5 Dariya News

ਵਿਸ਼ਵ ਸਕਿਲ ਡੇਅ ਤੇ ਪਲੇਸਮੈਂਟ ਕੈਂਪ ਦਾ ਆਯੋਜਨ

ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤੀ ਵਿੱਚ ਕੀਤੀ ਜਾਵੇਗੀ ਹਰ ਤਰ੍ਹਾਂ ਦੀ ਮੱਦਦ : ਡਾ.ਰੂਹੀ ਦੁੱਗ

5 Dariya News

ਫ਼ਰੀਦਕੋਟ 15-Jul-2022

ਵਿਸ਼ਵ ਸਕਿਲ ਡੇਅ ਨੂੰ ਸਮਰਪਿਤ ਅੱਜ ਸਕਿੱਲ ਡਿਵੈਲਪਮੈਂਟ ਅਤੇ ਰੁਜ਼ਗਾਰ ਉਤਪਤੀ ਵਿਭਾਗ ਵੱਲੋਂ ਸਥਾਨਕ ਰੈੱਡ ਕਰਾਸ ਭਵਨ ਵਿਖੇ ਬੇਰੁਜ਼ਗਾਰ ਅਤੇ ਸਕਿੱਲ ਪ੍ਰਾਪਤ ਕਰ ਚੁੱਕੇ ਸਿਖਿਆਰਥੀਆਂ ਨੂੰ  ਰੁਜ਼ਗਾਰ ਦੇਣ ਵਾਸਤੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ।  ਇਸ ਪਲੇਸਮੈਂਟ ਕੈਂਪ ਵਿਚ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਆਈ.ਏ.ਐਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ।ਇਸ ਮੌਕੇ ਉਨ੍ਹਾਂ ਵੱਖ ਵੱਖ ਅਦਾਰਿਆਂ  ਵਿੱਚ ਨੌਕਰੀ ਲਈ ਚੁਣੇ ਗਏ ਉਮੀਦਵਾਰਾਂ ਦੇ ਤਜਰਬਿਆਂ ਨੂੰ ਵੀ ਸੁਣਿਆ। ਇਸ ਮੌਕੇ ਏ.ਡੀ.ਸੀ.(ਜ)ਸ. ਰਾਜਦੀਪ ਸਿੰਘ ਬਰਾੜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕਿੱਲ ਡਿਵੈਲਪਮੈਂਟ ਵਿਭਾਗ ਤਿੰਨ ਮਹੀਨਿਆਂ ਦੀ ਟ੍ਰੇਨਿੰਗ ਦੌਰਾਨ ਉਮੀਦਵਾਰਾਂ ਵਿਚ ਗਰੁੱਪ ਡਿਸਕਸ਼ਨ ਦੀ ਭਾਵਨਾ ਪੈਦਾ ਕਰੇ ਤਾਂ ਜੋ ਉਹ ਆਪਣੀ ਰੁਚੀ  ਅਨੁਸਾਰ  ਕਾਰੋਬਾਰ ਕਰ ਸਕਣ। ਉਨ੍ਹਾਂ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਬੈਂਕਾਂ ਤੋਂ ਕਰਜ਼ਾ ਦਿਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ।  ਉਨ੍ਹਾਂ ਇਹ ਵੀ ਕਿਹਾ ਕਿ ਉਹ  ਉਮੀਦਵਾਰ ਜਿੰਨ੍ਹਾਂ ਨੂੰ ਨੌਕਰੀ ਨਹੀਂ ਮਿਲਦੀ ਉਹ ਆਪਣੇ ਸੈਲਫ ਹੈਲਪ ਗਰੁੱਪ ਬਣਾ ਕੇ ਆਪਣਾ ਕਾਰੋਬਾਰ ਕਰਨ ਜਿਸ ਵਿੱਚ ਸਬੰਧਤ ਵਿਭਾਗ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ।

 ਇਸ ਮੌਕੇ ਜ਼ਿਲ੍ਹਾ ਰੁਜ਼ਗਾਰ ਉਤਪਤੀ ਅਤੇ ਸਕਿੱਲ ਡਿਵੈਲਪਮੈਂਟ ਅਫਸਰ ਸ੍ਰੀ ਹਰਮੇਸ਼ ਕੁਮਾਰ ਨੇ ਦੱਸਿਆ ਕਿ ਅੱਜ ਦੇ ਇਸ ਪਲੇਸਮੈਂਟ ਕੈਂਪ ਵਿਚ ਕੁੱਲ ਛੇ ਕੰਪਨੀਆਂ ਵੱਲੋਂ ਹਿੱਸਾ ਲਿਆ ਗਿਆ ਅਤੇ ਵਿਸ਼ਵ ਸਕਿਲ ਡੇਅ ਨੂੰ ਸਮਰਪਿਤ ਪੰਜਾਬ ਸਕਿੱਲ ਡਿਵੈਲਮੈਂਟ ਮਿਸ਼ਨ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਅੱਜ ਇਸ ਕੈਂਪ ਲਈ ਵੱਖ ਵੱਖ ਸਕਿੱਲ ਸਟੈਰਾਂ ਦੇ ਕਰੀਬਨ 50 ਸਿਖਿਆਰਥੀਆਂ ਨੇ ਹਿੱਸਾ ਲਿਆ ਅਤੇ ਵੱਖ ਵੱਖ ਕੰਪਨੀਆਂ ਵਿੱਚ ਆਪਣੀ ਰੁਚੀ ਅਨੁਸਾਰ ਇੰਟਰਵਿਊ ਦਿੱਤੀ ਅਤੇ ਲਗਭਗ 25 ਸਿਖਿਆਰਥੀ ਸ਼ਾਰਟ ਲਿਸਟ ਕੀਤੇ ਗਏ। 

ਸਕਿੱਲ ਸੈਂਟਰ ਵਿੱਚ ਸਕਿੱਲ ਟ੍ਰੇਨਿੰਗ ਲੈ ਰਹੀਆਂ ਔਰਤਾਂ ਨੂੰ ਆਉਣ ਜਾਣ ਦੇ ਖਰਚੇ ਵਜੋਂ 2 ਲੱਖ 61 ਹਜ਼ਾਰ ਰੁਪਏ ਟਰਾਂਸਫਰ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਮੈਨੇਜਰ ਸ੍ਰੀਮਤੀ ਗਗਨ ਸ਼ਰਮਾ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ। ਇਸ ਮੌਕੇ ਸ੍ਰੀਮਤੀ ਨੀਤੂ ਰਾਣੀ ਪਲੇਸਮੈਂਟ ਅਫਸਰ, ਸ੍ਰੀ ਵਿਸ਼ਾਲ ਚਾਵਲਾ ਕੇਅਰ ਕਾਉਂਸਲਰ, ਐਮ.ਜੀ.ਐਨ.ਐਫ ਗੁਰਗੀਤ ਭੋਗਲ  ਤੋ ਇਲਾਵਾ ਵੱਖ ਵੱਖ ਕੰਪਨੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।