5 Dariya News

ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਵਿਸ਼ੇਸ਼ ਯੋਗ ਕੈਂਪ ਆਯੋਜਿਤ

ਭਾਰੀ ਗਿਣਤੀ ਲੋਕਾਂ ਨੇ ਯੋਗ,ਪ੍ਰਾਣਾਯਮ ਅਤੇ ਧਿਆਨ ਦਾ ਲਿਆ ਲਾਭ

5 Dariya News

ਫਰੀਦਕੋਟ 21-Jun-2022

ਡਿਪਟੀ ਕਮਿਸ਼ਨਰ ਫਰੀਦਕੋਟ ਡਾ.ਰੂਹੀ ਦੁੱਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਪ੍ਰਸ਼ਾਸਨ ਫਰੀਦਕੋਟ ਅਤੇ ਆਯੂਸ਼ ਵਿਭਾਗ ਵੱਲੋਂ ਸਾਂਝੇ ਤੌਰ ਤੇ ਸਬ-ਡਵੀਜਨ ਪੱਧਰ ਦਾ ਯੋਗ ਦਿਵਸ ਸਥਾਨਕ ਨਵੀਂ ਦਾਣਾ ਮੰਡੀ ਫਰੀਦਕੋਟ ਵਿਖੇ ਮਨਾਇਆ ਗਿਆ। ਇਸ ਮੌਕੇ ਲਗਾਏ ਵਿਸ਼ੇਸ਼ ਯੋਗਾ ਕੈਂਪ ਵਿੱਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਸਕੂਲੀ ਬੱਚਿਆ,ਖਿਡਾਰੀਆਂ,ਸਰਕਾਰੀ ਕਰਮਚਾਰੀਆਂ-ਅਧਿਕਾਰੀਆਂ ਅਤੇ ਆਮ ਲੋਕਾਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। 

ਇਸ ਮੌਕੇ ਜਿਲੇ ਦੇ ਵਧੀਕ ਡਿਪਟੀ ਕਮਿਸਨਰ (ਜ) ਸ. ਰਾਜਦੀਪ ਸਿੰਘ ਬਰਾੜ,ਐਸ.ਡੀ.ਐਮ ਮੈਡਮ ਬਲਜੀਤ ਕੌਰ ਨੇ ਯੋਗ ਦਿਵਸ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਕੇ ਕੀਤੀ।  ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਦੇ ਪ੍ਰਧਾਨ ਰਜਿੰਦਰ ਦਾਸ ਰਿੰਕੂ ਨੇ ਯੋਗਾ ਦਾ ਮਹੱਤਵ ਦੱਸਦੇ ਹੋਏ ਸਭ ਨੂੰ ਜੀ ਆਇਆਂ ਨੂੰ ਆਖਿਆ। 

ਆਰਟ ਆਫ ਲਿਵਿੰਗ ਦੇ ਯੋਗ ਟੀਚਰ ਮੈਡਮ ਕਿਰਨ ਲੂੰਬਾ,ਯੋਗਾ ਕੁਆਰਡੀਨੇਟਰ ਮਨਪ੍ਰੀਤ ਲੂੰਬਾ ਅਤੇ ਟ੍ਰੇਨਰ ਸੋਨਲ ਅਰੋੜਾ ਨੇ ਯੋਗ, ਪ੍ਰਾਣਾਯਮ ਅਤੇ ਧਿਆਨ ਅਭਿਆਸ ਕਰਵਾਇਆ ਅਤੇ ਸਿਹਤਮੰਦ ਰਹਿਣ ਲਈ ਯੋਗ ਨੂੰ ਜ਼ਿੰਦਗੀ ਦਾ ਅਹਿਮ ਹਿੱਸਾ ਬਨਾਉਣ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਸਿਵਲ ਸਰਜਨ ਡਾ.ਸੰਜੇ ਕਪੂਰ ਵੱਲੋਂ ਯੋਗਾ,ਸਿਹਤ ਅਤੇ ਖੁਰਾਕ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।

ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਕੈਂਪ ਦੌਰਾਨ ਬਹੁਤ ਹੀ ਸੁਚੱਜੇ ਢੰਗ ਨਾਲ ਮੰਚ ਸੰਚਾਲਨ ਕੀਤਾ ਅਤੇ ਸਹਿਯੋਗ ਦੇਣ ਵਾਲੀਆਂ ਸੁਸਾਇਟੀਆਂ ਨੂੰ ਪੌਦੇ ਭੇਟ ਕਰਕੇ ਸਨਮਾਨਿਤ ਵੀ ਕਰਵਾਉਂਦਿਆਂ ਵਾਤਾਵਰਨ ਨੂੰ ਸ਼ੁੱਧ ਰੱਖਣ ਦਾ ਸੁਨੇਹਾ ਦਿੱਤਾ।ਸਮਾਈਲਿੰਗ ਫੇਸ ਇੰਨਟਰਨੈਸ਼ਨਲ ਕਲੱਬ ਦੇ ਪ੍ਰਧਾਨ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਯੋਗ ਕੈਂਪ ਨੂੰ ਸਫਲ ਬਨਾਉਣ ‘ਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਕਲੱਬਾਂ,ਸਮਾਜ ਸੇਵੀ ਸੁਸਾਇਟੀਆਂ,ਵੱਖ-ਵੱਖ ਵਿਭਾਗਾਂ ਅਤੇ ਆਮ ਲੋਕਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਡਾ.ਬਹਾਦਰ ਸਿੰਘ ਜਿਲਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਅਤੇ ਤਹਿਸੀਲਦਾਰ ਚਰਨਜੀਤ ਸਿੰਘ ਚੰਨੀ, ਮੁੱਖ ਖੇਤੀਬਾੜੀ ਅਫਸਰ ਡਾ.ਕਰਨਜੀਤ ਸਿੰਘ ਬਰਾੜ, ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਅਮਨਦੀਪ ਕੇਸ਼ਵ, ਜਿਲਾ ਸਿੱਖਿਆ ਅਫਸਰ ਸ਼ਿਵਰਾਜ ਕਪੂਰ, ਉੱਪ ਜਿਲਾ ਸਿੱਖਿਆ ਅਫਸਰ ਪਵਨ ਕੁਮਾਰ,ਪ੍ਰਿੰਸੀਪਲ ਡਾ.ਪਰਮਿੰਦਰ ਸਿੰਘ, ਰਾਕੇਸ਼ ਕੰਬੋਜ ਐਮ.ਈ, ਐਸ.ਐਮ.ਓ ਡਾ.ਰਾਜੀਵ ਭੰਡਾਰੀ, ਆਯੂਸ਼ ਵਿਭਾਗ ਦੇ ਡਾ.ਰਜਨੀਸ਼ ਕੁਮਾਰ, ਡਾ.ਗੁਰਲੀਨ ਕੌਰ,ਡਾ.ਅਮਰਪਾਲ ਸਿੰਘ,ਸੰਜੀਵ ਕੁਮਾਰ ਗਰਗ,ਅਰਵਿੰਦ ਛਾਬੜਾ,ਡਾ.ਸਜੀਵ ਸੇਠੀ,ਡਾ.ਵਿਸ਼ਵਦੀਪ ਗੋਇਲ, ਕੈਪਟਨ ਧਰਮ ਸਿੰਘ ਗਿੱਲ, ਪ੍ਰਿੰਸੀਪਲ ਸੁਰੇਸ਼ ਅਰੋੜਾ,ਪ੍ਰਿੰਸੀਪਲ ਵਿਨੋਦ ਸਿੰਗਲਾ, ਪ੍ਰਵੀਨ ਕਾਲਾ, ਅਸ਼ੋਕ ਸੱਚਰ,ਦਿਲਾਵਰ ਹਸੈਨ,ਸਪੁਰਡੈਂਟ ਨਰਿੰਦਰ ਕੁਮਾਰ, ਬਲਜੀਤ ਸਿੰਘ ਬਿੰਦਰਾ, ਪਰਮਜੀਤ ਸਿੰਘ ਕੰਗ ਅਤੇ ਐਵੋਕੇਟ ਮੁਕੇਸ਼ ਗੌੜ ਹਾਜਰ ਸਨ।