5 Dariya News

ਡੇਂਗੂ ਦਾ ਲਾਰਵਾ ਮਿਲਣ ਤੇ ਕੀਤੇ ਜਾਣ ਚਲਾਨ : ਡਿਪਟੀ ਕਮਿਸ਼ਨਰ ਪਰਨੀਤ ਕੌਰ ਸ਼ੇਰਗਿੱਲ

5 Dariya News

ਫਤਹਿਗੜ੍ਹ ਸਾਹਿਬ 06-Jul-2022

ਜ਼ਿਲੇ ਅੰਦਰ ਡੇਂਗੂ ਦੇ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਪਰਨੀਤ ਕੌਰ ਸ਼ੇਰਗਿੱਲ ਨੇ ਜ਼ਿਲ੍ਹੇ ਦੇ ਸਿਹਤ ਵਿਭਾਗ ਸਮੇਤ ,ਸਥਾਨਕ ਸਰਕਾਰਾਂ  ,ਕਿਰਤ ਤੇ ਰੋਜ਼ਗਾਰ ,ਬਲਾਕ ਵਿਕਾਸ ਤੇ  ਪੰਚਾਇਤੀ  ,ਜਲ ਸਪਲਾਈ ਸੈਨੀਟੇਸ਼ਨ ਤੇ ਸੀਵਰੇਜ ਬੋਰਡ ਅਤੇ  ਸਿੱਖਿਆ  ਆਦਿ ਵਿਭਾਗਾਂ ਦੀ ਜ਼ਰੂਰੀ ਮੀਟਿੰਗ ਬੁਲਾਈ । ਇਸ ਮੀਟਿੰਗ ਵਿੱਚ ਕਾਰਜਕਾਰੀ ਸਿਵਲ ਸਰਜਨ ਡਾ ਜਗਦੀਸ਼ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਡੇਂਗੂ ਦੇ 30 ਕੇਸ ਪਾਜ਼ੇਟਿਵ ਨਿਕਲ ਚੁੱਕੇ ਹਨ ਜਿਨ੍ਹਾਂ ਵਿਚ  ਸਭ ਤੋਂ ਵੱਧ 24 ਕੇਸ ਪਿੰਡ ਮਛਰਾਏ ਖੁਰਦ ਵਿਖੇ ਨਿਕਲੇ ਹਨ ਤੇ ਪਿੰਡ ਤੰਦਾ ਬੱਧਾ 1 ਖਨਿਆਣ  1 ਅਤੇ  ਅਮਲੋਹ ਦੇ ਸ਼ਹਿਰੀ ਖੇਤਰ ਵਿੱਚ 04 ਕੇਸ ਪਾਜ਼ੇਟਿਵ ਆਏ ਹਨ ।

ਡੇਂਗੂ ਦੀ ਇਸ ਐਪੀਡੈਮਿਕ ਨੂੰ ਗੰਭੀਰਤਾ ਨਾਲ ਲੈਂਦਿਆਂ  ਡਿਪਟੀ ਕਮਿਸ਼ਨਰ ਪ੍ਰਨੀਤ ਸ਼ੇਰਗਿੱਲ ਨੇ ਸਾਰੇ ਵਿਭਾਗਾਂ ਨੂੰ ਡੇਂਗੂ ਵਿਰੋਧੀ ਗਤੀਵਿਧੀਆਂ ਤੇਜ਼ ਕਰਨ ਅਤੇ ਇਸ ਕੰਮ ਵਿੱਚ  ਇੱਕ ਦੂਜੇ ਨਾਲ ਸਹਿਯੋਗ ਦੇਣ ਦੀ ਹਦਾਇਤ ਕਰਦਿਆਂ ਕਿਹਾ ਕਿ  ਉਹ ਡੇਂਗੂ ਸਬੰਧੀ ਆਪੋ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣਾ ਯਕੀਨੀ ਬਣਾਉਣ । ਉਨ੍ਹਾਂ ਕਿਹਾ ਕਿ ਡੇਂਗੂ ਦਾ ਲਾਰਵਾ ਮਿਲਣ ਵਾਲੇ ਘਰਾਂ ਦੇ ਚਲਾਨ ਕੀਤੇ ਜਾਣ ਤੇ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕੀਤਾ ਜਾਵੇ ਅਤੇ ਅਫੈਕਟਿਡ ਏਰੀਏ ਵਿਚ ਲਗਾਤਾਰ ਫੌਗਿੰਗ ਕਰਵਾਈ ਜਾਵੇ ।

ਉਨ੍ਹਾਂ ਕਿਹਾ ਕਿ ਮੱਛਰ ਦਾ ਲਾਰਵਾ ਲੱਭਣ ਲਈ ਸਕੂਲਾਂ ਅਤੇ ਹੋਰ ਸਰਕਾਰੀ ਬਿਲਡਿੰਗਾਂ ਦਾ ਵੀ ਸਰਵੇ ਕੀਤਾ ਜਾਵੇ ਅਤੇ ਡੇਂਗੂ ਦੇ ਪ੍ਰਕੋਪ ਤੋਂ ਬਚਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ ।ਉਨ੍ਹਾਂ ਇਹ ਵੀ ਕਿਹਾ ਕਿ ਇਸ ਕੰਮ ਵਿਚ ਕੋਈ ਕੁਤਾਹੀ ਨਾ ਕੀਤੀ ਜਾਵੇ ਅਤੇ  ਡੇਂਗੂ ਵਿਰੋਧੀ ਗਤੀਵਿਧੀਆਂ ਨੂੰ ਉਚੇਚੇ ਢੰਗ ਨਾਲ ਚਲਾਉਣ ਲਈ ਸਾਰੇ ਵਿਭਾਗ ਮਿਲ ਕੇ ਇਕ ਪ੍ਰਭਾਵੀ ਨੀਤੀ ਤਿਆਰ ਕਰਨਾ  ਯਕੀਨੀ ਬਣਾਉਣ ਇਸ ਸੰਬੰਧੀ ਕੀਤੀਆਂ ਕਾਰਵਾਈਆਂ ਦੀ ਰਿਪੋਰਟ ਆਪਸ ਵਿੱਚ ਸਾਂਝੀ  ਕੀਤੀ ਜਾਵੇ । 

ਇਸ ਮੌਕੇ ਤੇ ਕਾਰਜਕਾਰੀ ਸਿਵਲ ਸਰਜਨ ਡਾ ਜਗਦੀਸ਼ ਸਿੰਘ, ਜ਼ਿਲ੍ਹਾ ਸਿਹਤ ਅਫਸਰ ਡਾ ਨਵਜੋਤ ਕੌਰ, ਜ਼ਿਲ੍ਹਾ ਐਪੀਡਮੋਲੋਜਿਸਟ ਡਾ ਗੁਰਪ੍ਰੀਤ ਕੌਰ ,ਸਹਾਇਕ  ਮਲੇਰੀਆ ਅਫਸਰ ਦਲਬੀਰ ਸਿੰਘ ,ਨਰਿੰਦਰ ਸਿੰਘ ਸਿਹਤ ਇੰਸਪੈਕਟਰ ਇੰਦਰਜੀਤ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।