5 Dariya News

ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ‘ਖਾਓ ਪੀਓ ਐਸ਼ ਕਰੋ’

5 Dariya News

ਚੰਡੀਗੜ੍ਹ 29-Jun-2022

ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ‘ਖਾਓ ਪੀਓ ਐਸ਼ ਕਰੋ’ 1 ਜੁਲਾਈ 2022 ਨੂੰ ਸਿਨੇਮਾਂਘਰਾਂ ‘ਚ ਪਰਦਾਪੇਸ਼ ਹੋਣ ਜਾ ਰਹੀ ਹੈ।ਇਨੀਂ ਦਿਨੀਂ ਸਿਨੇਮਾਘਰਾਂ 'ਚ ਜਦੋ ਹੋਰ ਫਿਲਮਾਂ ਦੇਖਣ ਆਏ ਦਰਸ਼ਕਾਂ ਨੂੰ ਪੁੱਛੀਦਾ ਹੈ ਕਿ ਉਹ ਅਗਲੀ ਫ਼ਿਲਮ ਕਿਹੜੀ ਦੇਖਣੀ ਚਾਹੁਣਗੇ ਤਾਂ ਇਕੋ ਜਵਾਬ ਮਿਲਦਾ ਹੈ, ‘ਖਾਓ ਪੀਓ ਐਸ਼ ਕਰੋ’।ਫ਼ਿਲਮ ‘ਖਾਓ ਪੀਓ ਐਸ਼ ਕਰੋ’ ਪ੍ਰਤੀ ਉਤਸੁਕਤਾ ਇਸ ਹੱਦ ਤਕ ਵਧੀ ਹੋਈ ਹੈ ਕਿ ਦਰਸ਼ਕ ਲਗਾਤਾਰ ਇਸ ਫ਼ਿਲਮ ਦੇ ਟ੍ਰੇਲਰ ਅਤੇ ਨਵੇਂ ਆਏ ਗੀਤਾਂ ਨੂੰ ਸ਼ੇਅਰ ਕਰ ਰਹੇ ਹਨ। 

ਬ੍ਰਦਰਹੁੱਡ ਪ੍ਰੋਡਕਸ਼ਨ ਦੀ ਪੇਸ਼ਕਸ ਇਹ ਫ਼ਿਲਮ ਆਮ  ਫ਼ਿਲਮਾਂ ਤੋਂ ਬਿਲਕੁਲ ਵੱਖਰੇ ਵਿਸ਼ੇ ਦੀ ਇੱਕ ਦਿਲਚਸਪ ਕਹਾਣੀ ‘ਤੇ ਅਧਾਰਤ ਹੈ ਜਿਸ ਵਿੱਚ ਕਾਮੇਡੀ ਵੀ ਹੈ, ਰੁਮਾਂਸ ਵੀ ਹੈ ਤੇ  ਚੰਗਾ ਸੰਗੀਤਕ ਮਨੋਰੰਜਨ ਵੀ ਹੈ।ਨਿਰਮਾਤਾ ਹਰਸਿਮਰਨ ਸਿੰਘ ਵਲੋਂ ਪ੍ਰੋਡਿਊਸ ਇਸ ਫ਼ਿਲਮ ‘ਚ ਤਰਸੇਮ ਜੱਸੜ ਤੇ ਰਣਜੀਤ ਬਾਵਾ ਆਪਸ ਵਿੱਚ ਚਾਚੇ-ਤਾਏ ਦੇ ਮੁੰਡੇ ਦੇ ਕਿਰਦਾਰ ‘ਚ ਇੱਕ ਦੂਜੇ ਦੇ ਨਾਲ ਸ਼ਰੀਕਪੁਣਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਰਣਜੀਤ ਬਾਵਾ ਦੀ ਦਿੱਤੀ ਸਲਾਹ ਦੇ ਨਾਲ ਤਰਸੇਮ ਜੱਸੜ ਜੋ ਕਿ ਕੋਠੀ ਪਾਉਣ ਲਈ ਡੇਅਰੀ ਫਾਰਮ ਦੇ ਨਾਮ ਉੱਤੇ ਲੋਨ ਲਈ ਅਪਲਾਈ ਕਰਦਾ ਹੈ। 

ਪਰ ਲੋਨ ਪਾਸ ਕਰਵਾਉਣ ਲਈ ਤਰਸੇਮ ਜੱਸੜ ਰਣਜੀਤ ਬਾਵਾ ਦੇ ਨਾਲ ਮਿਲਕੇ ਕਈ ਪਾਪੜ ਵੇਲਦੇ ਹੋਏ ਦਿਖਾਈ ਦੇ ਰਹੇ ਹਨ।ਨਿਰਦੇਸ਼ਕ ਸ਼ਿਿਤਜ ਚੌਧਰੀ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ‘ਚ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਤੋਂ ਇਲਾਵਾ ਅਦਿਤੀ ਆਰੀਆ, ਜੈਸਮੀਨ ਬਾਜਵਾ, ਪ੍ਰਭ ਗਰੇਵਾਲ, ਗੁਰਬਾਜ਼ ਸਿੰਘ, ਹਰਦੀਪ ਗਿੱਲ ਅਤੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਫਿਲ਼ਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ ਤੇ ਸਕਰੀਨ ਪਲੇਅ ਸ਼ਿਤਜ ਚੌਧਰੀ ਨੇ ਲਿਿਖਆ ਹੈ ਜਦਕਿ ਡਾਇਲਾਗ ਚੰਚਲ ਡਾਬਰਾ ਨੇ ਲਿਖੇ ਹਨ।ਫ਼ਿਲਮ ਦੇ ਡ੍ਰਿਸਟੀਬਿਊਟਰ 'ਓਮਜ਼ੀ ਗਰੁੱਪ' ਦੇ ਮੁਨੀਸ਼ ਸਾਹਨੀ ਹਨ।