ਨਾ ਸਿਰਫ਼ ਅਧਿਆਪਕਾਂ ਬਲਕਿ ਵਿਦਿਆਰਥੀਆਂ ਵਿਚ ਵੀ ਖ਼ੁਸ਼ੀ ਦੇ ਨਾਲ ਨਾਲ ਬਿਹਤਰੀਨ ਕੈਂਪਸ ਚੁਣਨ ਦੀ ਇਕ ਸੰਤੁਸ਼ਟੀ ਮਹਿਸੂਸ ਹੁੰਦੀ ਨਜ਼ਰ ਆ ਰਹੀ ਸੀ।

ਇੱਥੇ ਇਹ ਜ਼ਿਕਰੇਖਾਸ ਹੈ ਕਿ 2022 ਦੇ ਸੈਸ਼ਨ ਵਿਚ ਮਸ਼ਹੂਰ ਕੌਮਾਂਤਰੀ ਪੱਧਰ ਦੀ ਕੰਪਨੀਆਂ ਵੱਲੋਂ ਵੱਡੇ ਪੱਧਰ ਤੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ, ਇਲੈਕਟ੍ਰੋਨਿਕਸ, ਮਕੈਨੀਕਲ ਅਤੇ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ  ਚੁਣਿਆਂ ਗਿਆ ਹੈ। ਇਸ ਦੌਰਾਨ ਬਿਹਤਰੀਨ ਪੈਕੇਜ ਹਾਸਿਲ ਕਰਨ ਵਾਲੇ ਵਿਦਿਆਰਥੀ ਮਾਧਵ ਆਨੰਦ ਨੂੰ ਨੂਟੈਨਿਕਸ ਟੈਕਨੋਲੋਜੀਜ਼ ਇੰਡੀਆ ਪ੍ਰਾ ਲਿਮ. ਵੱਲੋਂ 29 ਲੱਖ ਦੇ ਸਾਲਾਨਾ ਪੈਕੇਜ, ਰਾਹੁਲ ਸ਼ਰਮਾ ਨੂੰ ਪਲੇਅ ਸਿੰਪਲ ਗੇਮਜ਼ ਪ੍ਰਾ ਲਿਮ ਵਿਚ 20 ਲੱਖ ਦੇ ਸਾਲਾਨਾ ਪੈਕੇਜ, ਅਰਿਹੰਤ ਡਾਗਾ ਨੂੰ ਗਰੋਅ ਇੰਡੀਆ ਵੱਲੋਂ 13 ਲੱਖ ਦੇ ਸਾਲਾਨਾ ਪੈਕੇਜ, ਜਤਿਨ ਬਾਂਸਲ ਨੂੰ ਟੀਚਰ ਟੂਲਜ਼ ਪ੍ਰਾ ਲਿਮ. ਵੱਲੋਂ 12 ਲੱਖ ਦੇ ਪੈਕੇਜ, ਕਨਿਕਾ ਜਿੰਦਲ ਨੂੰ ਕ੍ਰਿਟਿਕਲ ਸੋਲਿਊਸ਼ਨਜ਼ ਵੱਲੋਂ 12 ਲੱਖ ਦੇ ਸਾਲਾਨਾ ਪੈਕੇਜ, ਰਾਜੇਸ਼ ਕਾਮਰੇਤ ਨੂੰ ਆਲਫਾਗਰੇਪ ਸਕਿਊਰਟਿਜ਼ ਵੱਲੋਂ 20 ਲੱਖ ਦੇ ਪੈਕੇਜ, ਕਾਰਤਿਕਾ ਧੀਰ ਨੂੰ ਜ਼ੈੱਡ ਐੱਸ ਐਸੋਸੀਏਟ ਇੰਡੀਆ ਵੱਲੋਂ 12.84 ਲੱਖ ਦੇ ਪੈਕੇਜ ਪ੍ਰਮੁੱਖ ਹਨ। 

ਇਸ ਦੇ ਨਾਲ ਹੀ ਇਹ ਵੀ ਵਰਨਣਯੋਗ ਹੈ ਕਿ ਕੈਂਪਸ ਦੇ ਵਿਦਿਆਰਥੀਆਂ ਦਾ ਔਸਤ ਪੈਕੇਜ 8 ਤੋਂ 9 ਲੱਖ ਦਾ ਰਿਹਾ। ਵਰਨਣਯੋਗ ਹੈ ਕਿ ਬੀ ਟੈੱਕ ਦੇ ਵੱਖ ਵੱਖ ਸਟ੍ਰੀਮ ਦੇ ਜਿਨ੍ਹਾਂ ਵਿਦਿਆਰਥੀਆਂ ਦੀ ਡਿਗਰੀ ਹੋਣ ਤੋਂ ਪਹਿਲਾਂ ਹੀ  ਬਹੁਕੌਮੀ ਕੰਪਨੀਆਂ ਅਤੇ ਵਿੱਤੀ ਅਦਾਰਿਆਂ ਵੱਲੋਂ ਕੈਂਪਸ ਵਿਚ ਸ਼ਿਰਕਤ ਕਰਦੇ ਹੋਏ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ ਕਰ ਲਈ ਗਈ ਹੈ। ਹੁਣ ਵਿਦਿਆਰਥੀ 2022 ਵਿਚ ਹੀ ਡਿਗਰੀ ਪੂਰੀ ਹੋਣ ਤੋਂ ਬਾਅਦ ਚੁਣੀਆਂ ਗਈਆਂ ਕੰਪਨੀਆਂ ਵਿਚ ਜੁਆਇਨ ਕਰ ਲੈਣਗੇ। 

ਇਸ ਦੇ ਇਲਾਵਾ ਕੈਂਪਸ ਦੇ ਜ਼ਿਆਦਾਤਰ ਵਿਦਿਆਰਥੀ ਸਬੰਧਿਤ ਕੰਪਨੀਆਂ ਵਿਚ ਅਖੀਰੀ ਸਮੈਸਟਰ ਦੀ ਛੇ ਮਹੀਨੇ ਦੀ ਇੰਟਰਨਸ਼ਿਪ ਵੀ ਲੈ ਚੁੱਕੇ ਹਨ। 

ਇਸ ਇੰਟਰਨਸ਼ਿਪ ਦਾ  ਤੋਂ ਬਾਅਦ ਉਸੇ ਕੰਪਨੀ ਵਿਚ ਇੰਟਰਨਸ਼ਿਪ ਦਾ ਤਜਰਬਾ ਵੀ ਉਨ੍ਹਾਂ ਲਈ ਅੱਗੇ ਜਾ ਕੇ ਰੈਗੂਲਰ ਕੰਮ ਕਰਨ ਵਿਚ ਕਾਫੀ ਸਹਾਈ ਰਹੇਗਾ। ਇਨ੍ਹਾਂ ਚੁਣੇ ਉਮੀਦਵਾਰਾਂ ਨੂੰ ਆਫ਼ਰ ਲੈਟਰ ਵੀ ਦਿਤੇ ਜਾ ਚੁੱਕੇ ਹਨ। ਕਿਸੇ ਵੀ ਅਦਾਰੇ ਵਿਚ ਵੱਡੇ ਪੱਧਰ ਤੇ ਇਸ ਤਰਾਂ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਕੰਪਨੀਆਂ ਵੱਲੋਂ ਚੁਣਨਾ ਯਕੀਨਨ ਇਕ ਰਿਕਾਰਡ ਹੈ । ਸੀ ਜੀ ਸੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਦੱਸਿਆਂ ਕਿ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਦੀ ਚੋਣ ਵਿਸ਼ਵ ਪ੍ਰਸਿੱਧ ਆਡੋਬ ਸਿਸਟਮ ਇੰਡੀਆ ਲਿਮ, ਨਿਊਟੈਨਿਕਸ ਟੈਕਨੋਲੀਜ, ਗ੍ਰੋ ਇੰਡੀਆ ਲਿਮ, ਐਮ ਆਈ ਕਿਊ ਡਿਜੀਟਲ, ਬਿਰੀਲੋਅ, ਮਾਈ ਗਲਿਮ, ਟੂਡਲ, ਐਮ ਟੀ ਐਕਸ ਗਰੁੱਪ, ਜੈ ਐੱਸ ਡਬਲਿਊ ਗਰੁੱਪ, ਵਿਟਰੀਨਾ, ਨੋਕੀਆ ਸੋਲਿਊਸ਼ਨਜ਼, ਕੋਜ਼ੀਨੀਜ਼ੈਂਟ ਟੈਕਨੌਲੋਜ਼ੀ ਜਿਹੀਆਂ ਮਾਣਮੱਤੀਆਂ ਕੰਪਨੀਆਂ ਵਿਚ ਹੋਈ ਹੈ। 

ਜਦ ਕਿ ਹੁਣ ਤੱਕ ਵਿਪਰੋ, ਕੈਪਗੇਮਿਨੀ, ਆਈ.ਬੀ.ਐਮ, ਜ਼ੈੱਡ.ਐੱਸ ਐਸੋਸੀਏਟ, ਕਿਬਕਸ਼ਨ ਕੰਸਲਟਿੰਗ, ਮਾਈਂਡ ਟ੍ਰੀ ਲਿਮਟਿਡ, ਪਿਨਕਲ ਕੰਸਲਟੈਂਸੀ, ਡੈਸਨੈਕ ਗਰੁੱਪ, ਸਲਾਈਜ਼ਫਾਇਰ ਇੰਡਸਟਰੀਜ਼, ਆਈ.ਡੀ.ਐਫ.ਸੀ, ਫ਼ਸਟ ਬੈਂਕ, ਟੌਮੀ ਹਿਲਫੀਗਰ, ਜੇਰੋ ਐਜੂਕੇਸ਼ਨ, ਹਿੰਦੂਜਾ ਲੇਲੈਂਡ ਫਾਈਨੈਂਸ, ਡੀ.ਸੀ.ਬੀ ਬੈਂਕ, ਟੈੱਕ ਮਹਿੰਦਰਾ, ਵਰਤੂਸਾ, ਐੱਸ.ਯੂ.ਐਫ.ਆਈ, ਮਿ-ਸਿਗਮਾ, ਵੈਲੀ ਲੈਬਜ਼, ਇਨੋਵੇਸ਼ਨ ਮੈਨੇਜਮੈਂਟ, ਗ੍ਰੈਜਿੱਟੀ ਇੰਟਰਐਕਟਿਵ, ਬਿਰਲਾ ਸਾਫ਼ਟ, ਯੂਨਾਈਟਿਡ ਹੈਲਥ ਗਰੁੱਪ, ਐਨ.ਆਈ.ਆਈ.ਟੀ ਟੈਕਨੋਲੋਜੀਜ, ਜ਼ੈਨਸਰ ਜਿਹੀਆਂ ਵਿਸ਼ਵ ਪ੍ਰਸਿੱਧ ਕੰਪਨੀਆਂ ਵੱਲੋਂ ਵੀ ਵਿਦਿਆਰਥੀਆਂ ਨੂੰ ਆਫ਼ਰ ਲੈਟਰ ਦਿਤੇ ਗਏ ਹਨ।

ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਇਸ ਉਪਲਬਧੀ ਤੇ ਸਾਰੀ ਟੀਮ ਨੂੰ ਵਧਾਈ ਦਿੰਦੇ ਹੋਏ ਦੱਸਿਆਂ ਕਿ  ਇਸ ਵੱਕਾਰੀ ਐਵਾਰਡ ਮਿਲਣਾ ਮਾਣ ਦਾ ਸਬੱਬ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਸਨਮਾਨ ਇਸ ਗੱਲ ਨੂੰ ਯਕੀਨੀ ਬਣਾਉਦੇਂ ਹਨ ਕਿ ਅਸੀ ਆਪਣੇ ਹਰ ਇਕ ਵਿਦਿਆਰਥੀ ਦੇ ਬਿਹਤਰੀਨ ਭਵਿੱਖ ਲਈ ਕਿੰਨੇ ਸਮਰਪਿਤ ਹਾਂ। ਉਨ੍ਹਾਂ ਇਸ ਉਪਲਬਧੀ ਦਾ ਸਿਹਰਾ ਅਧਿਆਪਕਾਂ ਵੱਲੋਂ ਬਿਹਤਰੀਨ ਸਿੱਖਿਆਂ, ਵਿਦਿਆਰਥੀਆਂ ਨੂੰ ਦਿਤੀ ਜਾਣ ਵਾਲੀ ਪ੍ਰੈਕਟੀਕਲ ਜਾਣਕਾਰੀ, ਪਲੇਸਮੈਂਟ ਵਿਭਾਗ ਵੱਲੋਂ ਪ੍ਰੀ ਪਲੇਸਮੈਂਟ ਟਰੇਨਿੰਗ ਅਤੇ ਵਿਦਿਆਰਥੀਆਂ ਵੱਲੋਂ ਦਿਤੇ ਜਾ ਰਹੇ ਬਿਹਤਰੀਨ ਨਤੀਜਿਆਂ ਨੂੰ ਦਿੰਦੇ ਹੋਏ ਅਗਾਹ ਸਫਲਤਾ ਦੀਆਂ ਹੋਰ ਉਚਾਈਆਂ ਦੀ ਸੰਭਾਵਨਾ ਪ੍ਰਗਟ ਕੀਤੀ। ਇਸ ਖ਼ੁਸ਼ੀ ਦੇ ਮੌਕੇ ਤੇ ਮੈਨੇਜਮੈਂਟ ਵੱਲੋਂ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ।