ਮ੍ਰਿਤਕ ਸਹਾਇਕ ਥਾਣੇਦਾਰ ਦੀ ਪਤਨੀ ਨੂੰ 34 ਲੱਖ ਸਹਾਇਤਾ ਰਾਸ਼ੀ ਦੇ ਚੈਕ ਭੇਟ
5 Dariya News
ਫਰੀਦਕੋਟ 10-Jun-2022
ਅਵਨੀਤ ਕੌਰ ਸਿੱਧੂ, ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਫਰੀਦਕੋਟ ਨੇ ਦੱਸਿਆ ਕਿ ਡਿਊਟੀ ਦੌਰਾਨ ਰੇਲ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਮ੍ਰਿਤਕ ਸਬ ਇੰਸਪੈਕਟਰ (ਐਲ.ਆਰ) ਨਰਪਿੰਦਰ ਸਿੰਘ ਨੰ:616-ਫਰੀਦਕੋਟ ਦੀ ਘਰਵਾਲੀ ਸ੍ਰੀਮਤੀ ਮੰਜੂ ਬਾਲਾ ਨੂੰ 30 ਲੱਖ ਰੁਪਏ ਅਤੇ ਬੱਚਿਆ ਦੀ ਪੜ੍ਹਾਈ ਲਈ 04 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਸੌਂਪਿਆ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਤਨਖਾਹ ਖਾਤੇਂ ਐਚ.ਡੀ.ਐਫ.ਸੀ. ਬੈਂਕ ਵਿੱਚ ਚੱਲਦੇ ਹਨ। ਬੈਂਕ ਦੀ ਮੈਨੇਜਮੈਂਟ ਨਾਲ ਹੋਈ ਡੀਲ ਮੁਤਾਬਿਕ ਜੋ ਅਧਿਕਾਰੀ/ਕਰਮਚਾਰੀ ਆਪਣਾ ਲੈਣ-ਦੇਣ ਕਾਰਡ ਸਵੀਪ ਕਰਕੇ ਕਰਦਾ ਹੈ ਅਤੇ ਉਸ ਦੀ ਮੌਤ ਕਿਸੇ ਦੁਰਘਟਨਾ ਕਾਰਨ ਹੋ ਜਾਂਦੀ ਹੈ ਤਾਂ ਉਸ ਨੂੰ ਐਚ.ਡੀ.ਐਫ.ਸੀ. ਬੈਂਕ ਵੱਲੋਂ ਮੁਆਵਜੇ ਦੇ ਤੌਰ ਤੇ 30 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ ਜੇਕਰ ਕਿਸੇ ਅਧਿਕਾਰੀ/ਕਰਮਚਾਰੀ ਦੇ ਬੱਚੇ ਅਜੇ ਪੜ੍ਹ ਰਹੇ ਹੋਣ ਤਾਂ ਉਸ ਦੇ ਪਰਿਵਾਰ ਨੂੰ ਬੱਚਿਆ ਦੀ ਪੜ੍ਹਾਈ ਲਈ ਵੀ 04 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ 30 ਲੱਖ ਅਤੇ 04 ਲੱਖ ਰੁਪਏ ਦਾ ਚੱਕ ਮ੍ਰਿਤਕ ਦੀ ਘਰਵਾਲੀ ਸ੍ਰੀਮਤੀ ਮੰਜੂ ਬਾਲਾ ਨੂੰ ਬੈਂਕ ਦੇ ਪ੍ਰਿੰਸੀਪਲ ਨੋਡਲ ਅਧਿਕਾਰੀ ਸ੍ਰੀ ਰਾਜੀਵ ਮਹਿਰਾ ਚੰਡੀਗੜ੍ਹ, ਸ੍ਰੀ ਵਿਜੈ ਨਰੂਲਾ ਲੁਧਿਆਣਾ ਅਤੇ ਫਰੀਦਕੋਟ ਬ੍ਰਾਂਚ ਦੇ ਮੈਨੇਜਰ ਸ੍ਰੀ ਜਤਿੰਦਰ ਸਿੰਘ ਵੱਲੋਂ ਸੌਂਪਿਆ ਗਿਆ। ਇਸ ਸਮੇਂ ਪਰਿਵਾਰ ਦੇ ਮੈਬਰਾਂ ਵੱਲੋਂ ਪੁਲਿਸ ਪ੍ਰਸ਼ਾਸ਼ਨ ਅਤੇ ਬੈਂਕ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ।