5 Dariya News

ਸਿਹਤ ਵਿਭਾਗ ਵੱਲੋਂ ਅੱਜ "ਵਿਸ਼ਵ ਜੂਨੋਸਿਸ ਦਿਵਸ " ਮਨਾਇਆ ਗਿਆ

5 Dariya News

ਲੁਧਿਆਣਾ 06-Jul-2022

ਸਿਵਲ ਸਰਜਨ ਲੁਧਿਆਣਾ ਡਾ.ਐਸ.ਪੀ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ "ਵਿਸ਼ਵ ਜੂਨੋਸਿਸ ਦਿਵਸ " ਮਨਾਇਆ ਗਿਆ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਗੁਰੂ ਅੰਗਦ ਦੇਵ ਯੂਨਿਵਰਸਿਟੀ ਲੁਧਿਆਣਾ ਦੇ ਵੈਟਨਰੀ ਹਸਪਤਾਲ ਵਿਖੇ ਡਾਇਰੈਕਟਰ ਡਾ.ਜਤਿੰਦਰ ਪਾਲ ਸਿੰਘ ਗਿੱਲ ਅਤੇ ਡਾ. ਜ਼ਸਬੀਰ ਸਿੰਘ ਬੇਦੀ ਦੇ ਸਹਿਯੋਗ ਨਾਲ ਸਿਵਲ ਸਰਜਨ ਦਫਤਰ ਤੋ ਡਾ.ਰਮਨਪ੍ਰੀਤ ਕੋਰ ਜਿਲ੍ਹਾ ਐਪੀਡੀਮੋਲੋਜਿਸਟ (ਆਈ.ਡੀ.ਐਸ.ਪੀ) ਨੇ ਜਾਨਵਰਾਂ ਤੋ ਮਨੁੱਖ ਨੂੰ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇ ਕਿ ਹਲਕਾਅ, ਸਵਾਇਨ ਫਲੂ, ਬਰੁਸਲੋਸੀਸ, ਲੈਪਟੋਪਾਇਰੋਸੀਸ, ਟੀ.ਬੀ, ਡਾਇਰੀਆਂ ਆਦਿ ਬਾਰੇ ਹਸਪਤਾਲ ਵਿਖੇ ਆਪਣੇ ਪਾਲਤੂ ਜਾਨਵਰਾਂ ਨੂੰ ਲੈ ਕੇ ਪਹੁੰਚੇ ਆਮ ਲੋਕਾਂ ਨੂੰ ਦੱਸਿਆ ਕਿ ਜੇਕਰ ਘਰ ਵਿੱਚ ਪਾਲਤੂ ਜਾਨਵਰਾਂ ਵਿੱਚ ਉਪਰੋਕਤ ਬਿਮਾਰੀਆਂ ਦੇ ਲੱਛਣ ਨਜ਼ਰ ਆਉਦੇ ਹਨ ਤਾਂ ਤੁਰੰਤ ਉਨ੍ਹਾਂ ਪਾਲਤੂ ਜਾਨਵਰਾਂ ਨੂੰ ਨੇੜੇ ਦੇ ਪਸ਼ੂ ਹਸਪਤਾਲ ਵਿਖੇ ਉਨ੍ਹਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

 ਪਾਲਤੂ ਜਾਨਵਰਾਂ ਨੂੰ ਖੁਰਾਕ ਅਤੇ ਦਵਾਈ ਦੇਣ ਤੋ ਬਾਅਦ ਤੁਰੰਤ ਸਾਨੂੰ ਆਪਣੇ ਹੱਥ ਸਾਫ ਕਰਨੇ ਚਾਹੀਦੇ ਹਨ ਅਤੇ ਪੂਰਾ ਪੱਕਿਆ ਹੋਇਆ ਭੋਜਨ ਹੀ ਖਾਣਾ ਚਾਹੀਦਾ ਹੈ।ਡਾਕਟਰ ਦੀ ਸਲਾਹ ਮੁਤਾਬਿਕ ਸਾਨੂੰ ਸਮੇਂ ਸਮੇਂ 'ਤੇ ਉਨ੍ਹਾਂ ਦਾ ਟੀਕਾਕਰਨ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਵੈਟਨਰੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਵੀ ਆਮ ਲੋਕਾਂ ਨੂੰ ਸਬੋਧਨ ਕਰਦੇ ਹੋਏ ਜਾਨਵਾਰਾਂ ਤੋ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ ਲਈ ਨੇੜੇ ਦੇ ਪਸ਼ੁ ਹਸਪਤਾਲ ਵਿਖੇ ਜਾਂਚ ਕਰਵਾਉਣ ਦੀ ਸਲਾਹ ਦਿੱਤੀ।ਇਸ ਮੌਕੇ ਵੈਟਰਨਰੀ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਅਤੇ ਵੱਖ ਵੱਖ ਵਿਭਾਗਾਂ ਤੋ ਆਏ ਮਾਹਿਰਾਂ ਨਾਲ ਵਿਸ਼ਵ ਜੂਨੋਸਿਸ ਦਿਵਸ ਮੌਕੇ ਵਿਸ਼ੇਸ਼ ਤੌਰ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਡਾ.ਅਜੈ ਕੁਮਾਰ, ਡਾ. ਵਿਕਰਮ ਸੈਣੀ ਅਤੇ ਡਾ. ਅਨਿਲ ਜੈਸਵਾਲ ਵੀ ਹਾਜ਼ਰ ਸਨ।