5 Dariya News

ਬਾਰਾਂਦਰੀ ਗਾਰਡਨ ਨਵਾਂਸ਼ਹਿਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

ਹਰ ਵਰਗ ਦੇ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ

5 Dariya News

ਨਵਾਂਸ਼ਹਿਰ 21-Jun-2022

ਆਯੂਸ਼ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਯੋਗ ਸੰਸਥਾਵਾਂ ਦੇ ਸਹਿਯੋਗ ਨਾਲ ਮੰਗਲਵਾਰ ਸਵੇਰੇ ਸਥਾਨਕ ਬਾਰਾਂਦਰੀ ਬਾਗ ਵਿਖੇ ਅੱਠਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਅੱਜ ਦੇ ਸੈਸ਼ਨ ਵਿੱਚ ਨਿਆਂਇਕ ਅਧਿਕਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਿਸ ਅਧਿਕਾਰੀਆਂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਉਚੇਚੇ ਤੌਰ ’ਤੇ ਭਾਗ ਲਿਆ।

ਆਯੂਸ਼ ਵਿਭਾਗ ਦੇ ਨੋਡਲ ਅਫ਼ਸਰ ਡਾ.ਅਮਰਪ੍ਰੀਤ ਕੌਰ ਢਿੱਲੋਂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਯੋਗ ਅਭਿਆਸ ਨਿਰਧਾਰਿਤ ਪ੍ਰੋਟੋਕੋਲ ਅਨੁਸਾਰ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕਈ ਗੈਰ ਸਰਕਾਰੀ ਸੰਸਥਾਵਾਂ ਜੋ ਨਿਯਮਿਤ ਤੌਰ ’ਤੇ ਯੋਗਾ ਨਾਲ ਜੁੜੀਆਂ ਹੋਈਆਂ ਹਨ, ਨੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਿੱਚ ਯੋਗਦਾਨ ਪਾਇਆ।

ਇਸ ਮੌਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮਨੀਸ਼ਾ ਜੈਨ, ਸਿਵਲ ਜੱਜ (ਸੀਨੀਅਰ ਡਿਵੀਜ਼ਨ) ਪਰਮਿੰਦਰ ਕੌਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸੀ.ਜੇ.ਐਮ ਕਮਲਦੀਪ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਡੀ ਐਸ ਪੀ ਸ਼ਾਹਬਾਜ ਸਿੰਘ, ‘ਆਪ’ ਆਗੂ ਲਲਿਤ ਮੋਹਨ ਪਾਠਕ, ਭਾਜਪਾ ਆਗੂ ਪੂਨਮ ਮਾਨਿਕ ਉਨ੍ਹਾਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਇਸ ਮੌਕੇ ਹੋਰਨਾਂ ਸਖਸ਼ੀਅਤਾਂ ਨਾਲ ਰਲ ਕੇ ਦੀਪ ਜਲਾਇਆ ਅਤੇ ਯੋਗਾ ਸੈਸ਼ਨ ਵਿੱਚ ਹਿੱਸਾ ਲਿਆ।

ਡਾ. ਢਿੱਲੋਂ ਨੇ ਅੱਗੇ ਦੱਸਿਆ ਕਿ ਸਾਲ 2014 ਤੋਂ ਸ਼ੁਰੂ ਹੋਣ ਬਾਅਦ ਇਹ 8ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਹੈ ਅਤੇ ਜ਼ਿਲ੍ਹਾ  ਸ਼ਹੀਦ ਭਗਤ ਸਿੰਘ ਨਗਰ ਵੱਲੋਂ ਨਵਾਂਸ਼ਹਿਰ ਦੇ ਬਾਰਾਂਦਰੀ ਗਾਰਡਨ ਵਿਖੇ ਹਰ ਸਾਲ ਨਿਯਮਿਤ ਤੌਰ ’ਤੇ ਕੌਮਾਂਤਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ।ਜ਼ਿਲ੍ਹਾ ਕਾਨੂੰਨੀ ਸੇਵਾਵਾਂ ਦੇ ਸਕੱਤਰ ਸੀ ਜੇ ਐਮ ਕਮਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਥਾਰਟੀ ਨੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਨਿਆਂਇਕ ਅਧਿਕਾਰੀਆਂ ਅਤੇ ਸਟਾਫ਼ ਦੀ ਸ਼ਮੂਲੀਅਤ ਨਾਲ ਇਸ ਵਿੱਚ ਯੋਗਦਾਨ ਪਾਇਆ ਹੈ। 

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੀ ਕਾਰਜਕਾਰੀ ਚੇਅਰਪਰਸਨ ਮਨੀਸ਼ਾ ਜੈਨ, ਜੋ ਕਿ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵੀ ਹਨ, ਅੱਜ ਦੇ ਇਸ ਸਮਾਗਮ ਵਿੱਚ ਨਿਆਂਇਕ ਟੀਮ ਦੀ ਅਗਵਾਈ ਕਰ ਰਹੇ ਸਨ।ਏ ਡੀ ਸੀ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੂਸ਼ ਵਿਭਾਗ ਰਾਹੀਂ ਯੋਗਾ ਨਾਲ ਜੁੜੀਆਂ ਸਮੂਹ ਐਨ.ਜੀ.ਓਜ਼. ਨਾਲ ਤਾਲਮੇਲ ਕਰਕੇ ਇਸ ਦਿਹਾੜੇ ਨੂੰ ਸਫ਼ਲ ਬਣਾਉਣ ਲਈ ਅਪੀਲ ਕੀਤੀ ਗਈ। 

ਉਨ੍ਹਾਂ ਇਸ ਦਿਨ ਨੂੰ ਹੋਰ ਮਹੱਤਵਪੂਰਨ ਅਤੇ ਲਾਹੇਵੰਦ ਬਣਾਉਣ ਲਈ ਸਮੂਹ ਭਾਗੀਦਾਰਾਂ ਦਾ ਧੰਨਵਾਦ ਕੀਤਾ। ਇਨ੍ਹਾਂ ਸੰਸਥਾਗਤ ਭਾਗੀਦਾਰਾਂ ਵਿੱਚ ਆਰਟ ਆਫ ਲਿਵਿੰਗ, ਓਸ਼ੋ ਧਾਰਾ ਮੈਤ੍ਰੀ ਸੰਘ, ਭਾਰਤੀਆ ਯੋਗ ਸੰਸਥਾਨ, ਰੋਟਰੀ ਕਲੱਬ, ਆਰੀਆ ਸਮਾਜ, ਰਾਸ਼ਟਰੀਆ ਸਵੈਮ ਸੇਵਕ ਸੰਘ, ਨਿਊ ਸਿਟੀ ਸਾਈਕਲ ਕਲੱਬ, ਵੂਮਨ ਪਾਵਰ ਸੋਸਾਇਟੀ, ਏ ਪਲੱਸ, ਸੈਂਚੂਰੀਅਨ ਫਾਰਮਾਸਿਊਟੀਕਲਜ਼, ਐਸ ਕੇ ਟੀ ਪਲਾਂਟੇਸ਼ਨ, ਪ੍ਰਜਾਪਤੀ ਬ੍ਰਹਮਾ ਕੁਮਾਰੀ ਨਵਾਂਸ਼ਹਿਰ ਸੈਂਟਰ, ਜੈਨ ਯੁਵਕ ਮੰਡਲ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪੁਲਿਸ ਪ੍ਰਸ਼ਾਸਨ ਨਵਾਂਸ਼ਹਿਰ, ਐਨ ਆਈ ਐਮ ਏ ਨਵਾਂਸ਼ਹਿਰ, ਜ਼ਿਲ੍ਹਾ ਸਿਵਲ ਹਸਪਤਾਲ ਅਤੇ ਆਵਾਜ਼ ਸੰਸਥਾ ਵਲੋਂ ਆਪਣਾ ਸਹਿਯੋਗ ਦਿੱਤਾ ਗਿਆ।

ਕੌਮਾਂਤਰੀ ਯੋਗ ਦਿਵਸ ਦੀ ਸ਼ੁਰੂਆਤ ਗੁਰੂਕੁਲ ਇੰਸਟੀਟਿਊਟ ਦੇ ਡਾਇਰੈਕਟਰ ਕੇਸ਼ਵ ਜੈਨ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮਹੱਤਵ ਦੇ ਬਾਰੇ ਦੱਸਦੇ ਹੋਏ ਕੀਤੀ।  ਆਰਟ ਆਫ  ਲਿਵਿੰਗ ਦੇ ਅਧਿਆਪਕ ਮਨੋਜ ਕੰਡਾ ਨੇ ਯੋਗ ਇੰਸਟ੍ਰਕਟਰ ਦੀ ਭੂਮਿਕਾ ਵਜੋਂ, ਭਾਰਤੀਆ ਯੋਗ ਸੰਸਥਾਨ ਦੇ ਯੋਗ ਅਧਿਆਪਕ ਅਮਰਨਾਥ, ਆਯੂਸ਼ ਤੋਂ ਡਾ. ਜਯੋਤੀ, ਡਾ. ਰਮਗੀਤ  ਅਤੇ ਬੀ. ਐਮ. ਪੀ. ਐਸ. ਸਕੂਲ ਦੇ ਵਿਦਿਆਰਥੀ ਅਤੁਿਲਆ ਦੁੱਗਲ ਨੇ ਪ੍ਰਫ਼ਾਰਮਰ ਵਜੋਂ ਆਪਣੀ ਸੇਵਾਵਾਂ ਦਿਤੀਆਂ।

ਡਾ. ਢਿੱਲੋਂ ਨੇ 8ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਵਿਸ਼ੇਸ਼ ਯੋਗਾ ਸੈਸ਼ਨ ਵਿੱਚ ਭਾਗ ਲੈਣ ਲਈ ਸਮੂਹ ਗੈਰ-ਸਰਕਾਰੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਨ.ਜੀ.ਓਜ਼ ਐਸ.ਕੇ.ਟੀ. ਪਲਾਂਟੇਸ਼ਨ ਅਤੇ ਆਵਾਜ਼ ਸੋਸਾਇਟੀ ਨੇ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਬਣਾਉਣ ਲਈ ਭਾਗੀਦਾਰਾਂ ਨੂੰ ਤੁਲਸੀ, ਸਹਿਜਨ, ਕੜੀ ਪੱਤਾ, ਹਾਰ ਸ਼ਿੰਗਾਰ ਅਤੇ ਅਜਵਾਇਣ ਦੇ ਬੂਟੇ ਮੁਫ਼ਤ ਵੰਡੇ। ਏ ਡੀ ਸੀ ਅਮਰਦੀਪ ਸਿੰਘ ਬੈਂਸ ਵਲੋਂ ਬਾਰਾਂਦਰੀ ਬਾਗ਼ ਵਿਖੇ ਅਮਰੂਦ ਦਾ ਬੂਟਾ ਲਗਾਇਆ ਗਿਆ।

ਹੋਰਨਾਂ ਤੋਂ ਇਲਾਵਾ ਵਿਨੋਦ ਕੁਮਾਰ ਐਸ ਐਚ ਓ, ਸਤੀਸ਼ ਕੁਮਾਰ ਐਸ ਐਚ ਓ, ਬੀ ਕੇ. ਮਨਜੀਤ, ਬੀ ਕੇ ਰਵੀਨਾ, ਗੁਰਚਰਨ ਅਰੋੜਾ, ਸੰਦੀਪ ਜੈਨ, ਡਾ. ਪ੍ਰਦੀਪ ਅਰੋੜਾ, ਮਨੋਜ ਜਗਪਾਲ, ਅੰਕੁਸ਼ ਨਿਜਾਵਣ, ਪੁਨੀਤ ਜੈਨ, ਸੰਜੀਵ ਦੁੱਗਲ, ਭੁਪਿੰਦਰ ਸਿੰਘ ਸਿੱਧੂ, ਹਰਸ਼ ਸ਼ਰਮਾ, ਰਾਜਨ ਅਰੋੜਾ, ਭਾਰਤ ਜਯੋਤੀ ਕੁੰਦਰਾ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਡਾ. ਲੋਕੇਸ਼ ਗੁਪਤਾ, ਡਾ. ਗੁਰਪਾਲ ਕਟਾਰੀਆ, ਡਾ. ਦੀਪਕ ਅਰੋੜਾ, ਡਾ. ਰਮਨਦੀਪ ਕੁਮਾਰ,  ਡਾਕਟਰ ਸ਼ੁਭਕਾਮਨਾ , ਡਾਕਟਰ ਰੀਨਾ , ਡਾਕਟਰ ਜਤਿੰਦਰ , ਡਾਕਟਰ ਪੂਜਾ , ਦਿਨੇਸ਼ ਜੈਨ, ਮੋਹਿਤ ਜੈਨ, ਵਰਿੰਦਰ ਬਜਾੜ, ਵਿਜੇਤਾ ਚੋਪੜਾ, ਸਪਨਾ ਅਰੋੜਾ, ਪਿ੍ਰੰਸੀਪਲ ਰਜਿੰਦਰ ਗਿੱਲ ਮੌਜੂਦ ਸਨ।