5 Dariya News

ਜ਼ਿਲ੍ਹਾ ਪ੍ਰਸ਼ਾਸਨ ਨੇ ਸਨਾਤਨ ਧਰਮ ਸਭਾ ਵਿਖੇ ਮਨਾਇਆ ਯੋਗ ਦਿਵਸ

5 Dariya News

ਕਪੂਰਥਲਾ 21-Jun-2022

ਅੰਤਰ-ਰਾਸ਼ਟਰੀ ਯੋਗ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਕਪੂਰਥਲਾ ਵਲੋਂ ਸਨਾਤਨ ਧਰਮ ਸਭਾ ਵਿਖੇ ਯੋਗ ਦਿਵਸ ਮਨਾਇਆ ਗਿਆ। ਜਿਸ ਵਿਖ ਐਸ.ਡੀ.ਐੱਮ ਜੈ ਇੰਦਰ ਸਿੰਘ ਅਤੇ ਸਹਾਇਕ ਕਮਿਸ਼ਨਰ ਰਣਜੀਤ ਸਿੰਘ ਭੁੱਲਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਇਸ ਮੌਕੇ ਐਸ.ਡੀ.ਐਮ ਡਾ.ਜੈ ਇੰਦਰ ਸਿੰਘ ਨੇ ਹਾਜ਼ਰ ਵਿਦਿਆਰਥੀਆਂ ਅਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗਾ ਸਿਰਫ ਸਰੀਰਕ ਜਾਂ ਮਾਨਸਿਕ ਵਿਕਾਸ ਲਈ ਹੀ ਜ਼ਰੂਰੀ ਨਹੀਂ ਹੈ ਸਗੋਂ ਅਧਿਆਤਮਿਕ ਸਕੂਨ, ਸਥਿਰਤਾ, ਇਕਾਗਰਤਾ ਅਤੇ ਅਨੰਦ ਲਈ ਵੀ ਇਹ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਕ ਤੰਦਰੁਸਤ ਸਰੀਰ,ਦ੍ਰਿੜ੍ਹ ਸੰਕਲਪ ਮਨ ਅਤੇ ਇਕਾਗਰ ਸੂਰਤ ਪਰਮਾਤਮਾ ਦਾ ਧਿਆਨ ਕਰਦੇ ਹਾਂ ਤਾਂ ਉਸ ਅਨੰਤ ਨਾਲ ਇਕਮਿਕਤਾ ਦਾ ਅਹਿਸਾਸ ਸਹਿਜ ਹੀ ਹੋ ਜਾਂਦਾ ਹੈ।

ਸਹਾਇਕ ਕਮਿਸ਼ਨਰ ਸ.ਰਣਜੀਤ ਸਿੰਘ ਭੁੱਲਰ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੁਨੀਆ ਦੇ ਅਨੇਕ ਮੁਲਕਾਂ ਵਿਚ ਤੰਦਰੁਸਤੀ ਲਈ ਅਪਣਾਇਆ ਜਾ ਰਿਹਾ ਯੋਗਾ ਹਜ਼ਾਰਾਂ ਸਾਲ ਪਹਿਲਾਂ ਭਾਰਤ ਦੇ ਰਿਸ਼ੀਆਂ-ਮੁਨੀਆਂ ਦੁਆਰਾ ਆਪਣੇ ਅਦਭੁੱਤ ਗਿਆਨ ਸਦਕਾ ਹੋਂਦ ਵਿਚ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਸਾਨੂੰ ਤੰਦਰੁਸਤ ਰਹਿਣ ਲਈ ਯੋਗਾ ਦਾ ਅਭਿਆਸ ਕਰਨਾ ਚਾਹੀਦਾ ਹੈ। 

ਯੋਗ ਰੋਗ ਮੁਕਤ ਜੀਵਨ ਬਤੀਤ ਕਰਨ, ਤਣਾਅ, ਡਿਪਰੈਸ਼ਨ ਤੇ ਚਿੰਤਾ ਮੁਕਤ ਰਹਿਣ ਦਾ ਉਤਮ ਢੰਗ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ ਸ.ਰਣਜੀਤ ਸਿੰਘ ਭੁੱਲਰ, ਜੁਆਇੰਟ ਕਮਿਸ਼ਨਰ ਕਾਰਪੋਰੇਸ਼ਨ ਉਪਿੰਦਰਜੀਤ ਕੌਰ ਬਰਾੜ ਅਤੇ ਵੱਖ-ਵੱਖ ਵਿਭਾਗਾਂ ਤੋਂ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।