5 Dariya News

ਸੰਤ ਨਿਰੰਕਾਰੀ ਮਿਸ਼ਨ ਵੱਲੋਂ ਮਾਨਵਤਾ ਨੂੰ ਸਮਰਪਿਤ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

5 Dariya News

ਹੋਸ਼ਿਆਰਪੁਰ 21-Jun-2022

ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਪਾਵਨ ਅਸ਼ੀਰਵਾਦ ਸਦਕਾ ਇਸ ਸਾਲ ਸੰਤ ਨਿਰੰਕਾਰੀ ਮਿਸ਼ਨ ਵੱਲੋਂ 21 ਜੂਨ, 2022 ਨੂੰ ‘ਅੰਤਰਰਾਸ਼ਟਰੀ ਯੋਗ ਦਿਵਸ’ ਵਿਸ਼ਵ ਭਰ ਵਿੱਚ ਮਨਾਇਆ ਗਿਆ। ਸਮੁੱਚੇ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਸਥਾਨਕ ਯੋਗਾ ਇੰਸਟ੍ਰਕਟਰਾਂ ਦੀ ਅਗਵਾਈ ਹੇਠ ਆਪੋ-ਆਪਣੀਆਂ ਬ੍ਰਾਂਚਾਂ ਵਿੱਚ ਖੁੱਲ੍ਹੇ ਸਥਾਨਾਂ ਅਤੇ ਪਾਰਕਾਂ ਵਿੱਚ ਯੋਗਾ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਸਵੇਰੇ 6:00 ਵਜੇ ਤੋਂ ਕੀਤੀ ਗਈ।

ਹੋਸ਼ਿਆਰਪੁਰ ਬ੍ਰਾਂਚ ਦੇ ਮੁਖੀ  ਸੁਭੱਦਰਾ ਦੇਵੀ ਨੇ ਦੱਸਿਆ ਕਿ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸੰਤ ਨਿਰੰਕਾਰੀ ਸਤਿਸੰਗ ਭਵਨ ਹੋਸ਼ਿਆਰਪੁਰ ਵਿਖੇ ਯੋਗਾ ਕੈਂਪ ਸਵੇਰੇ 6 ਵਜੇ ਤੋਂ 8 ਵਜੇ ਤੱਕ ਲਗਾਇਆ ਗਿਆ ਜਿਸ ਵਿੱਚ ਹੋਸ਼ਿਆਰਪੁਰ ਇਲਾਕੇ ਦੇ ਭੈਣਾ ਅਤੇ ਭਰਾਵਾਂ  ਨੇ ਹਿਸਾ ਲਿਆ।ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ (ਸੰਤ ਨਿਰੰਕਾਰੀ ਮਿਸ਼ਨ ਦਾ ਸਮਾਜਿਕ ਵਿੰਗ) ਵੱਲੋਂ ਸਾਲ 2015 ਤੋਂ ਹੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। 

ਇਸ ਸਾਲ ਦਾ ਪ੍ਰੋਗਰਾਮ ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਸਤਿਕਾਰਯੋਗ ਸ਼੍ਰੀ ਜੋਗਿੰਦਰ ਸੁਖੀਜਾ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੂਰੇ ਭਾਰਤ ਵਿੱਚ ਆਯੋਜਿਤ ਕੀਤਾ ਗਿਆ।ਹੋਸ਼ਿਆਰਪੁਰ ਬ੍ਰਾਂਚ ਦੇ ਸੇਵਾਦਲ ਸੰਚਾਲਕ ਬਾਲ ਕ੍ਰਿਸ਼ਨ ਮੌਂਗਿਆ ਜੀ ਨੇ ਦੱਸਿਆ ਕਿ , ਹੋਸ਼ਿਆਰਪੁਰ ਜਿਲੇ ਦੀਆਂ ਲਗਭਗ  ਸਾਰੀਆਂ ਬ੍ਰਾਂਚਾਂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਕੈਂਪ ਲਗਾਏ ਗਏ, ਜਿਨ੍ਹਾਂ ਵਿਚ ਇਲਾਕੇ ਦੇ ਸ਼ਰਧਾਂਲੂਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। 

ਇਸ ਮੌਕੇ ਤੇ ਸੇਵਾਦਲ ਦੇ ਮੈਂਬਰਾਂ ਤੋਂ ਇਲਾਵਾ ਸਾਧ ਸੰਗਤ ਵਿੱਚ ਵੀ ਭਾਰੀ ਉਤਸ਼ਾਹ ਦੇਖਿਆ ਗਿਆ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਕਸਰ ਆਪਣੇ ਵਿਚਾਰਾਂ ਵਿੱਚ ਕਹਿੰਦੇ ਹਨ ਕਿ ਅਧਿਆਤਮਿਕ ਗਿਆਨ ਦੇ ਨਾਲ-ਨਾਲ ਸਾਡੇ ਲਈ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ। 

ਇਸ ਯੋਗ ਦਿਵਸ ਦਾ ਮਕਸਦ ਇਹ ਵੀ ਹੈ ਕਿ ਸਾਰਿਆਂ ਵਿਚ ਇਕਾਗਰਤਾ ਅਤੇ ਭਾਈਚਾਰਕ ਸਾਂਝ ਦਾ ਸੰਚਾਰ ਹੋਣਾ ਚਾਹੀਦਾ ਹੈ ਤਾਂ ਜੋ ਜੀਵਨ ਸ਼ੈਲੀ ਨੂੰ ਵਧੀਆ ਅਤੇ ਉੱਤਮ ਢੰਗ ਨਾਲ ਬਤੀਤ ਕੀਤਾ ਜਾ ਸਕੇ। 

ਅਜੋਕੇ ਸਮੇਂ ਵਿੱਚ ਜਿੱਥੇ ਤਣਾਅਪੂਰਨ ਅਤੇ ਨਕਾਰਾਤਮਕ ਵਿਚਾਰਾਂ ਦਾ ਪ੍ਰਭਾਵ ਹਰ ਵਿਅਕਤੀ ਉੱਤੇ ਹੈ। ਅਜਿਹੇ ਸਮੇਂ ਵਿੱਚ ਪ੍ਰਮਾਤਮਾ ਨੇ ਸਾਨੂੰ ਜੋ ਮਨੁੱਖੀ ਸਰੀਰ ਦਿੱਤਾ ਹੈ, ਉਸ ਨੂੰ ਯੋਗ ਰਾਹੀਂ ਸੰਭਾਲ ਕੇ ਸਾਡੀਆਂ ਇੰਦਰੀਆਂ ਨੂੰ ਜਾਗ੍ਰਿਤ ਕਰਕੇ ਅਧਿਆਤਮਿਕਤਾ ਨਾਲ ਭਰਪੂਰ ਜੀਵਨ ਬਤੀਤ ਕੀਤਾ ਜਾ ਸਕਦਾ ਹੈ। ਯੋਗ ਭਾਰਤ ਦੀ ਪ੍ਰਾਚੀਨ ਪਰੰਪਰਾ ਦਾ ਇੱਕ ਅਨਮੋਲ ਤੋਹਫ਼ਾ ਹੈ। 

ਇਹ ਮਨ ਅਤੇ ਸਰੀਰ ਦੀ ਏਕਤਾ ਦਾ ਪ੍ਰਤੀਕ ਹੈ। 

ਇਹ ਕੇਵਲ ਕਸਰਤ ਦੇ ਰੂਪ ਵਿੱਚ ਹੀ ਨਹੀਂ ਹੈ ਬਲਕਿ ਸਕਾਰਾਤਮਕ ਭਾਵਨਾਵਾਂ ਨੂੰ ਜਗਾ ਕੇ ਤਣਾਅ ਮੁਕਤ ਜੀਵਨ ਜਿਊਣ ਲਈ ਪ੍ਰੇਰਿਤ ਕਰਦਾ ਹੈ। ਯੋਗਾ ਦੁਆਰਾ, ਵਿਅਕਤੀ ਸਿਹਤਮੰਦ ਰਹਿ ਕੇ ਆਪਣਾ ਜੀਵਨ ਆਸਾਨ ਅਤੇ ਕਿਰਿਆਸ਼ੀਲ ਤਰੀਕੇ ਨਾਲ ਜੀਅ ਸਕਦਾ ਹੈ। ਅਜੋਕੇ ਸਮੇਂ ਵਿੱਚ ਤਣਾਅ ਮੁਕਤ ਜੀਵਨ ਜਿਊਣ ਲਈ ਯੋਗਾ ਅਤਿ ਜ਼ਰੂਰੀ ਹੈ ਅਤੇ ਹੁਣ ਇਸ ਸੱਭਿਆਚਾਰ ਨੂੰ ਦੁਨੀਆ ਦੇ ਲਗਭਗ ਸਾਰੇ ਦੇਸ਼ ਅਪਣਾ ਰਹੇ ਹਨ।