5 Dariya News

ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ ਮਨਾਇਆ ਗਿਆ 8ਵਾਂ ਕੌਮਾਂਤਰੀ ਯੋਗ ਦਿਵਸ

ਸ਼ਹੀਦ ਭਗਤ ਸਿੰਘ ਪਾਰਕ, ਐਸਡੀ ਕਾਲਜ, ਲੇਡੀਜ਼ ਪਾਰਕ ਤਪਾ ਵਿਖੇ ਯੋਗ ਸੈਸ਼ਨ ’ਚ ਸ਼ਾਮਲ ਹੋਏ ਵੱਡੀ ਗਿਣਤੀ ਲੋਕ

5 Dariya News

ਬਰਨਾਲਾ 21-Jun-2022

ਆਯੂਸ਼ ਮੰਤਰਾਲੇ ਅਤੇ ਡਾਇਰੈਕਟਰ ਆਫ ਆਯੂਰਵੈਦ ਡਾ. ਸ਼ਸ਼ੀ ਭੂਸ਼ਣ ਅਤੇ ਜ਼ਿਲਾ ਆਯੁਰਵੈਦ ਤੇ ਯੂਨਾਨੀ ਅਫਸਰ ਡਾ. ਮਨੀਸ਼ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ‘ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ’ ਤਹਿਤ 8ਵਾਂ ਕੌਮਾਂਤਰੀ ਯੋਗ ਦਿਵਸ ਜ਼ਿਲਾ ਬਰਨਾਲਾ ’ਚ ਵੱਖ ਵੱਖ ਥਾਵਾਂ ’ਤੇ ਮਨਾਇਆ ਗਿਆ।

ਏਐਮਓ ਕਮ ਨੋਡਲ ਅਫਸਰ ਡਾ. ਸ਼ੀਤੂ ਢੀਂਗਰਾ ਨੇ ਦੱਸਿਆ ਕਿ ਯੋਗ ਸੈਸ਼ਨ ਜ਼ਿਲਾ ਪ੍ਰਸ਼ਾਸਨ, ਆਯੂਸ਼ ਵਿਭਾਗ, ਸਮਾਜਿਕ ਸੰਸਥਾਵਾਂ ਆਰਟ ਆਫ ਲਿਵਿੰਗ, ਪਤੰਜਲੀ ਯੋਗਪੀਠ, ਰਿਸ਼ੀ ਧਿਆਨ ਸੈਂਟਰ ਤੇ ਅਲਟ੍ਰਾਟ੍ਰੈਕ ਸੀਮਿੰਟ ਦੇ ਸਹਿਯੋਗ ਨਾਲ ‘ਯੋਗ ਫਾਰ ਹਿਊਮੈਨਿਟੀ’ ਥੀਮ ਤਹਿਤ ਸ਼ਹੀਦ ਭਗਤ ਸਿੰਘ ਪਾਰਕ ਬਰਨਾਲਾ, ਐਸਡੀ ਕਾਲਜ ਬਰਨਾਲਾ ਤੇ ਲੇਡੀਜ਼ ਪਾਰਕ ਤਪਾ ਵਿਖੇ ਕਰਵਾਏ ਗਏ। ਇਸ ਮੌਕੇ ਡਾ. ਅਮਨਦੀਪ ਏਐਮਓ ਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਯੋਗ ਆਸਣ ਕਰਵਾਏ ਗਏ। 

ਇਸ ਮੌਕੇ ਡਾ. ਸ਼ੀਤੂ ਨੇ ਯੋਗ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ, ਅੇੈਨਜੀਓਜ਼ ਦੇ ਨੁਮਾਇੰਦੇ, ਸੁਪਰਡੈਂਟ ਰਜਿੰਦਰ ਸਿੰਘ, ਪ੍ਰੀਤੀ, ਬਲਜੀਤ ਸਿੰਘ ਤੇ ਆਯੁਰਵੈਦਿਕ ਵਿਭਾਗ ਤੋਂ ਡੀਅੇਚਓ ਡਾ. ਰਹਿਮਾਨ ਅਸਦ, ਗੁਲਸ਼ਨ ਕੁਮਾਰ, ਗੁਰਚਰਨ ਸਿੰਘ ਔਲਖ, ਇੰਦਰਜੀਤ ਸਿੰਘ ਤੇ ਗੁਰਚਰਨ ਸਿੰਘ ਵੀ ਹਾਜ਼ਰ ਸਨ। ਇਸੇ ਦੌਰਾਨ ਖੇਡ ਵਿਭਾਗ ਵੱਲੋਂ ਵੀ ਕੋਚ ਜਸਪ੍ਰੀਤ ਸਿੰਘ ਅਤੇ ਗੁਰਬਿੰਦਰ ਕੌਰ ਦੀ ਅਗਵਾਈ ’ਚ ਯੋਗ ਕੈਂਪ ’ਚ ਸ਼ਮੂਲੀਅਤ ਕੀਤੀ ਗਈ।

ਜੰਗਲਾਤ ਵਿਭਾਗ ਵੱਲੋਂ ਵੰਡੇ ਗਏ ਮੁਫਤ ਪੌਦੇ

ਯੋਗ ਦਿਵਸ ਮੌਕੇ ਜੰਗਲਾਤ ਵਿਭਾਗ ਵੱਲੋਂ ਵਣ ਰੇਂਜ ਅਫਸਰ ਗੁਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹੀਦ ਭਗਤ ਸਿੰਘ ਪਾਰਕ ’ਚ 500 ਦੇ ਕਰੀਬ ਮੁਫਤ ਪੌਦੇ ਵੰਡੇ ਗਏ ਅਤੇ ਬਰਨਾਲਾ ਵਾਸੀਆਂ ਨੂੰ ਪੌਦੇ ਲਗਾਉਣ ਅਤੇ ਵਾਤਾਵਰਣ ਬਚਾਉਣ ਦਾ ਸੁਨੇਹਾ ਦਿੱਤਾ ਗਿਆ।

       

ਜ਼ਿਲਾ ਅਦਾਲਤੀ ਕੰਪਲੈਕਸ ’ਚ ਲੱਗਿਆ ਯੋਗ ਕੈਂਪ

ਜਿਲਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਕਮਲਜੀਤ ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ (ਇੰਚਾਰਜ) ਦਵਿੰਦਰ ਕੁਮਾਰ ਗੁਪਤਾ ਦੀ ਅਗਵਾਈ ਹੇਠ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਯੋਗ ਦਿਵਸ ਜ਼ਿਲਾ ਅਦਾਲਤ ਕੰਪਲੈਕਸ ਬਰਨਾਲਾ ਵਿਖੇ ਮਨਾਇਆ ਗਿਆ। ਇਸ ਮੌਕੇ ਯੋਗ ਇੰਸਟਰਕਟਰ ਕਮਲ ਪ੍ਰਕਾਸ਼ ਸ਼ਰਮਾ, ਸੰਗੀਤ ਸ਼ਰਮਾ, ਭਾਰਤ ਭੂਸ਼ਣ ਕੌਸ਼ਲ ਤੇ ਐੱਸ.ਐੱਲ. ਕਟਾਰੀਆ ਵਲੋਂ ‘ਯੋਗ ਫਾਰ ਹਿਊਮੈਨਿਟੀ’ ਥੀਮ ਤਹਿਤ ਆਸਣ ਕਰਵਾਏ ਗਏ।

ਨਹਿਰੂ ਯੁਵਾ ਕੇਂਦਰ ਤੇ ਯੁਵਕ ਸੇਵਾਵਾਂ ਵੱਲੋਂ ਸਿਹਤਯਾਬੀ ਦਾ ਸੁਨੇਹਾ

‘ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ’ ਤਹਿਤ 8ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਸਿਹਤ ਵਿਭਾਗ, ਨਹਿਰੂ ਯੁਵਾ ਕੇਂਦਰ ਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਵੀ ਯੋਗ ਦਿਵਸ ਮਨਾਇਆ ਗਿਆ। ਯੁਵਕ ਸੇਵਾਵਾਂ ਵਿਭਾਗ ਦੇ ਵਲੰਟੀਅਰਾਂ ਵੱਲੋਂ ਸਹਾਇਕ ਡਾਇਰੈਕਟਰ ਰਘੁਬੀਰ ਮਾਨ ਦੇ ਨਿਰਦੇਸ਼ਾਂ ਤਹਿਤ ਐਸਡੀ ਕਾਲਜ ’ਚ ਯੋਗ ਕੀਤਾ ਗਿਆ। 

ਨਹਿਰੂ ਯੁਵਾ ਕੇਂਦਰ ਵੱਲੋਂ ਜ਼ਿਲਾ ਯੂਥ ਅਫਸਰ ਓਮਕਾਰ ਸਵਾਮੀ ਦੀ ਅਗਵਾਈ ’ਚ ਮਹਿਲ ਕਲਾਂ ਵਿਖੇ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਐਂਡ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਯੋਗ ਕੈਂਪ ਲਾਇਆ ਗਿਆ। ਇਸ ਮੌਕੇ ਨੌਜਵਾਨਾਂ ਨੂੰ ਯੋਗ ਕਰਨ ਅਤੇ ਨਿਰੋਗ ਰਹਿਣ ਦਾ ਸੱਦਾ ਦਿੱਤਾ ਗਿਆ।