5 Dariya News

ਸੀ ਜੀ ਸੀ ਝੰਜੇੜੀ ਕੈਂਪਸ ਵਿਚ ਫਿਨਟੈਂਕ ਅਤੇ ਵਿੱਤੀ ਬਲਾਕ ਚੇਨ 'ਤੇ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ

ਵੱਖ ਵੱਖ ਅਦਾਰਿਆਂ ਦੇ ਸਿੱਖਿਆਂ ਸ਼ਾਸਤਰੀਆਂ ਨੇ ਉਦਯੋਗਿਕ ਖੇਤਰ ਵਿਚ ਬਿਹਤਰੀਨ ਵਿਕਾਸ ਦੇ ਮੌਕਿਆਂ ਤੇ ਕੀਤੀ ਚਰਚਾ

5 Dariya News

ਮੋਹਾਲੀ 04-Jul-2022

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਉਦਯੋਗਿਕ ਖੇਤਰ ਵਿਚ ਆ ਰਹੇ ਬਦਲਾਵਾਂ ਅਤੇ ਬਿਹਤਰੀਨ ਵਿਕਾਸ ਤੇ ਚਰਚਾ ਕਰਨ ਲਈ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਫਿਨਟੈਂਕ ਐਂਡ ਬਲਾਕ ਚੇਨ ਐਸੋਸੀਏਸ਼ਨ, ਕੈਮਬ੍ਰਿਜ, ਅਮਰੀਕਾ ਦੇ ਸਹਿਯੋਗ ਨਾਲ ਕਰਵਾਏ ਗਏ ਫਿਨਟਂੈਕ ਅਤੇ ਫਾਈਨੈਂਸ਼ੀਅਲ ਬਲਾਕ ਚੇਨ - ਫਿਨਟੈਂਕ ਟੈਕ ਸਪੇਸ ਵਿਸ਼ੇ ਤੇ ਰੱਖੇ ਇਸ ਪੰਜ ਦਿਨਾਂ ਪ੍ਰੋਗਰਾਮ ਵਿਚ ਸਿੱਖਿਆਂ ਜਗਤ ਦੇ ਬੁੱਧੀਜੀਵੀਆਂ ਨੇ ਸਬੰਧਿਤ ਵਿਸ਼ੇ ਤੇ ਚਰਚਾ ਕੀਤੀ।

ਪਹਿਲੇ ਦਿਨ ਡਾ.ਨੀਰਜ ਸਰਮਾ, ਐਗਜ਼ੀਕਿਊਟਿਵ ਡਾਇਰੈਕਟਰ,ਸੀ ਜੀ ਸੀ ਝੰਜੇੜੀ, ਡਾ. ਵਿਸਾਲ ਸਾਗਰ,ਡਾਇਰੈਕਟਰ, ਚੰਡੀਗੜ੍ਹ ਸਕੂਲ ਆਫ਼ ਬਿਜ਼ਨਸ, ਡਾ. ਭੁਪਿੰਦਰ ਸਿੰਘ, ਐਸੋਸੀਏਟ ਡਾਇਰੈਕਟਰ, ਚੰਡੀਗੜ੍ਹ ਲਾਅ ਕਾਲਜ, ਡਾ. ਸਿੰਧੂ ਭਾਸਕਰ, ਚੇਅਰਮੈਨ ਅਤੇ ਸੰਸਥਾਪਕ, ਈ ਐੱਸ ਟੀ ਗਰੁੱਪ, ਜੋ ਕਿ ਬੋਸਟਨ ਕੈਮਬ੍ਰਿਜ ਵਿਚ ਸਫਲ ਉੱਦਮੀ ਵੀ ਹਨ ਸਮੇਤ ਕਈ ਬੁੱਧੀ ਜੀਵੀਆਂ ਨੇ ਫਿਨਟੈਂਕ ਅਤੇ ਸ਼ਮੂਲੀਅਤ ਵਰਗੇ ਵਿਸ਼ਿਆਂ 'ਤੇ ਚਰਚਾ ਕੀਤੀ । ਦੂਜੇ ਦਿਨ ਦਾ ਟੌਪਿਕ ਬਲਾਕ ਚੇਨ, ਟੈਕਸ ਅਤੇ ਕਰਿਪਿਟੋ ਕਰੰਸੀ ਦੇ ਟੈਕਸ ਤੇ ਚਰਚਾ ਕੀਤੀ ਗਈ।

ਤੀਜੇ ਦਿਨ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਇਨ ਫਾਈਨਾਂਸ ਵਿਸੇ ਤੇ ਮੁੱਖ ਬੁਲਾਰੇ ਅਨੁਰਾਗ ਰੰਜਨ, ਸਿੰਗਾਪੁਰ ਦੀ ਟੈਲੀਕਾਮ ਕੰਪਨੀ ਜਿੰਗ ਮੋਬਾਈਲ ਦੇ ਸੀ ਟੀ ਓ ਤੇ ਸਬੰਧਿਤ ਵਿਸ਼ੇ ਤੇ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਅਨੁਰਾਗ ਰੰਜਨ ਦੀ ਕੰਪਨੀ ਭਾਰਤ ਵਿਚ ਰੋਬੋਟਿਕਸ ਵਿਚ ਭਾਰਤ ਵਿਚ ਕੰਮ ਕਰ ਰਹੀ ਹੈ। ਚੌਥੇ ਦਿਨ ਦਾ ਵਿਸ਼ਾ ਬਲਾਕ ਚੈਨ ਅਤੇ ਰੈਗਟੈਂਕ ਅਤੇ ਸਰਕਾਰ ਦੀ ਕ੍ਰਿਪਟੋ ਕਰੰਸੀ ਪਾਲਿਸੀ ਵਿਸੇ ਤੇ ਚਰਚਾ ਹੋਈ। ਜਿਸ ਵਿਚ ਵਿਚ ਸਕਿੱਲ ਇਨੇਬਲ, ਬੋਸਟਨ, ਅਮਰੀਕਾ ਦੇ ਸਹਿ ਸੰਸਥਾਪਕ ਸ਼ੇਖਰ ਤਿਰੁਮਲਾਈ ਮੁੱਖ ਬੁਲਾਰੇ ਸਨ। 

ਇਸ ਤੋਂ ਬਾਅਦ ਨੋਬਲ ਪੁਰਸਕਾਰ ਦੇ ਨਾਮਜ਼ਦ ਅਤੇ ਮਸ਼ਹੂਰ ਲੇਖਕ ਪ੍ਰੋ ਡਾ. ਮਿਲਾਨ ਕ੍ਰਜਨਕ, ਯੂਰਪੀਅਨ ਸੈਂਟਰ ਫ਼ਾਰ ਪੀਸ ਐਂਡ ਡਿਵੈਲਪਮੈਂਟ, ਸੰਯੁਕਤ ਰਾਸ਼ਟਰ ਵਿਚ ਪ੍ਰਬੰਧਨ ਦੇ ਖੇਤਰ ਵਿਚ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਸੰਬਧਿਤ ਵਿਸ਼ੇ ਤੇ ਅਹਿਮ ਚਰਚਾ ਕੀਤੀ। ਆਖ਼ਰੀ ਦਿਨ ਚਰਚਾ ਦਾ ਵਿਸ਼ਾ ਬਲਾਕ ਚੈਨ ਅਤੇ ਰੈਗਟੇਕ ਅਤੇ ਕ੍ਰਿਪਟੋ ਕਰੰਸੀ ਤੇ ਭਵਿੱਖ ਦੀਆਂ ਸਰਕਾਰੀ ਨੀਤੀਆਂ ਸਨ । ਜਿਸ ਦੇ ਮੁੱਖ ਬੁਲਾਰੇ ਕੁਸਾਂਕ ਸਿੰਧੂ, ਪਾਰਟਨਰ, ਸਿੰਗਮਾ ਚੈਂਬਰਜ, ਐਡਵੋਕੇਟ ਅਤੇ ਸਾਲਿਸਟਰ ਸਨ। ਇਸ ਦੌਰਾਨ ਹੋਰ ਕਈ ਬੁੱਧੀਜੀਵੀਆਂ ਨੇ ਇਸ ਵਿਸ਼ੇ ਤੇ ਚਰਚਾ ਕਰਦੇ ਹੋਏ ਅਧਿਆਪਕਾਂ ਨਾਲ ਅਹਿਮ ਚਰਚਾ ਕੀਤੀ।

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਅੱਜ ਦੇ ਸਮੇਂ ਵਿਚ ਕੌਮਾਂਤਰੀ ਪੱਧਰ ਤੇ ਜਿੱਥੇ ਤਕਨੀਕ ਅਤੇ ਮੈਨੇਜਮੈਂਟ ਵਿਚ ਰੋਜ਼ਾਨਾ ਕ੍ਰਾਂਤੀਕਾਰੀ ਬਦਲਾਓ ਆ ਰਹੇ ਹਨ।ਜਿਸ ਦੇ ਚੱਲਦਿਆਂ ਵਿੱਦਿਅਕ ਅਦਾਰਿਆਂ ਨੂੰ ਵੀ ਆਪਣੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅੱਪ ਟੂ ਡੇਟ ਰੱਖਣਾ ਜ਼ਰੂਰੀ ਹੋ ਜਾਂਦਾ ਹੈ।ਜਦ ਕਿ ਇਸ ਤਰਾਂ ਦੇ ਐੱਫ.ਡੀ.ਪੀ ਆਯੋਜਨ ਕੌਮਾਂਤਰੀ ਵਪਾਰਿਕ ਭਵਿੱਖ ਅਤੇ ਉਸ ਦੀ ਮਹੱਤਤਾ ਤੇ ਅਹਿਮ ਜਾਣਕਾਰੀ ਸਾਂਝਾ ਕਰਦੇ ਹੋਏ ਅੱਪ ਟੂ ਡੇਟ ਹੋਣ ਵਿਚ ਸਹਾਈ ਹੋ ਨਿੱਬੜਦੇ ਹਨ। ਅਖੀਰ ਵਿਚ ਮੈਨੇਜਮੈਂਟ ਵੱਲੋਂ ਕੌਮਾਂਤਰੀ ਬੁੱਧੀਜੀਵੀਆਂ ਅਤੇ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ।