ਸ਼੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਬਲਾਕ ਦੇ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਲੱਗਿਆ
5 Dariya News
ਸ਼੍ਰੀ ਚਮਕੌਰ ਸਾਹਿਬ 19-Jul-2022
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਕੜੌਨਾ ਕਲਾਂ ਵਿਖੇ ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਬਲਾਕ ਦੇ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਆਯੋਜਿਤ ਕੀਤਾ ਗਿਆ।ਇਸ ਸੈਮੀਨਾਰ ਦੀ ਰਸਮੀ ਸ਼ੁਰੂਆਤ ਲੈਕ: ਦਵਿੰਦਰ ਸਿੰਘ ਵਲੋਂ ਕੀਤੀ ਗਈ। ਉਨ੍ਹਾਂ ਨੇ ਸਕੂਲ ਪਹੁੰਚੇ ਅਧਿਆਪਕ ਸਾਹਿਬਾਨ ਨੂੰ ਜੀ ਆਇਆਂ ਨੂੰ ਆਖਿਆ।
ਇਸ ਸੈਮੀਨਾਰ ਵਿੱਚ ਸਾਇੰਸ ਅਤੇ ਮੈਥ ਦੇ ਕੁੱਲ 65 ਅਧਿਆਪਕਾਂ ਨੇ ਭਾਗ ਲਿਆ। ਇਸ ਟ੍ਰੇਨਿੰਗ ਵਿੱਚ ਅਧਿਆਪਕਾਂ ਨੂੰ ਕਿਰਿਆਵਾਂ ਅਧਾਰਿਤ ਪੜ੍ਹਾਈ ਕਰਵਾਈ ਗਈ। ਬਲਾਕ ਮੈਂਟਰ ਸਾਇੰਸ ਤੇਜਿੰਦਰ ਸਿੰਘ ਬਾਜ਼ ਨੇ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਪ੍ਰਦੀਪ ਸ਼ਰਮਾ, ਅਜੇ ਅਰੋੜਾ ਅਤੇ ਕੰਵਲਜੀਤ ਸਿੰਘ ਨੇ ਰਿਸੋਰਸ ਪਰਸਨ ਦੇ ਤੌਰ 'ਤੇ ਆਪਣੀ ਡਿਊਟੀ ਬਾਖੂਬੀ ਨਿਭਾਈ।
ਦੋਵੇਂ ਬਲਾਕਾਂ ਦੇ ਅਧਿਆਪਕਾਂ ਨੇ ਪੂਰੀ ਸ਼ਿੱਦਤ ਨਾਲ ਸੈਮੀਨਾਰ ਲਗਾਏ। ਅੰਤ 'ਤੇ ਚਾਰੋਂ ਬੀ ਐਮਜ਼ ਨੇ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਬਲਵੰਤ ਸਿੰਘ, ਡੀ.ਐਮ ਸਾਇੰਸ ਸਤਨਾਮ ਸਿੰਘ, ਡੀ.ਐਮ ਮੈਥ ਜਸਵੀਰ ਸਿੰਘ, ਸਪਨਾ ਅਤੇ ਬੀ.ਐਮ ਹਿੰਦੀ ਮਨਦੀਪ ਕੌਰ, ਭੁਪਿੰਦਰ ਸਿੰਘ ਦਾ ਉਚੇਚਾ ਧੰਨਵਾਦ ਕੀਤਾ।