5 Dariya News

ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਸੀ ਜੀ ਸੀ ਝੰਜੇੜੀ ਕੈਂਪਸ ਵਿਚ ਪ੍ਰਵਾਸੀ ਭਾਰਤੀ ਵਿਆਹ ਸਬੰਧੀ ਕੌਮੀ ਜਾਗਰੂਕਤਾ ਸੈਮੀਨਾਰ

ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਾਈਸ ਚਾਂਸਲਰ ਪ੍ਰੋ: ਅਰਵਿੰਦ ਸਮੇਤ ਕਈ ਹਸਤੀਆਂ ਨੇ ਕੀਤੀ ਸ਼ਿਰਕਤ

5 Dariya News

ਮੋਹਾਲੀ 11-Jul-2022

ਪੰਜਾਬ ਵਿਚ ਪ੍ਰਵਾਸੀ ਭਾਰਤੀਆਂ ਨਾਲ ਵਿਆਹ ਕਰਾਉਣ ਦੀ ਮੌਜੂਦਾ ਸਥਿਤੀ ਅਤੇ ਪ੍ਰਚਾਰ ਨੂੰ ਦੇਖਦੇ ਹੋਏ  ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਸਹਿਯੋਗ ਨਾਲ ਇਕ ਰੋਜ਼ਾ ਕੌਮੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਝੰਜੇੜੀ ਕੈਂਪਸ ਦੇ ਆਡੀਟੋਰੀਅਮ ਵਿਚ  ਪ੍ਰਵਾਸੀ ਭਾਰਤੀ ਵਿਆਹ : ਕੀ ਕਰਨਾ ਅਤੇ ਨਾ ਕਰਨਾ ਵਿਸ਼ੇ ਤੇ ਰੱਖੇ ਗਏ ਇਸ ਸੈਮੀਨਾਰ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਗਿਆ।

ਇਸ ਦੌਰਾਨ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸਰਮਾ,  ਕੁਲਦੀਪ ਸਿੰਘ ਧਾਲੀਵਾਲ ਪੇਂਡੂ ਵਿਕਾਸ ਅਤੇ ਪੰਚਾਇਤਾਂ, ਪਸੂ ਪਾਲਨ, ਮੱਛੀ ਪਾਲਨ, ਡੇਅਰੀ ਵਿਕਾਸ ਅਤੇ ਪ੍ਰਵਾਸੀ ਭਾਰਤੀ ਮਾਮਲੇ ਦੇ ਮੰਤਰੀ, ਪੰਜਾਬ ਸਰਕਾਰ, ਪ੍ਰੋ: ਅਰਵਿੰਦ, ਉਪ ਕੁਲਪਤੀ ਪ੍ਰੋ. , ਪੰਜਾਬੀ ਯੂਨੀਵਰਸਿਟੀ ਦੇ  ਵਾਈਸ ਚਾਂਸਲਰ ਪ੍ਰੋ. ਅਰਵਿੰਦ, ਮੀਤਾ ਰਾਜੀਵਲਿਚਨ, ਆਈ.ਏ.ਐੱਸ., ਮੈਂਬਰ ਸਕੱਤਰ  ਸਮੇਤ ਵੱਡੀ ਗਿਣਤੀ ਵਿਚ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ। 

ਇਸ ਦੇ ਇਲਾਵਾ ਸੂਬੇ ਦੇ ਵੱਖ ਵੱਖ ਪਿੰਡਾਂ ਦੀ ਪੰਚਾਇਤਾਂ, ਇਲਾਕਾ ਨਿਵਾਸੀ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। ਸੈਮੀਨਾਰ ਦੌਰਾਨ  ਉੱਘੀਆਂ ਸ਼ਖ਼ਸੀਅਤਾਂ ਵੱਲੋਂ ਸਾਂਝੇ ਤੌਰ 'ਤੇ ਫ਼ਰਜ਼ੀ ਵਿਆਹਾਂ ਦੇ ਜਾਲ ਵਿਚ ਫਸੀਆਂ ਪੰਜਾਬ ਦੀਆਂ ਲੜਕੀਆਂ ਦੀਆਂ ਮੁਸ਼ਕਲਾਂ ਬਾਰੇ ਗੱਲ ਕੀਤੀ।ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸਰਮਾ ਨੇ ਔਰਤਾਂ ਦੀ ਸੁਰੱਖਿਆ ਸਬੰਧੀ ਲੋੜੀਦੇ ਕਦਮ ਚੁੱਕਣ ਤੇ ਚਰਚਾ ਕੀਤੀ। 

ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਸੈਟਲ ਕਰਨ ਦੀ ਤਾਂਘ ਵਿਚ ਐਨ ਆਰ ਆਈ  ਲਾੜੇ-ਲਾੜੀਆਂ ਨਾਲ ਆਪਣੇ ਬੱਚਿਆਂ ਦੇ ਵਿਆਹਾਂ ਦੇ ਕਰਨ ਜਾਂ ਨਾ ਕਰਨ ਦੀ ਸੋਚ ਨੂੰ ਪੈਦਾ ਕਰਦੇ ਹੋਏ ਇਸ ਦੇ ਲੰਬੇ ਸਮੇਂ ਵਿਚ ਪੈਣ ਵਾਲੇ ਪ੍ਰਭਾਵਾਂ ਪ੍ਰਤੀ ਵੀ ਮਾਪਿਆਂ ਨੂੰ ਜਾਗਰੂਕ ਹੋਣ ਲਈ ਕਿਹਾ ।  

ਰੇਖਾ ਸ਼ਰਮਾ ਨੇ ਅਕਸਰ ਪਰਦੇਸੀ ਦੇਸ ਵਿਚ ਘਰ ਤੋਂ ਦੂਰ 'ਅਲੱਗ-ਥਲੱਗ' ਹੋਣ, ਭਾਸ਼ਾ ਦੀਆਂ ਰੁਕਾਵਟਾਂ, ਸੰਚਾਰ ਦੀਆਂ ਸਮੱਸਿਆਵਾਂ, ਸਥਾਨਕ ਅਪਰਾਧਿਕ ਨਿਆਂ, ਪੁਲਿਸ ਅਤੇ ਕਾਨੂੰਨੀ ਪ੍ਰਣਾਲੀ ਬਾਰੇ ਸਹੀ ਜਾਣਕਾਰੀ ਦੀ ਘਾਟ ਦਾ ਸਾਹਮਣਾ ਕਰਨ ਵਾਲੇ ਕਈ ਕੇਸਾਂ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਇਸ ਦੇ ਵਧਦੇ ਜੋਖਮਾਂ ਬਾਰੇ ਗੱਲ ਕੀਤੀ।

ਕੁਲਦੀਪ ਸਿੰਘ ਧਾਲੀਵਾਲ, ਮੰਤਰੀ, ਪੇਂਡੂ ਵਿਕਾਸ ਅਤੇ ਪੰਚਾਇਤਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਕੜਿਆਂ ਅਨੁਸਾਰ  ਹਰ ਮਹੀਨੇ 2000 ਤੋਂ ਵੱਧ ਔਰਤਾਂ ਨੂੰ ਵਿਦੇਸ਼ ਜਾਣ ਲਈ ਬੇਰਹਿਮੀ ਨਾਲ ਕੁੱਟਿਆ ਜਾਂਦਾ ਹੈ ਜਾਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਉਸ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਕੇਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਵੱਲੋਂ ਵੀ ਕਈ ਕਦਮ ਚੁੱਕੇ ਜਾ ਰਹੇ ਹਨ। ਜਿਸ ਨਾਲ ਨਕਲੀ ਵਿਦੇਸ਼ੀ ਲਾੜਿਆਂ ਨੂੰ ਨਕੇਲ ਪਾਈ ਜਾ ਸਕੇ।

ਕੈਬਿਨੇਟ ਮੰਤਰੀ ਨੇ ਸੂਬੇ ਦੇ ਹਰ ਮਾਪੇ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਵੀ ਇਸ ਗੱਲ ਦਾ ਧਿਆਨ ਰੱਖਣ ਲਈ ਉਨ੍ਹਾਂ ਨੂੰ ਆਪਣੇ ਲਈ ਨਿਆਂ ਲੈਣ ਲਈ ਥਾਣੇ ਕਚਹਿਰੀ ਨਾ ਜਾਣਾ ਪਵੇ। ਇਸ ਲਈ ਪਹਿਲਾਂ ਤੋਂ ਹੀ ਜਾਗਰੂਕ ਹੁੰਦੇ ਹੋਏ ਵਿਦੇਸ਼ੀ ਲਾੜਿਆਂ ਦੀ ਪਿਛਲੀ ਜ਼ਿੰਦਗੀ ਦੀ ਪੂਰੀ ਜਾਣਕਾਰੀ ਰੱਖੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਆਪਣੀਆਂ ਧੀਆਂ ਨੂੰ ਬਿਹਤਰੀਨ ਸਿੱਖਿਆਂ ਦਿੰਦੇ ਹੋਏ ਆਪਣੇ ਲਈ ਸਹੀ ਜੀਵਨ ਸਾਥੀ ਚੁਣਨ ਅਤੇ ਸੰਤੋਖ ਨਾਲ ਜੀਵਨ ਬਤੀਤ ਕਰਨ ਦੇ ਯੋਗ ਬਣਾਉਣਾ ਦੀ ਲੋੜ ਤੇ ਜ਼ੋਰ ਦਿਤਾ।  

ਇਸ ਮੌਕੇ ਤੇ ਪੰਜਾਬੀ ਯੂਨੀਵਰਸਿਟੀ ਦੇ  ਵਾਈਸ ਚਾਂਸਲਰ ਪ੍ਰੋ. ਅਰਵਿੰਦ, ਮੀਤਾ ਰਾਜੀਵਲਿਚਨ, ਆਈ.ਏ.ਐੱਸ., ਮੈਂਬਰ ਸਕੱਤਰ  ਨੇ ਵੀ ਵਿਦੇਸ਼ੀ ਵਿਆਹਾਂ ਦੇ ਫ਼ਾਇਦੇ ਨੁਕਸਾਨ ਸਬੰਧੀ ਅਹਿਮ ਨੁਕਤੇ ਸਾਂਝੇ ਕੀਤੇ।ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਸਭ ਆਈਆਂ ਸ਼ਖ਼ਸੀਅਤਾਂ ਵੱਲੋਂ ਸਬੰਧਿਤ ਵਿਸ਼ੇ ਤੇ ਦਿਤੀ ਜਾਣਕਾਰੀ ਲਈ ਧੰਨਵਾਦ ਕਰਦੇ ਹੋਏ ਇਸ ਸੈਮੀਨਾਰ ਤੋਂ ਸਿੱਖਦੇ ਹੋਏ ਮਾਪਿਆਂ ਨੂੰ ਜਾਗਰੂਕ ਹੋਣ ਲਈ ਕਿਹਾ। 

ਪ੍ਰੈਜ਼ੀਡੈਂਟ ਧਾਲੀਵਾਲ ਨੇ  ਕਿਹਾ ਕਿ ਅਸੀਂ ਭਵਿੱਖ ਵਿਚ ਵੀ ਆਪਣੇ ਲੋਕਾਂ ਲਈ ਅਜਿਹੇ ਸਮਝਦਾਰ ਸੈਮੀਨਾਰਾਂ ਦਾ ਆਯੋਜਨ ਕਰਦੇ ਰਹਾਂਗੇ ਅਤੇ ਸਾਡੇ ਭਾਈਚਾਰੇ ਵਿਚ ਸਕਾਰਾਤਮਿਕ ਬਦਲਾਅ ਲਿਆਵਾਂਗੇ। ਜਿਸ ਨਾਲ ਅਣਗਿਣਤ ਲੜਕੀਆਂ ਦੀਆਂ ਜਾਨਾਂ ਬਚਾਉਂਦੇ ਹੋਏ ਨੌਜਵਾਨਾਂ ਨੂੰ ਸਹੀ ਸੇਧ ਦਿਤੀ ਜਾ ਸਕੇ।  ਅਖੀਰ ਵਿਚ ਮੈਨੇਜਮੈਂਟ ਵੱਲੋਂ ਆਈਆਂ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ।

ਫ਼ੋਟੋ ਕੈਪਸ਼ਨ- ਸੀ ਜੀ ਸੀ ਝੰਜੇੜੀ ਕੈਂਪਸ ਵਿਚ ਪ੍ਰਵਾਸੀ ਭਾਰਤੀ ਵਿਆਹ ਸਬੰਧੀ ਸੈਮੀਨਾਰ ਵਿਚ ਹਿੱਸਾ ਲੈਦੇ ਬੁੱਧੀਜੀਵੀ।